ਦਿਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਖ਼ੁਸ਼ਖ਼ਬਰੀ! 3 ਥਾਵਾਂ ਤੋਂ ਆਵੇਗਾ ਪੈਸਾ

10/16/2021 4:25:11 PM

ਨਵੀਂ ਦਿੱਲੀ - ਦਿਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਫਿਰ ਤੋਂ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਦਿਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਇਕੱਠੇ ਤਿੰਨ ਸੌਗਾਤਾਂ ਮਿਲ ਸਕਦੀਆਂ ਹਨ। ਪਹਿਲੀ ਸੌਗਾਤ ਕਾਮਿਆਂ ਨੂੰ ਮਹਿੰਗਾਈ ਭੱਤੇ ਨਾਲ ਜੁੜੀ ਹੈ ਕਿਉਂਕਿ ਇਕ ਵਾਰ ਫਿਰ ਇਸ ਵਿਚ ਵਾਧਾ ਹੋ ਸਕਦਾ ਹੈ। ਦੂਜੀ ਸੌਗਾਤ ਡੀ.ਏ. ਏਰੀਅਰ ਨੂੰ ਲੈ ਕੇ ਸਰਕਾਰ ਨਾਲ ਚਲ ਰਹੀ ਗੱਲਬਾਤ ਦਾ ਕੋਈ ਨਤੀਜਾ ਨਿਕਲ ਸਕਦਾ ਹੈ ਜਦੋਂਕਿ ਤੀਜੀ ਸੌਗਾਤ ਪ੍ਰਾਵੀਡੈਂਟ ਫੰਡ ਨਾਲ ਜੁੜੀ ਹੈ। ਪੀ.ਐੱਫ. 'ਤੇ ਮਿਲਣ ਵਾਲਾ ਵਿਆਜ ਦਿਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੇ ਖ਼ਾਤੇ ਵਿਚ ਆ ਸਕਦਾ ਹੈ।

ਇਹ ਵੀ ਪੜ੍ਹੋ : ਵਿਵਾਦਾਂ 'ਚ Amazon, ਭਾਰਤ 'ਚ ਉਤਪਾਦਾਂ ਦੀ ਨਕਲ ਅਤੇ ਸਰਚ ਰਿਜ਼ਲਟ 'ਚ ਹੇਰਾਫੇਰੀ ਦੇ ਲੱਗੇ ਦੋਸ਼

ਫਿਰ ਤੋਂ ਵਧ ਸਕਦਾ ਹੈ ਡੀ.ਏ.

ਜੁਲਾਈ 2021 ਦਾ ਮਹਿੰਗਾਈ ਭੱਤਾ ਅਜੇ ਤੈਅ ਨਹੀਂ ਕੀਤਾ ਗਿਆ ਹੈ ਪਰ ਜਨਵਰੀ ਤੋਂ ਮਈ 2021 ਦੇ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI) ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ 'ਚ ਤਿੰਨ ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਹਿਸਾਬ ਨਾਲ ਜੇਕਰ ਇਹ 3 ਫ਼ੀਸਦੀ ਵਧਦਾ ਹੈ ਤਾਂ ਮਹਿੰਗਾਈ ਭੱਤਾ ਵਧ ਕੇ ਕੁੱਲ 31 ਫ਼ੀਸਦੀ ਤੱਕ ਪਹੁੰਚ ਜਾਵੇਗਾ। ਕੇਂਦਰ ਸਰਕਾਰ ਦਿਵਾਲੀ ਦੇ ਆਸਪਾਸ ਡੀ.ਏ. ਵਧਾਉਣ ਦਾ ਐਲਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਨੂੰ ਲੈ ਕੇ IMF ਨੇ ਜਾਰੀ ਕੀਤੀ ਚਿਤਾਵਨੀ, ਦੁਨੀਆ ਭਰ ਦੇ ਦੇਸ਼ਾਂ ਨੂੰ ਦਿੱਤੀ ਇਹ ਸਲਾਹ

ਡੀ.ਏ. ਏਰੀਅਰ 'ਤੇ ਗੱਲਬਾਤ ਦਾ ਫ਼ੈਸਲਾ

18 ਮਹੀਨੇ ਤੋਂ ਲਟਕੇ ਏਰੀਅਰ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਗਿਆ ਹੈ ਜਿਸ 'ਤੇ ਜਲਦੀ ਹੀ ਫ਼ੈਸਲਾ ਆ ਸਕਦਾ ਹੈ। ਅਜਿਹੀ ਸਥਿਤੀ ਵਿਚ ਕੇਂਦਰੀ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਦਿਵਾਲੀ ਤੋਂ ਪਹਿਲਾਂ ਮਹਿੰਗਾਈ ਭੱਤਾ ਉਨ੍ਹਾਂ ਨੂੰ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਕਾਰਨ ਮਈ 2020 'ਚ ਡੀ.ਏ. ਦੇ ਵਾਧੇ ਨੂੰ 30 ਜੂਨ 2021 ਤੱਕ ਲਈ ਰੋਕ ਦਿੱਤਾ ਸੀ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਸਸਤੇ ਹੋਣਗੇ ਖਾਣ ਵਾਲੇ ਤੇਲ, ਸਰਕਾਰ ਨੇ ਘਟਾਈ ਡਿਊਟੀ

ਮਿਲੇਗਾ ਪੀ.ਐੱਫ. ਦੇ ਵਿਆਜ ਦਾ ਪੈਸਾ

ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO)ਦੇ 6 ਕਰੋੜ ਤੋਂ ਜ਼ਿਆਦਾ ਖ਼ਾਤਾ ਧਾਰਕਾਂ ਨੂੰ ਦਿਵਾਲੀ ਤੋਂ ਪਹਿਲਾਂ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਪੀ.ਐੱਫ. ਦੇ ਖ਼ਾਤਾਧਾਰਕਾਂ ਦੇ ਬੈਂਕ ਖ਼ਾਤੇ ਵਿਚ ਜਲਦੀ ਹੀ ਵਿਆਜ ਦਾ ਪੈਸਾ ਟਰਾਂਸਫਰ ਹੋ ਸਕਦਾ ਹੈ। EPFO ਜਲਦੀ ਹੀ ਆਪਣੇ ਖ਼ਾਤਾਧਾਰਕਾਂ ਦੇ ਖ਼ਾਤੇ ਵਿਚ 2020-21 ਲਈ ਵਿਆਜ ਟਰਾਂਸਫਰ ਕਰਨ ਦਾ ਐਲਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਘਰੇਲੂ ਹਵਾਈ ਉਡਾਣਾਂ ਦੇ ਯਾਤਰੀਆਂ ਨੂੰ 18 ਅਕਤੂਬਰ ਤੋਂ ਮਿਲੇਗੀ ਵੱਡੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News