ਕੈਟ ਦਾ ਈ-ਫਾਰਮੇਸੀ ਕੰਪਨੀਆਂ ’ਤੇ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਦਾ ਦੋਸ਼
Sunday, Mar 21, 2021 - 11:48 AM (IST)
ਨਵੀਂ ਦਿੱਲੀ (ਭਾਸ਼ਾ) – ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਈ-ਫਾਰਮੇਸੀ ਕੰਪਨੀਆਂ ’ਤੇ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਸੰਗਠਨ ਨੇ ਇਸ ਸਬੰਧ ’ਚ ਸਰਕਾਰ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਨਾਲ ਲੱਖਾਂ ਪ੍ਰਚੂਨ ਦਵਾਈ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਕੈਟ ਨੇ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਸਿਹਤ ਮੰਤਰੀ ਹਰਸ਼ਵਰਧਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਮੁੱਦੇ ’ਤੇ ਪੱਤਰ ਲਿਖਿਆ।
ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ
ਕੈਟ ਨੇ ਗੋਇਲ ਨੂੰ ਲਿਖੇ ਪੱਤਰ ’ਚ ਕਿਹਾ ਕਿ ਇਹ ਨੋਟ ਕਰਨਾ ਅਹਿਮ ਹੈ ਕਿ ਆਨਲਾਈਨ ਮਾਧਿਅਮ ਰਾਹੀਂ ਦਵਾਈਆਂ ਦੀ ਵਿਕਰੀ ਨਾਜਾਇਜ਼ ਹੈ। ਡਰੱਗ ਅਤੇ ਕਾਸਮੈਟਿਕ ਉਤਪਾਦ ਐਕਟ 1940 ਦੇ ਤਹਿਤ ਕਾਨੂੰਨੀ ਵਿਵਸਥਾ, ਪਰਚੀ ਵਾਲੀਆਂ ਦਵਾਈਆਂ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਨਹੀਂ ਦਿੰਦੀ ਹੈ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਈ-ਫਾਰਮੇਸੀ ਕੰਪਨੀਆਂ ਦੀਆਂ ਬਾਜ਼ਾਰ ਵਿਗਾੜਨ ਵਾਲੀਆਂ ਕੀਮਤਾਂ ਨਾਲ ਪ੍ਰਚੂਨ ਦਵਾਈ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਕੈਟ ਨੇ ਕਿਹਾ ਕਿ ਮੈੱਡਲਾਈਫ ਅਤੇ 1ਐੱਮ. ਜੀ. ਵਰਗੀਆਂ ਈ-ਫਾਰਮੇਸੀ ਕੰਪਨੀਆਂ ਕਰੀਬ 40-45 ਫੀਸਦੀ ਦੀ ਛੋਟ ਦੇ ਕੇ ਬਾਜ਼ਾਰ ਨੂੰ ਖਰਾਬ ਕਰਨ ਵਾਲੀਆਂ ਨੀਤੀਆਂ ਅਪਣਾ ਰਹੀਆਂ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ ਵਿਚ ਕਮਾਏ 21,949 ਕਰੋੜ ਰੁਪਏ , ਮੁੜ ਤੋਂ ਚੋਟੀ ਦੇ 10 ਅਮੀਰਾਂ 'ਚ ਹੋਏ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।