ਜੂਨ ’ਚ 25 ਫੀਸਦੀ ਵਧ ਸਕਦੀ ਹੈ ਕਾਰਾਂ ਦੀ ਵਿਕਰੀ

Friday, Jun 24, 2022 - 08:30 PM (IST)

ਜੂਨ ’ਚ 25 ਫੀਸਦੀ ਵਧ ਸਕਦੀ ਹੈ ਕਾਰਾਂ ਦੀ ਵਿਕਰੀ

ਨਵੀਂ ਦਿੱਲੀ (ਵਿਸ਼ੇਸ਼)–ਲੰਮੇ ਸਮੇਂ ਦੀ ਮੰਦੀ ਤੋਂ ਬਾਅਦ ਦੇਸ਼ ਦਾ ਆਟੋ ਸੈਕਟਰ ਇਕ ਵਾਰ ਮੁੜ ਮਈ ’ਚ ਟੌਪ ਗੇਅਰ ’ਚ ਵਿਕਰੀ ਲਈ ਤਿਆਰ ਹੈ। ਮਈ ਮਹੀਨੇ ’ਚ ਦੇਸ਼ ’ਚ ਕਾਰਾਂ ਦੀ ਵਿਕਰੀ ਨਵੇਂ ਰਿਕਾਰਡ ਕਾਇਮ ਕਰਨ ਵੱਲ ਵਧ ਰਹੀ ਹੈ। ਇੰਡਸਟਰੀ ਦੇ ਸੂਤਰਾਂ ਮੁਤਾਬਕ ਮਈ ’ਚ ਆਟੋ ਕੰਪਨੀਆਂ ਨੇ 3,21,000 ਤੋਂ ਲੈ ਕੇ 3,25,000 ਦਰਮਿਆਨ ਕਾਰਾਂ ਡੀਲਰਾਂ ਨੂੰ ਡਿਸਪੈਚ ਕੀਤੀਆਂ ਹਨ। ਇਹ ਪਿਛਲੇ ਸਾਲ ਜੂਨ ਦੇ ਮੁਕਾਬਲੇ ਵੇਚੀਆਂ ਗਈਆਂ 2,55,743 ਕਾਰਾਂ ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਹਨ।ਮਈ ’ਚ ਕਾਰਾਂ ਦੀ ਵਿਕਰੀ ਦਾ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਹੁੰਦਾ, ਜੇ ਮਾਰੂਤੀ ਦੇ ਪਲਾਂਟ ’ਚ ਮੈਂਟੇਨੈਂਸ ਦਾ ਕੰਮ ਨਾ ਚੱਲ ਰਿਹਾ ਹੁੰਦਾ। ਅਜਿਹੀ ਸਥਿਤੀ ’ਚ ਜੂਨ ’ਚ ਕਾਰਾਂ ਦੀ ਵਿਕਰੀ ਪੁਰਾਣੇ ਕਈ ਰਿਕਾਰਡ ਤੋੜ ਸਕਦੀ ਸੀ। ਇਸ ਤੋਂ ਪਹਿਲਾਂ ਅਕਤੂਬਰ 2020 ’ਚ ਦੇਸ਼ ’ਚ 3,34,311 ਕਾਰਾਂ ਦੀ ਵਿਕਰੀ ਦਾ ਰਿਕਾਰਡ ਬਣਿਆ ਸੀ ਅਤੇ ਇਸ ਤੋਂ ਬਾਅਦ ਮਾਰਚ 2022 ’ਚ 3,21,794 ਕਾਰਾਂ ਵਿਕੀਆਂ ਹਨ। ਕੋਰੀਆ ਦੀ ਆਟੋ ਮੋਬਾਇਲ ਕੰਪਨੀ ਕੀਆ ਕੋਲ ਵੀ ਜੂਨ ਮਹੀਨੇ ’ਚ ਗਾਹਕਾਂ ਦੀ ਭਾਰੀ ਮੰਗ ਆਈ ਹੈ। ਕੀਆ ਇੰਡੀਆ ਨੇ ਇਸ ਤੋਂ ਪਹਿਲਾਂ ਮਾਰਚ 2022 ’ਚ 22,622 ਕਾਰਾਂ ਵੇਚੀਆਂ ਸਨ।

