12,000 ਰੁਪਏ ਪ੍ਰਤੀ ਕਿਲੋ ''ਚ ਵਿਕੀ ਗੁਹਾਟੀ ਦੀ ਖ਼ਾਸ ਚਾਹ, ਜਾਣੋ ਖ਼ਾਸੀਅਤ
Saturday, Sep 26, 2026 - 05:26 PM (IST)
ਬਿਜ਼ਨੈੱਸ ਡੈਸਕ - ਅਸਾਮ ਦੇ ਚਾਹ ਉਦਯੋਗ ਲਈ ਉਹ ਪਲ ਬਹੁਤ ਹੀ ਖ਼ਾਸ ਬਣ ਗਿਆ ਜਦੋਂ 'ਗੋਲਾਘਾਟ, ਗੌਰੀਪੁਰ ਟੀ ਇੰਡਸਟਰੀ' ਦੇ ਮੈਂਬਰਾਂ ਵਲੋਂ ਤਿਆਰ ਕੀਤੀ ਵਿਸ਼ੇਸ਼ ਕਿਸਮ ਦੀ 'ਪੁ'ਅਰ ਚਾਹ ਕੇਕ' ਗੁਹਾਟੀ ਨਿਲਾਮੀ ਕੇਂਦਰ 'ਚ 12,000 ਰੁਪਏ ਪ੍ਰਤੀ ਕਿਲੋਗ੍ਰਾਮ 'ਚ ਵਿਕੀ। ਜ਼ਿਕਰਯੋਗ ਹੈ ਕਿ ਗੌਰੀਪੁਰ ਟੀ ਇੰਡਸਟਰੀ, ਨਾਰਥ ਈਸਟਰਨ ਟੀ ਐਸੋਸੀਏਸ਼ਨ ਦੀ ਮੈਂਬਰ ਹੈ।
ਇਹ ਵੀ ਪੜ੍ਹੋ : ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ
ਗੋਲਾਘਾਟ ਦੇ ਗੌਰੀਪੁਰ ਚਾਹ ਉਦਯੋਗ ਦੁਆਰਾ ਤਿਆਰ ਕੀਤਾ ਗਿਆ ਚਾਹ ਕੇਕ ਨੂੰ ਨਿਲਾਮੀ ਲਈ ਰੱਖਿਆ ਗਿਆ ਸੀ ਅਤੇ ਇਸਦੇ ਬ੍ਰੋਕਰ ਜੇ. ਥਾਮਸ ਨੇ 12,000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉੱਚ ਬੋਲੀ 'ਤੇ ਇਸ ਦੀ ਪੰਜ ਕਿਲੋਗ੍ਰਾਮ ਦੀ ਮਾਤਰਾ ਨੂੰ ਖਰੀਦਿਆ ਹੈ।
ਉੱਤਰ ਪੂਰਬੀ ਚਾਹ ਐਸੋਸੀਏਸ਼ਨ (NETA) ਦੇ ਸਲਾਹਕਾਰ ਵਿਦਿਆਨੰਦ ਬਰਕਾਕੋਟੀ ਨੇ ਦੱਸਿਆ "ਅਪਰਾਜ ਸੈਕੀਆ ਦੀ 'ਗੌਰੀਪੁਰ ਚਾਹ ਉਦਯੋਗ' ਸਾਡੀ ਐਸੋਸੀਏਸ਼ਨ ਦਾ ਮੈਂਬਰ ਹੈ। ਇਸ ਕੀਮਤ 'ਤੇ ਚਾਹ ਦੀ ਵਿਕਰੀ ਅਸਾਮ ਚਾਹ ਉਦਯੋਗ ਲਈ ਇੱਕ ਮਾਣ ਵਾਲੀ ਗੱਲ ਹੈ"। ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਅਪਰਾਜ ਸੈਕੀਆ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਹਾਰਦਿਕ ਵਧਾਈਆਂ।
ਇਹ ਵੀ ਪੜ੍ਹੋ : SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ
ਉਨ੍ਹਾਂ ਨੇ ਇਸ ਪ੍ਰਾਪਤੀ ਨਾਲ ਸਾਨੂੰ ਮਾਣ ਦਿਵਾਇਆ ਹੈ। ਇਹ ਅਸਾਮ ਦੀਆਂ ਵਿਸ਼ੇਸ਼ ਚਾਹਾਂ ਲਈ ਇੱਕ ਸ਼ਾਨਦਾਰ ਮੀਲ ਪੱਥਰ ਹੈ।" ਪੁ'ਏਰਹ, ਜਾਂ ਪੁ-ਏਰਹ, ਚੀਨ ਦੇ ਯੂਨਾਨ ਪ੍ਰਾਂਤ ਵਿੱਚ ਰਵਾਇਤੀ ਤੌਰ 'ਤੇ ਪੈਦਾ ਕੀਤੀ ਜਾਣ ਵਾਲੀ ਇੱਕ ਪੋਸਟ-ਫਰਮੈਂਟਡ ਚਾਹ ਹੈ। ਇਹ ਮੁੱਖ ਤੌਰ 'ਤੇ ਕੈਮੇਲੀਆ ਸਾਈਨੇਨਸਿਸ ਦੇ ਵੱਡੇ ਪੱਤਿਆਂ ਤੋਂ ਬਣਾਇਆ ਜਾਂਦਾ ਹੈ । ਉਨ੍ਹਾਂ ਕਿਹਾ, "ਗੁਹਾਟੀ ਚਾਹ ਨਿਲਾਮੀ ਕੇਂਦਰ ਵਿਖੇ ਪੁ-ਏਰਹ ਚਾਹ ਦੀ ਵਿਕਰੀ ਭਵਿੱਖ ਵਿੱਚ ਜਨਤਕ ਨਿਲਾਮੀ ਪਲੇਟਫਾਰਮਾਂ ਰਾਹੀਂ ਹੋਰ ਚਾਹ ਵਿਕਲਪਾਂ ਦੀ ਵਿਕਰੀ ਲਈ ਰਾਹ ਪੱਧਰਾ ਕਰੇਗੀ।"
ਇਹ ਆਪਣਾ ਵਿਲੱਖਣ ਸੁਆਦ ਵਿਕਸਤ ਕਰਦੀ ਹੈ, ਜਿਸਦੇ ਨਤੀਜੇ ਵਜੋਂ ਇਸ 'ਚੋਂ ਇੱਕ ਮਿੱਟੀ ਅਤੇ ਲੱਕੜ ਦੀ ਖੁਸ਼ਬੂ ਆਉਂਦੀ ਹੈ। 'ਫਲਪ' ਤਿਨਸੁਕੀਆ ਅਤੇ ਮਾਰਗੇਰੀਟਾ ਖੇਤਰਾਂ ਵਿੱਚ ਰਹਿਣ ਵਾਲੇ ਸਿੰਗਫੋ ਭਾਈਚਾਰੇ ਦੀ ਰਵਾਇਤੀ ਚਾਹ ਹੈ, ਜੋ ਕੈਮੇਲੀਆ ਸਾਈਨੇਨਸਿਸ ਅਸਾਮਿਕਾ ਦੇ ਵੱਡੇ ਪੱਤਿਆਂ ਤੋਂ ਬਣੀ ਹੈ। ਚਾਹ ਖੇਤਰ ਨੂੰ ਮਜ਼ਬੂਤ ਕਰਨ ਲਈ, ਸਰਕਾਰ ਨੇ ਅਸਾਮ ਚਾਹ ਉਦਯੋਗ ਵਿਸ਼ੇਸ਼ ਪ੍ਰੋਤਸਾਹਨ ਯੋਜਨਾ (ਏਟੀਆਈਐਸਆਈਐਸ), 2020 ਦੇ ਤਹਿਤ ਆਰਥੋਡਾਕਸ ਅਤੇ ਹੋਰ ਵਿਸ਼ੇਸ਼ ਚਾਹਾਂ ਦੇ ਉਤਪਾਦਨ 'ਤੇ ਸਬਸਿਡੀ 10 ਰੁਪਏ ਤੋਂ ਵਧਾ ਕੇ 15 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ। ਬਰਕਾਕੋਟੀ ਦੇ ਅਨੁਸਾਰ, ਇਹ ਵਧੀ ਹੋਈ ਸਬਸਿਡੀ ਦਰ ਵਿੱਤੀ ਸਾਲ 2026-27 ਤੋਂ ਲਾਗੂ ਹੋਵੇਗੀ। ਇਹ ਫੈਸਲਾ ਗੈਰ-ਸੀਟੀਸੀ ਕਿਸਮਾਂ ਦੇ ਉਤਪਾਦਨ ਨੂੰ ਵਧਾਏਗਾ ਅਤੇ ਸੀਟੀਸੀ ਚਾਹ ਦੇ ਬਹੁਤ ਜ਼ਿਆਦਾ ਉਤਪਾਦਨ ਕਾਰਨ ਪੈਦਾ ਹੋਏ ਮੰਗ-ਸਪਲਾਈ ਅਸੰਤੁਲਨ ਨੂੰ ਠੀਕ ਕਰਨ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
