OPPO ਦੇ ਗਾਹਕਾਂ ਲਈ Kash ਸਰਵਿਸ ਲਾਂਚ, ਨਿਵੇਸ਼ ਸਹੂਲਤ ਸਮੇਤ 2 ਕਰੋੜ ਤੱਕ ਦਾ ਲੈ ਸਕੋਗੇ ਲੋਨ

Wednesday, Mar 04, 2020 - 01:57 PM (IST)

ਨਵੀਂ ਦਿੱਲੀ — ਵਿੱਤੀ ਸੇਵਾ ਐਪ 'ਓਪੋ' ਨੇ ਐਂਡਰਾਇਡ ਯੂਜ਼ਰਜ਼ ਲਈ ਭਾਰਤ ਵਿਚ ਆਪਣੀ ਵਿੱਤੀ ਸਰਵਿਸ 'ਓਪੋ ਕੈਸ਼' ਲਾਂਚ ਕਰ ਦਿੱਤੀ ਹੈ। ਇਸ ਐਪ ਦੇ ਜ਼ਰੀਏ ਯੂਜ਼ਰਜ਼ ਸਮਾਰਟ ਫੋਨ 'ਤੇ ਹੀ ਆਪਣੇ ਲਈ ਪਰਸਨਲ ਲੋਨ, ਕਾਰੋਬਾਰ ਲਈ ਲੋਨ ਤੋਂ ਲੈ ਕੇ ਮਿਊਚੁਅਲ ਫੰਡ 'ਚ ਨਿਵੇਸ਼ ਤੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਐਪ 'ਤੇ ਮੁਫਤ ਕ੍ਰੈਡਿਟ ਰਿਪੋਰਟ, ਮੋਬਾਈਲ ਸਕ੍ਰੀਨ ਇੰਸ਼ੋਰੈਂਸ ਦੀ ਸਹੂਲਤ ਵੀ ਮਿਲੇਗੀ। ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ ਓਪੋ ਇੰਡੀਆ ਦੇ ਇਸ ਵਿੱਤੀ ਪਲੇਟਫਾਰਮ ਨੇ ਕਿਹਾ ਕਿ ਓਪੋ ਕੈਸ਼ ਗਾਹਕਾਂ ਨਾਲ ਇਕ ਸਥਾਈ ਸੰਬੰਧ ਸਥਾਪਤ ਕਰਨ ਦੇ ਉਦੇਸ਼ ਨਾਲ 50 ਹਜ਼ਾਰ ਕਰੋੜ ਜਾਇਦਾਦ ਪ੍ਰਬੰਧਨ ਅਤੇ ਇਕ ਕਰੋੜ ਗਾਹਕਾਂ ਨੂੰ ਜੋੜਣ ਦੀ ਕੋਸ਼ਿਸ਼ ਕਰੇਗਾ।

ਪੂਰੇ ਦੇਸ਼ ਵਿਚ ਸਥਾਈ ਪਹੁੰਚ ਸਥਾਪਤ ਕਰਨ ਤੋਂ ਬਾਅਦ ਪਲੇਟਫਾਰਮ ਦਾ ਉਦੇਸ਼ ਅਗਲੇ 18 ਮਹੀਨਿਆਂ ਵਿਚ ਪੇਮੈਂਟ, ਕਰਜ਼ਾ, ਬਚਤ, ਬੀਮਾ, ਵਿੱਤੀ ਸਿੱਖਿਆ ਅਤੇ ਭਾਰਤ ਵਿਚ ਪਹਿਲੀ ਵਾਰ ਫਾਇਨਾਂਸ਼ਿਅਲ ਵੈਲਬੀਇੰਗ ਸਕੋਰ ਵਰਗੀਆਂ 6 ਸਹੂਲਤਾਂ ਲਾਂਚ ਕਰਨਾ ਹੈ। ਓਪੋ ਕੈਸ਼ ਦੇ ਲੀਡ ਜਫਰ ਇਮਾਮ ਨੇ ਕਿਹਾ ਕਿ ਬਿਟਾ ਐਡੀਸ਼ਨ ਦੇ ਐਪ 'ਚ ਅਜੇ 5 ਉਤਪਾਦ ਲਾਂਚ ਕੀਤੇ ਗਏ ਹਨ ਜਿਸ ਵਿਚ ਫ੍ਰੀਡਮ ਐਸ.ਆਈ.ਪੀ. ਦੇ ਨਾਲ ਯੂਜ਼ਰ 100 ਰੁਪਏ ਦੀ ਘੱਟੋ-ਘੱਟ ਰਾਸ਼ੀ ਦੇ ਨਾਲ ਮਿਊਚੁਅਲ ਫੰਡ ਵਿਚ ਭਵਿੱਖ ਦੀ ਬਚਤ ਲਈ ਨਿਵੇਸ਼ ਕਰ ਸਕਦੇ ਹਨ। ਓਪੋ ਕੈਸ਼ ਦੇ ਯੂਜ਼ਰਜ਼ ਨੂੰ ਫ੍ਰੀ ਕ੍ਰੈਡਿਟ ਰਿਪੋਰਟ, 2 ਲੱਖ ਤੱਕ ਦੇ ਲੋਨ, 2 ਕਰੋੜ ਤੱਕ ਦੇ ਕਾਰੋਬਾਰੀ ਲੋਨ ਅਤੇ ਸਕ੍ਰੀਨ ਇੰਸ਼ੋਰੈਂਸ ਦੀ ਸਹੂਲਤ ਮਿਲੇਗੀ।