ਇਹ ਵੀ ਪੜ੍ਹੋ : 3 ਟਨ ਰੂਸੀ ਸੋਨੇ ਦੀ ਦਰਾਮਦਗੀ ਦੀ ਜਾਂਚ ਕਰ ਰਹੇ ਹਨ ਸਵਿਸ ਅਧਿਕਾਰੀ

ਇਸ ਦਰਮਿਆਨ ਚਾਈਨਾ ’ਚ ਕੋਰੋਨਾ ਦੀ ਸਥਿਤੀ ਬਿਹਤਰ ਹੋਣ ਅਤੇ ਉੱਥੇ ਬਾਜ਼ਾਰ ਖੁੱਲ੍ਹਣ ਕਾਰਨ ਵੀ ਸਪਲਾਈ ਚੇਨ ’ਚ ਸੁਧਾਰ ਆਇਆ ਹੈ। ਹਾਲਾਂਕਿ ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਅਤੇ ਮਹਿੰਗਾਈ ਕਾਰਨ ਕੁੱਝ ਸਮੱਸਿਆਵਾਂ ਸਨ, ਪਰ ਇਸ ਦੇ ਬਾਵਜੂਦ ਪਾਈਪਲਾਈਨ ’ਚ ਜੋ ਆਰਡਰ ਪਏ ਹਨ, ਉਹ ਕਾਫੀ ਜ਼ਿਆਦਾ ਹਨ। ਲਿਹਾਜਾ ਕਾਰਾਂ ਦੀ ਰਿਟੇਲ ਵਿਕਰੀ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਦੇਸ਼ ਦੀ ਆਟੋ ਇੰਡਸਟਰੀ ਡੀਲਰਸ਼ਿਪ ਨੂੰ ਡਿਸਪੈਚ ਕੀਤੀਆਂ ਜਾਣ ਵਾਲੀਆਂ ਕਾਰਾਂ ਦੀ ਗਿਣਤੀ ਦੇ ਆਧਾਰ ’ਤੇ ਅੰਕੜੇ ਤਿਆਰ ਕਰਦੀ ਹੈ ਅਤੇ ਆਮ ਗਾਹਕ ਨੂੰ ਵੇਚੀਆਂ ਜਾਣ ਵਾਲੀਆਂ ਕਾਰਾਂ ਦੀ ਗਿਣਤੀ ਨੂੰ ਇਸ ’ਚ ਮਹੱਤਵ ਨਹੀਂ ਦਿੱਤਾ ਜਾਂਦਾ।ਕਾਰਾਂ ਦੀ ਮੰਗ ਅਤੇ ਬੁਕਿੰਗ ਦੀ ਸਥਿਤੀ ਇਹ ਦੱਸਦੀ ਹੈ ਕਿ ਦੇਸ਼ ਦੇ ਆਟੋ ਸੈਕਟਰ ’ਚ ਮੰਗ ’ਚ ਸਥਿਰਤਾ ਬਣੀ ਹੋਈ ਹੈ। ਮਾਰੂਤੀ ਦੇ ਪਲਾਂਟ ’ਚ ਸਾਲਾਨਾ ਮੈਂਟੇਨੈਂਸ ਹੋਣ ਦੇ ਬਾਵਜੂਦ ਜੂਨ ’ਚ ਕਾਰਾਂ ਦੀ ਮੰਗ ਕਾਫੀ ਹਾਈ ਰਹੀ ਹੈ। ਮਾਰੂਤੀ ਸੁਜ਼ੂਕੀ ਕੋਲ ਕਰੀਬ 3,15,000 ਕਾਰਾਂ ਦੇ ਆਰਡਰ ਹਾਲੇ ਪੈਂਡਿੰਗ ਹਨ।

ਇਹ ਵੀ ਪੜ੍ਹੋ : ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ’ਤੇ ਸਾਈਬਰ ਅਟੈਕ, ਸਪਾਈਵੇਅਰ ਰਾਹੀਂ ਹੈਕ ਕਰ ਕੇ ਉਡਾਇਆ ਡਾਟਾ

-ਸ਼ਸ਼ਾਂਕ ਸ਼੍ਰੀਵਾਸਤਵ, ਸੀਨੀਅਰ ਐਗਜ਼ੀਕਿਊਟਿਵ ਡਾਇਰੈਕਟਰ (ਮਾਰਕੀਟਿੰਗ ਐਂਡ ਸੇਲਸ) ਮਾਰੂਤੀ।
ਕਾਰਾਂ ਲਈ ਲੰਮੀ ਉਡੀਕ
ਦੇਸ਼ ’ਚ ਕਾਰਾਂ ਦੀ ਵਧ ਰਹੀ ਮੰਗ ਦਰਮਿਆਨ ਕੁੱਝ ਕੰਪਨੀਆਂ ਦੀਆਂ ਚੋਣਵੀਆਂ ਕਾਰਾਂ ਲਈ ਵੇਟਿੰਗ ਦਾ ਪੀਰੀਅਡ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਹੁੰਡਈ ਦੀ ਵੈਨਿਊ ਕਾਰ ਲਈ ਕਰੀਬ 16 ਹਫਤਿਆਂ ਤੱਕ ਦੀ ਉਡੀਕ ਕਰਨੀ ਪੈ ਰਹੀ ਹੈ, ਜਦ ਕਿ ਮਾਰੂਤੀ ਤੀ ਅਰਟਿਗਾ ਲਈ 34 ਤੋਂ 36 ਹਫਤੇ, ਮਹਿੰਦਰਾ ਦੀ ਥਾਰ ਲਈ 24 ਤੋਂ 36 ਹਫਤੇ, ਹੁੰਡਈ ਦੀ ਕ੍ਰੇਟਾ ਲਈ 28 ਤੋਂ 34 ਹਫਤੇ ਅਤੇ ਮਹਿੰਦਰਾ ਦੀ ਐਕਸ. ਯੂ. ਵੀ. 700 ਲਈ 18 ਤੋਂ 24 ਮਹੀਨਿਆਂ ਦਾ ਵੇਟਿੰਗ ਪੀਰੀਅਡ ਹੈ। ਕਾਰਾਂ ਦੇ ਲੰਮੇ ਵੇਟਿੰਗ ਪੀਰੀਅਡ ਕਾਰਨ ਹੀ ਹੁੰਡਈ ਵਰਗੀਆਂ ਕੰਪਨੀਆਂ ਮਾਰਕੀਟ ਦੇ ਭਵਿੱਖ ਨੂੰ ਲੈ ਕੇ ਯਕੀਨੀ ਹਨ। ਹਾਲਾਂਕਿ ਅਸੀਂ ਗਲੋਬਲ ਪੱਧਰ ’ਤੇ ਚੱਲ ਰਹੇ ਵੱਖ-ਵੱਖ ਦੇਸ਼ਾਂ ਦੇ ਟਕਰਾਅ ਕਾਰਨ ਪੈਦਾ ਹੋਣ ਵਾਲੇ ਜੋਖਮ ਨੂੰ ਵੀ ਸਮਝ ਰਹੇ ਹਾਂ ਅਤੇ ਵਿਆਜ ਦਰਾਂ ’ਚ ਵੀ ਪਿਛਲੇ ਮਹੀਨੇ 90 ਆਧਾਰ ਅੰਕਾਂ ਦਾ ਵਾਧਾ ਹੋਇਆ ਹੈ ਪਰ ਸਾਡੇ ਬੀਤੇ ਸਮੇਂ ਦਾ ਤਜ਼ਰਬਾ ਕਹਿੰਦਾ ਹੈ ਕਿ ਭਾਰਤ ਦੀ ਘਰੇਲੂ ਮੰਗ ਕਾਰਨ ਭਾਰਤ ਦਾ ਬਾਜ਼ਾਰ ਦੁਨੀਆ ਤੋਂ ਥੋੜਾ ਵੱਖ ਹੈ। ਇਸ ਦਰਮਿਆਨ ਭਾਰਤ ਨੇ ਹੋਰ ਦੇਸ਼ਾਂ ’ਤੇ ਨਿਰਭਰਤਾ ਘੱਟ ਕੀਤੀ ਹੈ ਅਤੇ ਇਹ ਸਥਿਤੀ ਵੀ ਸਾਡੇ ਪੱਖ ’ਚ ਜਾ ਰਹੀ ਹੈ।
-ਤਰੁਣ ਗਰਗ, ਡਾਇਰੈਕਟਰ (ਮਾਰਕੀਟਿੰਗ ਸੇਲਸ ਐਂਡ ਸਰਵਿਸਿਜ਼) ਹੁੰਡਈ ਮੋਟਰਜ਼।

ਕਾਰਾਂ ਦੀ ਵਿਕਰੀ ਟੌਪ ਗੇਅਰ ’ਚ
ਅਕਤੂਬਰ 2020 3,34,311
ਮਾਰਚ 2021 3,20,593
ਮਾਰਚ 2022 3,21,794
ਕਾਰਾਂ ਲਈ ਉਡੀਕ
ਹੁੰਡਈ ਵੈਨਿਊ 16 ਹਫਤੇ
ਮਾਰੂਤੀ ਅਰਟਿਗਾ 34-36 ਹਫਤੇ
ਮਹਿੰਦਰਾ ਥਾਰ 24-36 ਹਫਤੇ
ਹੁੰਡਈ ਕ੍ਰੇਟਾ 28-34 ਹਫਤੇ
ਮਹਿੰਦਰਾ ਐਕਸ. ਯੂ. ਵੀ. 700 18-24 ਮਹੀਨੇ

ਇਹ ਵੀ ਪੜ੍ਹੋ : ਇਜ਼ਰਾਈਲ ਦੇ ਵਿਦੇਸ਼ ਮੰਤਰੀ ਦੇ ਦੌਰੇ ਤੋਂ ਪਹਿਲਾਂ ਤੁਰਕੀ ਨੇ ਹਮਲੇ ਨੂੰ ਕੀਤਾ ਨਾਕਾਮ : ਰਿਪੋਰਟ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News