CCI ਨੇ ਗੂਗਲ 'ਤੇ ਲਗਾਇਆ 1,337.76 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਕਾਰਨ
Friday, Oct 21, 2022 - 02:57 PM (IST)
ਬਿਜਨੈੱਸ ਡੈਸਕ- ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ.ਸੀ.ਆਈ.) ਨੇ ਅਮਰੀਕੀ ਕੰਪਨੀ ਗੂਗਲ 'ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੇ ਐਂਡਰਾਇਡ ਮੋਬਾਈਲ ਡਿਵਾਈਸ ਵਾਤਾਵਰਣ ਵਿਚ ਬਾਜ਼ਾਰ 'ਚ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਨੂੰ ਲੈ ਕੇ ਗੂਗਲ 'ਤੇ ਉਹ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਸੀ.ਸੀ.ਆਈ ਨੇ ਪ੍ਰਮੁੱਖ ਇੰਟਰਨੈੱਟ ਕੰਪਨੀ ਨੂੰ ਅਨੁਚਿਤ ਕਾਰੋਬਾਰੀ ਗਤੀਵਿਧੀਆਂ ਨੂੰ ਰੋਕਣ ਅਤੇ ਬੰਦ ਕਰਨ ਦੇ ਨਿਰਦੇਸ਼ ਦਿੱਤਾ ਹੈ।
ਕੰਮਕਾਜ਼ ਦਾ ਤਰੀਕਾ ਠੀਕ ਕਰਨ ਦੇ ਨਿਰਦੇਸ਼
ਕਮਿਸ਼ਨ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਗੂਗਲ ਨੂੰ ਇਕ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਆਪਣੇ ਕੰਮਕਾਜ ਦੇ ਤਰੀਕੇ ਨੂੰ ਸੋਧ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ। ਸੀ.ਸੀ.ਆਈ ਨੇ ਅਪ੍ਰੈਲ 2019 ਵਿੱਚ ਦੇਸ਼ ਵਿੱਚ ਐਂਡਰਾਇਡ-ਅਧਾਰਿਤ ਸਮਾਰਟਫੋਨ ਦੇ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮਾਮਲੇ ਦੀ ਵਿਸਤ੍ਰਿਤ ਜਾਂਚ ਦਾ ਆਦੇਸ਼ ਦਿੱਤਾ ਸੀ। ਐਂਡਰਾਇਡ ਦਰਅਸਲ ਸਮਾਰਟਫੋਨ ਅਤੇ ਟੈਬਲੇਟ ਦੇ ਅਸਲੀ ਉਪਕਰਣ ਨਿਰਮਾਤਾਵਾਂ (ਓ.ਈ.ਐੱਮ) ਦੁਆਰਾ ਸਥਾਪਿਤ ਇੱਕ ਓਪਨ-ਸੋਰਸ, ਮੋਬਾਈਲ ਓਪਰੇਟਿੰਗ ਸਿਸਟਮ ਹੈ ਅਨੁਚਿਤ ਵਪਾਰਕ ਅਭਿਆਸਾਂ ਦੇ ਦੋਸ਼ ਮੋਬਾਇਲ ਦੋ ਸਮਝੌਤਿਆਂ ਨਾਲ ਸਬੰਧਤ ਹਨ ਅਰਥਾਤ ਮੋਬਾਈਲ ਐਪਲੀਕੇਸ਼ਨ ਡਿਸਟ੍ਰੀਬਿਊਸ਼ਨ ਐਗਰੀਮੈਂਟ (ਐੱਮ.ਏ.ਡੀ.ਏ.) ਅਤੇ ਐਂਟੀ ਫ੍ਰੈਗਮੈਂਟੇਸ਼ਨ ਐਗਰੀਮੈਂਟ (ਏ.ਐੱਫ.ਏ) ਵਰਗੇ ਦੋ ਸਮਝੌਤਿਆਂ ਨਾਲ ਸੰਬੰਧਤ ਹੈ।
ਇਸ ਕਾਰਨ ਲਗਾਇਆ ਗਿਆ ਜੁਰਮਾਨਾ
ਰੈਗੂਲੇਟਰ ਨੇ ਕਿਹਾ ਕਿ ਅਨੁਚਿਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਦਾ ਆਦੇਸ਼ ਜਾਰੀ ਕਰਨ ਤੋਂ ਇਲਾਵਾ ਐਂਡਰਾਇਡ ਮੋਬਾਈਲ ਡਿਵਾਈਸ ਈਕੋਸਿਸਟਮ ਵਿੱਚ ਕਈ ਬਾਜ਼ਾਰਾਂ ਵਿੱਚ ਆਪਣੀ ਦਬਦਬਾ ਸਥਿਤੀ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਗੂਗਲ 'ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੀ.ਸੀ.ਆਈ ਨੇ ਕਿਹਾ ਕਿ ਐੱਮ.ਏ.ਡੀ.ਏ. ਦੇ ਤਹਿਤ ਗੂਗਲ ਮੋਬਾਇਲ ਸੂਟ (ਜੀ.ਐੱਮ.ਐੱਸ.) ਨੂੰ ਲਾਜ਼ਮੀ ਤੌਰ 'ਤੇ ਪਹਿਲਾਂ ਤੋਂ ਇੰਸਟਾਲ ਕਰਨਾ ਡਿਵਾਈਸ ਨਿਰਮਾਤਾਵਾਂ 'ਤੇ ਅਨੁਚਿਤ ਸ਼ਰਤਾਂ ਲਗਾਉਣ ਦੇ ਬਰਾਬਰ ਹੈ ਅਤੇ ਇਸ ਤਰ੍ਹਾਂ ਇਹ ਮੁਕਾਬਲਾ ਕਾਨੂੰਨ ਦੀ ਉਲੰਘਣਾ ਕਰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।