ਇਸ ਤਰ੍ਹਾਂ ਕਰੋ ਲੋਨ ਲਈ ਅਪਲਾਈ

  • ਸਭ ਤੋਂ ਪਹਿਲਾਂ ਓਪੋ ਕੈਸ਼ ਇੰਸਟਾਲ ਕਰੋ
  • ਫੋਨ ਨੰਬਰ, ਈ-ਮੇਲ ਅਤੇ ਸੋਸ਼ਲ ਲਾਗਇਨ ਦੇ ਜ਼ਰੀਏ ਰਜਿਸਟ੍ਰੇਸ਼ਨ ਕਰੋ।
  • ਲੋਨ ਸੈਕਸ਼ਨ 'ਤੇ ਕਲਿੱਕ ਕਰੋ, ਪਰਸਨਲ ਲੋਨ ਲਈ ਸੈਲਰੀ ਅਤੇ ਬਿਜ਼ਨੈੱਸ ਲੋਨ ਲਈ ਸੈਲਫ ਇੰਪਲਾਈ 'ਤੇ ਕਲਿੱਕ ਕਰੋ। 
  • ਮੁੱਢਲੀ ਜਾਣਕਾਰੀ ਭਰੋ। ਮਹੀਨਾਵਾਰ ਆਮਦਨੀ ਜਾਂ ਰੈਵੇਨਿਊ ਦੇ ਜ਼ਰੀਏ ਐਲਿਜੀਬਿਲਿਟੀ ਚੈੱਕ ਕਰੋ ਇਸ ਤੋਂ ਬਾਅਦ ਲੋਨ ਦਾ ਰਾਸ਼ੀ ਅਤੇ ਲੋਨ ਭੁਗਤਾਨ ਦੀ ਮਿਆਦ ਦਾ ਵੇਰਵਾ ਵੀ ਭਰ ਦਿਓ।
  • ਕੇ.ਵਾਈ.ਸੀ. ਦਸਤਾਵੇਜ਼ ਅਪਲੋਡ ਕਰੋ(ਸੈਲਫੀ,ਆਈ.ਡੀ., ਰਿਹਾਇਸ਼ ਦੇ ਸਬੂਤ ਅਤੇ ਪੈਨ ਕਾਰਡ)
  • ਸਿਲੈਕਟ ਪ੍ਰੋਡਕਟ ਅਤੇ ਇਨਪੁਟ ਮੈਕਸਿਮਮ ਲੋਨ।
  • ਕੁਝ ਸਮੇਂ ਬਾਅਦ ਲੋਨ ਯੂਜ਼ਰ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤਾ ਜਾਵੇਗਾ।

ਓਪੋ ਦੀ ਟੀਮ ਇਕ ਫਿਲਿਟਲ ਪਾਇਲਟ ਪ੍ਰੋਗਰਾਮ ਚਲਾ ਰਹੀ ਹੈ ਜਿਸ ਵਿਚ ਵਿੱਤੀ ਉਤਪਾਦ ਦੀ ਸੇਲ ਲਈ ਓਪੋ ਸਟੋਰ ਦੀ ਸਮਾਰਟਫੋਨ ਸੇਲ ਟੀਮ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰੋਜੈਕਟ ਟਿਅਰ-1, ਟਿਅਰ-2 ਅਤੇ ਟਿਅਰ-3 ਸ਼ਹਿਰਾਂ ਦੇ ਚੌਣਵੇਂ ਸਟੋਰਾਂ ਵਿਚ ਚਲਾਇਆ ਜਾਵੇਗਾ। 6 ਮਹੀਨਿਆਂ 'ਚ ਇਸ ਨੂੰ ਦੇਸ਼ ਭਰ 'ਚ ਲਾਂਚ ਕੀਤਾ ਜਾਵੇਗਾ। ਓਪੋ ਇੰਡੀਆ ਦੇ ਪ੍ਰੋਡਕਟ ਐਂਡ ਮਾਰਕੀਟਿੰਗ ਹੈੱਡ ਸੁਮਿਤ ਵਾਲਿਆ ਨੇ ਕਿਹਾ ਕਿ ਡਾਟਾ ਨਿੱਜਤਾ ਲਈ ਉੱਤਮ ਮਿਆਰ ਯਕੀਨੀ ਬਣਾਏ ਜਾਣਗੇ ਅਤੇ ਸਾਰੇ ਭਾਰਤੀ ਨਿਯਮਾਂ ਦਾ ਪਾਲਣ ਕਰਦੇ ਹੋਏ ਡਾਟਾ ਨੂੰ ਭਾਰਤ ਵਿਚ ਹੀ ਸਟੋਰ ਕੀਤਾ ਜਾਵੇਗਾ। 

ਇਹ ਖਾਸ ਖਬਰ ਵੀ ਪੜ੍ਹੋ : ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ 'ਚ ਚੀਨ ਦਾ ਪਹਿਲਾ ਨੰਬਰ, ਜਾਣੋ ਭਾਰਤ ਕਿਹੜੇ ਸਥਾਨ 'ਤੇ

 


Related News