ਰਿਲਾਇੰਸ ਐਨਰਜੀ ਦੀ ਵਿਕਰੀ ''ਤੇ ਲੱਗੀ ਸੀਸੀਆਈ ਦੀ ਮੋਹਰ

Monday, Feb 12, 2018 - 04:33 PM (IST)

ਰਿਲਾਇੰਸ ਐਨਰਜੀ ਦੀ ਵਿਕਰੀ ''ਤੇ ਲੱਗੀ ਸੀਸੀਆਈ ਦੀ ਮੋਹਰ

ਨਵੀਂ ਦਿੱਲੀ—ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀਸੀਆਈ) ਨੇ ਬਿਜਲੀ ਅਤੇ ਨਿਰਮਾਣ ਖੇਤਰ ਦੀ ਕੰਪਨੀ ਰਿਲਾਇੰਸ ਇੰਫਰਾਸਟਰਕਚਰ ਲਿਮਟਿਡ ਦੇ ਮੁੰਬਈ ਬਿਜਲੀ ਕਾਰੋਬਾਰ (ਰਿਲਾਇੰਸ ਐਨਰਜੀ) ਨੂੰ ਅਦਾਨੀ ਟਰਾਂਸਮਿਸ਼ਨ ਲਿਮਟਿਡ ਨੂੰ ਵੇਚੇ ਜਾਣ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ।
ਰਿਲਾਇੰਸ ਇੰਫਰਾ ਨੇ ਅੱਜ ਇਹ ਜਾਣਕਾਰੀ ਦਿੱਤੀ ਕਿ ਇਸ ਸੌਦੇ ਤੋਂ ਮਿਲੇ 18,800 ਕਰੋੜ ਰੁਪਏ ਦੀ ਵਰਤੋਂ ਕਰਜ਼ਾ ਨਿਪਟਾਉਣ 'ਚ ਕੀਤੀ ਜਾਵੇਗੀ। ਇਸ ਸੌਦੇ ਦੇ ਮਾਰਚ 2018 ਤੱਕ ਪੂਰਾ ਹੋਣ ਦਾ ਅੰਦਾਜਾ ਹੈ। ਮੁੰਬਈ ਲਈ ਬਿਜਲੀ ਉਤਪਾਦਨ, ਪਾਰੇਸ਼ਣ ਅਤੇ ਵੰਡ ਦਾ ਕਾਰੋਬਾਰ ਵੇਚਣ ਦੀ ਸਮਝੌਤਾ ਦੋਵਾਂ ਕੰਪਨੀਆਂ ਦੇ ਵਿਚਕਾਰ ਦਸੰਬਰ 2017 'ਚ ਹੋਇਆ ਸੀ। 
ਰਿਲਾਇੰਸ ਐਨਰਜੀ ਮੁੰਬਈ ਦੇ ਕਰੀਬ 30 ਲੱਖ ਘਰਾਂ, ਉਦਯੋਗਾਂ ਅਤੇ ਵਪਾਰਕ ਉਪਭੋਗਤਾਵਾਂ ਨੂੰ ਬਿਜਲੀ ਦੀ ਸਪਲਾਈ ਕਰਦੀ ਹੈ। ਇਸ ਦਾ ਸਾਲਾਨਾ ਰਾਜਸਵ ਸਾਢੇ ਸੱਤ ਹਜ਼ਾਰ ਕਰੋੜ ਰੁਪਏ ਦਾ ਹੈ।


Related News