ਖੰਡ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਕੇਂਦਰ ਸਰਕਾਰ ਲੈ ਸਕਦੀ ਹੈ ਵੱਡਾ ਫ਼ੈਸਲਾ

10/12/2023 10:44:59 AM

ਨਵੀਂ ਦਿੱਲੀ (ਇੰਟ.)– ਅਸਧਾਰਣ ਮਾਨਸੂਨ ਕਾਰਨ ਖੰਡ ਦੇ ਉਤਪਾਦਨ ਵਿੱਚ ਕਮੀ ਅਤੇ ਤਿਓਹਾਰੀ ਸੀਜ਼ਨ ਵਿੱਚ ਮੰਗ ’ਚ ਤੇਜ਼ੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਖੰਡ ਦੀ ਬਰਾਮਦ ’ਤੇ ਪਾਬੰਦੀ ਲਾ ਸਕਦੀ ਹੈ। ਤਿਓਹਾਰੀ ਸੀਜ਼ਨ ਦੌਰਾਨ ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਕਾਰਨ ਸਰਕਾਰ ਖੰਡ ਦੀ ਬਰਾਮਦ ’ਤੇ ਪਾਬੰਦੀ ਲਾਉਣ ਨੂੰ ਲੈ ਕੇ ਹੁਕਮ ਜਾਰੀ ਕਰ ਸਕਦੀ ਹੈ। ਉੱਥੇ ਹੀ ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਤੋਂ ਬਾਅਦ ਸਰਕਾਰ ਨੇ ਖੰਡ ਕੰਪਨੀਆਂ ਨੂੰ 10 ਅਕਤੂਬਰ 2023 ਤੱਕ ਉਤਪਾਦਨ, ਡਿਸਪੈਚ, ਡੀਲਰ, ਰਿਟੇਲਰ, ਵਿਕਰੀ ਦਾ ਪੂਰਾ ਘਾਟਾ 12 ਅਕਤੂਬਰ ਤੱਕ ਦੇਣ ਦਾ ਹੁਕਮ ਦਿੱਤਾ ਹੈ। ਅਜਿਹਾ ਨਾ ਕਰਨ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਦੀ ਲੜਾਈ ਦੌਰਾਨ ਨਿਸ਼ਾਨੇ 'ਤੇ ਐਲੋਨ ਮਸਕ, ਈਯੂ ਨੇ ਜਾਰੀ ਕੀਤਾ ਸਖ਼ਤ ਆਦੇਸ਼

ਇਸ ਦੇ ਨਾਲ ਹੀ ਸਰਕਾਰ ਨੇ ਸ਼ੂਗਰ ਮਿੱਲਸ ਨੂੰ 10 ਨਵੰਬਰ ਤੱਕ ਐੱਨ. ਐੱਸ. ਡਬਲਯੂ. ਐੱਸ. ਪੋਰਟਲ ’ਤੇ ਰਜਿਸਟ੍ਰੇਸ਼ਨ ਨੂੰ ਕਰਵਾਉਣ ਨੂੰ ਕਿਹਾ ਹੈ। ਇਕ ਜਨਵਰੀ 2023 ਨੂੰ ਸਰਕਾਰੀ ਅੰਕੜਿਆਂ ਮੁਤਾਬਕ ਖੰਡ 41.45 ਰੁਪਏ ਪ੍ਰਤੀ ਕਿਲੋ ਮਿਲ ਰਹੀ ਸੀ, ਜੋ 10 ਅਕਤੂਬਰ 2023 ਨੂੰ ਵਧ ਕੇ 43.84 ਰੁਪਏ ਪ੍ਰਤੀ ਕਿਲੋ ’ਤੇ ਜਾ ਪੁੱਜੀ ਹੈ। ਯਾਨੀ 2023 ਵਿੱਚ ਖੰਡ ਸਰਕਾਰੀ ਅੰਕੜਿਆਂ ਮੁਤਾਬਕ 6 ਫ਼ੀਸਦੀ ਜਾਂ 2.50 ਰੁਪਏ ਪ੍ਰਤੀ ਕਿਲੋ ਦੇ ਕਰੀਬ ਮਹਿੰਗੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਖੰਡ ਦੀਆਂ ਕੀਮਤਾਂ ’ਚ ਤੇਜ਼ੀ ਤੋਂ ਬਾਅਦ ਕੀਮਤਾਂ ’ਤੇ ਨਕੇਲ ਕੱਸਣ ਅਤੇ ਜਮ੍ਹਾਖੋਰੀ ’ਤੇ ਸ਼ਿਕੰਜਾ ਕੱਸਣ ਲਈ ਟ੍ਰੇਡਰਸ, ਹੋਲਸੇਲਰਜ਼-ਰਿਟੇਲਰਜ਼, ਵੱਡੇ ਚੇਨ ਰਿਟੇਲਰਸ ਅਤੇ ਪ੍ਰੋਸੈਸਰਸ ਲਈ ਹਰ ਹਫ਼ਤੇ ਖੰਡ ਦੇ ਸਟਾਕ ਦਾ ਐਲਾਨ ਕਰਨਾ ਲਾਜ਼ਮੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News