ਸੈਂਟ੍ਰਲ ਬੈਂਕ ਆਫ ਇੰਡੀਆ ਨੂੰ ਬੀਮਾ ਕਾਰੋਬਾਰ ’ਚ ਦਾਖਲ ਹੋਣ ਲਈ ਮਿਲੀ ਮਨਜ਼ੂਰੀ
Saturday, Nov 23, 2024 - 11:33 AM (IST)
ਮੁੰਬਈ (ਭਾਸ਼ਾ) – ਸੈਂਟ੍ਰਲ ਬੈਂਕ ਆਫ ਇੰਡੀਆ ਨੂੰ ਜਨਰਲੀ ਗਰੁੱਪ ਨਾਲ ਸਾਂਝੇ ਉਦਯੋਗ ਰਾਹੀਂ ਬੀਮਾ ਕਾਰੋਬਾਰ ’ਚ ਦਾਖਲ ਹੋਣ ਲਈ ਭਾਰਤੀ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਮਿਲ ਗਈ ਹੈ। ਜਨਤਕ ਖੇਤਰ ਦੇ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 21 ਨਵੰਬਰ ਦੇ ਆਪਣੇ ਪੱਤਰ ਰਾਹੀਂ ਐੱਫ. ਜੀ. ਆਈ. ਆਈ. ਸੀ. ਐੱਲ. ਅਤੇ ਐੱਫ. ਜੀ. ਆਈ. ਐੱਲ. ਆਈ. ਸੀ. ਐੱਲ. ਦੇ ਤਹਿਤ ਜਨਰਲੀ ਗਰੁੱਪ ਦੇ ਨਾਲ ਸਾਂਝੇ ਉਦਯੋਗ ਰਾਹੀਂ ਬੀਮਾ ਕਾਰੋਬਾਰ ’ਚ ਬੈਂਕ ਦੇ ਦਾਖਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਅਕਤੂਬਰ ’ਚ ਫਿਊਚਰ ਜਨਰਲੀ ਇੰਡੀਆ ਇਸ਼ੋਰੈਂਸ ਕੰਪਨੀ ਲਿਮਟਿਡ (ਐੱਫ. ਜੀ. ਆਈ. ਆਈ. ਸੀ. ਐੱਲ.) ਅਤੇ ਫਿਊਚਰ ਜਨਰਲੀ ਇੰਡੀਆ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ (ਐੱਫ. ਜੀ. ਆਈ. ਐੱਲ. ਆਈ. ਸੀ. ਐੱਲ.) ’ਚ ਸੈਂਟ੍ਰਲ ਬੈਂਕ ਆਫ ਇੰਡੀਆ ਦੀ ਹਿੱਸੇਦਾਰੀ ਦੇ ਪ੍ਰਸਤਾਵਿਤ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਸੀ।