ਧਨਤੇਰਸ ਅਤੇ ਦੀਵਾਲੀ ''ਤੇ ਕਾਰਾਂ ਦੀ ਵਿਕਰੀ 4.5 ਲੱਖ ਯੂਨਿਟ ਦੇ ਪਾਰ ਜਾਣ ਦੀ ਉਮੀਦ
Friday, Nov 01, 2024 - 04:10 PM (IST)
ਨਵੀਂ ਦਿੱਲੀ — ਇਸ ਸਾਲ ਧਨਤੇਰਸ ਅਤੇ ਦੀਵਾਲੀ ਦੇ ਮੌਕੇ 'ਤੇ ਕਾਰਾਂ ਦੀ ਵਿਕਰੀ 4.5 ਲੱਖ ਤੋਂ ਵੱਧ ਹੋ ਸਕਦੀ ਹੈ। ਤਿਉਹਾਰਾਂ ਦੇ ਦਿਨ ਯਾਤਰੀ ਵਾਹਨਾਂ ਦੀ ਵਿਕਰੀ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਧਨਤੇਰਸ ਅਤੇ ਦੀਵਾਲੀ ਮੌਕੇ ਖ਼ਰੀਦਣਾ ਚਾਹੁੰਦੇ ਹੋ ਸੋਨਾ, ਤਾਂ ਜਾਣੋ ਕਿੰਨਾ ਦੇਣਾ ਪਵੇਗਾ Tax?
ਇਹ ਕੰਪਨੀ ਦੇ ਇਤਿਹਾਸ ਵਿੱਚ ਸਭ ਤੋਂ ਉੱਚੀ ਹੋਵੇਗੀ ਵਿਕਰੀ - ਮਾਰੂਤੀ ਸੁਜ਼ੂਕੀ
ਧਨਤੇਰਸ ਦੀ ਵਿਕਰੀ ਬੁੱਧਵਾਰ ਨੂੰ ਖਤਮ ਹੋ ਗਈ, ਵਾਹਨ ਨਿਰਮਾਤਾਵਾਂ ਨੂੰ ਕਾਰੋਬਾਰ ਵਿੱਚ ਮਜ਼ਬੂਤ ਵਾਪਸੀ ਦੀ ਉਮੀਦ ਹੈ। ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈਐਲ) ਦੇ ਮਾਰਕੀਟਿੰਗ ਅਤੇ ਵਿਕਰੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਕਿਹਾ ਕਿ ਇਸ ਮਹੀਨੇ ਐਮਐਸਆਈਐਲ ਦੀ ਪ੍ਰਚੂਨ ਵਿਕਰੀ ਦੋ ਲੱਖ ਯੂਨਿਟ ਤੋਂ ਵੱਧ ਹੋ ਸਕਦੀ ਹੈ, ਜੋ ਕੰਪਨੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਕਤੂਬਰ 'ਚ 1,91,476 ਯੂਨਿਟਸ ਦੀ ਵਿਕਰੀ ਹੋਈ ਸੀ, ਜਦੋਂ ਕਿ ਇਸ ਵਾਰ ਧਨਤੇਰਸ 'ਤੇ 42,000 ਯੂਨਿਟਸ ਦੀ ਵਿਕਰੀ ਹੋਈ, ਜਿਸ 'ਚ ਮੰਗਲਵਾਰ ਅਤੇ ਬੁੱਧਵਾਰ ਨੂੰ ਡਿਲੀਵਰੀ ਸ਼ਾਮਲ ਹੈ।
ਇਹ ਵੀ ਪੜ੍ਹੋ : Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ
ਉਦਯੋਗਿਕ ਸੂਤਰਾਂ ਮੁਤਾਬਕ ਇਕੱਲੇ ਮਾਰੂਤੀ ਸੁਜ਼ੂਕੀ ਤੋਂ ਦੋ ਲੱਖ ਯੂਨਿਟਾਂ ਦੀ ਸਪਲਾਈ ਨਾਲ ਇਸ ਸਾਲ ਅਕਤੂਬਰ 'ਚ ਕੁੱਲ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ 4.5 ਲੱਖ ਯੂਨਿਟ ਨੂੰ ਪਾਰ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਕਰੀ ਦਾ ਇਹ ਰੁਝਾਨ ਅਗਲੇ 20 ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਮਹੀਨੇ ਰਿਕਾਰਡ ਵਿਕਰੀ ਦੀ ਉਮੀਦ - FADA
ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਦੇ ਪ੍ਰਧਾਨ ਸੀ ਐੱਸ ਵਿਗਨੇਸ਼ਵਰ ਨੇ ਕਿਹਾ ਕਿ ਗਾਹਕਾਂ ਦੀ ਗਿਣਤੀ ਚੰਗੀ ਹੈ ਅਤੇ ਇਸ ਮਹੀਨੇ ਰਿਕਾਰਡ ਵਿਕਰੀ ਦੀ ਉਮੀਦ ਹੈ। ਮੀਂਹ ਕਾਰਨ ਕੁਝ ਵਿਘਨ ਪਿਆ, ਪਰ ਆਸਾਨੀ ਨਾਲ ਕਾਬੂ ਕੀਤਾ ਜਾ ਸਕਿਆ।
ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਵੀ ਤੇਜ਼ੀ ਆਉਣ ਦੀ ਸੰਭਾਵਨਾ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਫਸਲ ਦੀ ਪੈਦਾਵਾਰ ਵਿੱਚ ਸੁਧਾਰ ਦੇ ਕਾਰਨ। ਟਾਟਾ ਮੋਟਰਜ਼ ਨੇ ਅਕਤੂਬਰ 'ਚ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਇਸ ਮਹੀਨੇ ਉਨ੍ਹਾਂ ਲਈ ਸਭ ਤੋਂ ਵੱਧ ਰਜਿਸਟ੍ਰੇਸ਼ਨ ਦੇਖਣ ਦੀ ਉਮੀਦ ਹੈ। ਟਾਟਾ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਧਨਤੇਰਸ 'ਤੇ ਨਵੇਂ ਲਾਂਚ ਦੇ ਨਾਲ 15,000 ਤੋਂ ਜ਼ਿਆਦਾ ਵਾਹਨਾਂ ਦੀ ਡਿਲੀਵਰੀ ਹੋਵੇਗੀ।
ਇਹ ਵੀ ਪੜ੍ਹੋ : Bank Holidays in November : ਤਿਉਹਾਰਾਂ ਅਤੇ ਜਨਤਕ ਛੁੱਟੀਆਂ ਕਾਰਨ ਨਵੰਬਰ 'ਚ ਬੈਂਕ ਛੁੱਟੀਆਂ ਦੀ ਭਰਮਾਰ
ਈਵੀ ਵਾਹਨਾਂ ਦੀ ਵਿਕਰੀ ਵੀ ਵਧੀ
ਇਲੈਕਟ੍ਰਿਕ ਵਾਹਨਾਂ (EV) ਦੀ ਵਿਕਰੀ ਵੀ ਵਧੀ ਹੈ। JSW MG Motor India ਨੇ ਧਨਤੇਰਸ 'ਤੇ ਦਿੱਲੀ-NCR ਵਿੱਚ ਇੱਕ ਦਿਨ ਵਿੱਚ 101 EVs ਦੀ ਡਿਲੀਵਰੀ ਕੀਤੀ। ਰੇਨੋ ਨੇ ਰਾਏਪੁਰ ਵਿੱਚ 100 ਤੋਂ ਵੱਧ ਕਾਰਾਂ ਦੀ ਡਿਲੀਵਰੀ ਵੀ ਕੀਤੀ। ਵਿਸ਼ਲੇਸ਼ਕਾਂ ਅਨੁਸਾਰ, ਬਹੁਤ ਸਾਰੇ ਗਾਹਕ ਧਨਤੇਰਸ ਅਤੇ ਦੀਵਾਲੀ ਲਈ ਆਪਣੇ ਵਾਹਨਾਂ ਨੂੰ ਪਹਿਲਾਂ ਤੋਂ ਹੀ ਬੁੱਕ ਕਰਵਾ ਲੈਂਦੇ ਹਨ, ਜਿਸ ਨਾਲ ਇਨ੍ਹਾਂ ਦਿਨਾਂ ਦੌਰਾਨ ਵਿਕਰੀ ਵਿੱਚ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ : ਆਖ਼ਰ ਕੌਣ ਖ਼ਰੀਦ ਰਿਹੈ ਇੰਨਾ Gold, ਇਸ ਸਾਲ 35 ਵਾਰ ਤੋੜੇ ਸੋਨੇ ਨੇ ਰਿਕਾਰਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8