ਆਮਦਨ ਟੈਕਸ ਨੂੰ ਲੈ ਕੇ CBDT ਦਾ ਵੱਡਾ ਐਲਾਨ! ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਵਧਾਈ
Sunday, May 02, 2021 - 02:13 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਵਿਚ ਕੋਵਿਡ -19 ਕਾਰਨ ਮੌਜੂਦਾ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇਕ ਵੱਡਾ ਕਦਮ ਚੁੱਕਿਆ ਹੈ ਅਤੇ ਕੁਝ ਟੈਕਸ ਪਾਲਣਾ ਲਈ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰਾਲੇ ਨੇ ਕਿਹਾ, 'ਕੋਰੋਨਾ ਦੀ ਲਾਗ ਦੇ ਫੈਲਣ ਅਤੇ ਟੈਕਸਦਾਤਾਵਾਂ, ਟੈਕਸ ਸਲਾਹਕਾਰਾਂ ਅਤੇ ਹੋਰ ਹਿੱਸੇਦਾਰਾਂ ਦੀਆਂ ਅਨੇਕਾਂ ਬੇਨਤੀਆਂ ਦੇ ਮੱਦੇਨਜ਼ਰ ਸਰਕਾਰ ਨੇ ਕੁਝ ਕੰਪਨੀਆਂ ਲਈ ਡੈੱਡਲਾਈਨ ਵਧਾ ਦਿੱਤੀ ਹੈ।'
ਸਰਕਾਰ ਨੇ ਵੱਖ-ਵੱਖ ਇਨਕਮ ਟੈਕਸ ਦੀ ਪਾਲਣਾ ਲਈ ਮਿਆਦ ਨੂੰ 31 ਮਈ ਤੱਕ ਵਧਾ ਦਿੱਤਾ ਹੈ, ਜਿਸ ਦੇ ਤਹਿਤ ਵਿੱਤੀ ਸਾਲ 2019-20 ਲਈ ਪੈਂਡਿੰਗ ਜਾਂ ਸੋਧੀ ਹੋਈ ਰਿਟਰਨ ਦਾਖਲ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਸ਼ੂਗਰ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲਿਆਂ ਦਾ ‘ਮੁਨਾਫੇ ਨਾਲ ਮੂੰਹ ਮਿੱਠਾ’
ਕੇਂਦਰੀ ਡਾਇਰੈਕਟਰ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਕਿਹਾ ਕਿ ਉਸ ਪਾਲਣਾ ਦੀਆਂ ਲੋੜਾਂ ’ਚ ਛੋਟ ਲਈ ਵੱਖ-ਵੱਖ ਹਿੱਤਧਾਰਕਾਂ ਤੋਂ ਬੇਨਤੀ ਪੱਤਰ ਮਿਲੇ ਸਨ। ਸਰਕਾਰ ਨੇ ਇਕ ਅਧਿਕਾਰਕ ਬਿਆਨ ’ਚ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਅਤੇ ਦੇਸ਼ ਭਰ ’ਚ ਟੈਕਸਦਾਤਿਆਂ, ਟੈਕਸ ਸਲਾਹਕਾਰਾਂ ਅਤੇ ਹੋਰ ਹਿੱਤਧਾਰਕਾਂ ਤੋਂ ਮਿਲੇ ਕਈ ਬੇਨਤੀ ਪੱਤਰਾਂ ਦੇ ਮੱਦੇਨਜ਼ਰ ਸਰਕਾਰ ਨੇ ਵੱਖ-ਵੱਖ ਟੈਕਸ ਦੀ ਪਾਲਣਾ ਲਈ ਮਿਆਦ ਵਧਾਈ ਹੈ।
ਸੀ. ਬੀ. ਡੀ. ਟੀ ਨੇ ਕਿਹਾ ਕਿ ਮੁਲਾਂਕਣ ਸਾਲ 2020-21 ਲਈ ਐਕਟ ਦੀ ਧਾਰਾ 139 ਦੀ ਉਪ-ਧਾਰਾ ਚਾਰ ਦੇ ਤਹਿਤ ਪੈਂਡਿੰਗ ਰਿਟਰਨ ਦਾਖਲ ਕਰਨ, ਉਪ-ਧਾਰਾ ਪੰਜ ਦੇ ਤਹਿਤ ਸੋਧੀ ਹੋਈ ਰਿਟਰਨ ਦਾਖਲ ਕਰਨ ਦੀ ਤਰੀਕ ਪਹਿਲਾਂ 31 ਮਾਰਚ ਸੀ, ਜਿਸ ਨੂੰ ਵਧਾ ਕੇ 31 ਮਈ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਐਕਟ ਦੀ ਧਾਰਾ 148 ਦੇ ਤਹਿਤ ਨੋਟਿਸ ਦੇ ਜਵਾਬ ’ਚ ਇਨਕਮ ਟੈਕਸ ਰਿਟਰਨ ਹੁਣ ਨੋਟਿਸ ’ਚ ਦਿੱਤੇ ਗਏ ਸਮੇਂ ਜਾਂ 31 ਮਈ ਤੱਕ ਦਾਖਲ ਕੀਤੀ ਜਾ ਸਕੇਗੀ। ਵਿਵਾਦ ਹੱਲ ਪੈਨਲ (ਡੀ. ਆਰ. ਪੀ.) ਉੱਤੇ ਇਤਰਾਜ਼ ਦਰਜ ਕਰਨ ਅਤੇ ਕਮਿਸ਼ਨਰ ਦੇ ਸਾਹਮਣੇ ਅਪੀਲ ਦਾਇਰ ਕਰਨ ਦੀ ਤਰੀਕ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।