ਪੂੰਜੀ ਬਾਜ਼ਾਰ 5000 ਅਰਬ ਡਾਲਰ ਦੀ ਅਰਥਵਿਵਸਥਾ ਦੇ ਟੀਚੇ ''ਚ ਹੋ ਸਕਦਾ ਹੈ ਮਹੱਤਵਪੂਰਨ
Saturday, Feb 15, 2020 - 05:24 PM (IST)

ਨਵੀਂ ਦਿੱਲੀ—ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦਾ ਪੂੰਜੀ ਬਾਜ਼ਾਰ ਮਜ਼ਬੂਤ ਹੈ ਅਤੇ ਇਹ ਦੇਸ਼ ਨੂੰ 2025 ਤੱਕ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ 'ਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਬਾਜ਼ਾਰ 'ਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕਰਨ ਦੀ ਲੋੜ 'ਤੇ ਬਲ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੂੰਜੀ ਬਾਜ਼ਾਰ ਘਰੇਲੂ ਬਚਤਾਂ ਨੂੰ ਲੰਬੀ ਮਿਆਦ ਵਿੱਤੀ ਪੂੰਜੀ 'ਚ ਪਰਿਵਰਤਿਤ ਕਰਨ ਦਾ ਰਸਤਾ ਪ੍ਰਦਾਨ ਕਰਦੇ ਹਨ। ਠਾਕੁਰ ਨੇ ਕਿਹਾ ਕਿ ਦੇਸ਼ 'ਚ ਪੂੰਜੀ ਵਿਨਿਰਮਾਣ ਦੇ ਕੰਮ 'ਚ ਪ੍ਰਤੀਭੂਤੀ ਬਾਜ਼ਾਰ (ਐਕਸਚੇਂਜ) ਅਤੇ ਵਿਚੌਲੀਏ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਜ਼ਰੂਰਤ ਇਹ ਸੁਨਿਸ਼ਚਿਤ ਕਰਨ ਦੀ ਹੈ ਕਿ ਬਾਜ਼ਾਰ 'ਚ ਘੋਟਾਲੇ ਅਤੇ ਧੋਖਾਧੜੀ ਨਾ ਹੋਵੇ ਤਾਂ ਜੋ ਬਾਜ਼ਾਰ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ। ਉਨ੍ਹਾਂ ਨੇ ਇਥੇ ਪੂੰਜੀ ਬਾਜ਼ਾਰ 'ਤੇ ਇਕ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸਾਲ 2025 ਤੱਕ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ'ਚ ਪੂੰਜੀ ਬਾਜ਼ਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਠਾਕੁਰ ਨੇ ਕਿਹਾ ਕਿ ਭਾਰਤੀ ਬਾਜ਼ਾਰ ਮਜ਼ਬੂਤ ਅਤੇ ਵੱਡਾ ਹੈ ਅਤੇ ਇਹ ਵਿਸ਼ਵ ਦੇ ਚੰਗੇ ਤੋਂ ਚੰਗੇ ਬਾਜ਼ਾਰ ਦਾ ਮੁਕਾਬਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਾਜ਼ਾਰ ਨੂੰ ਕੰਟਰੋਲਾਂ ਤੋਂ ਮੁਕਤ ਕਰਨ ਅਤੇ ਨਿਵੇਸ਼ਕਾਂ ਲਈ ਨਿਯਮਾਂ ਦੇ ਅਨੁਪਾਲਨ ਆਸਾਨ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰਦੀ ਰਹੀ ਹੈ। ਪ੍ਰੋਗਰਾਮ ਦਾ ਵਿਸ਼ੇ ਪੂੰਜੀ ਬਾਜ਼ਾਰਾਂ ਨੂੰ ਪੁਨਰ-ਪ੍ਰਭਾਸ਼ਿਤ ਕੀਤਾ ਜਾਣਾ-ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਦੇ ਜ਼ਰੂਰੀ। ਇਸ ਦਾ ਆਯੋਜਨ ਭਾਰਤ ਦੇ ਰਾਸ਼ਟਰੀ ਐਕਸਚੇਂਜਾਂ ਦੇ ਮੈਂਬਰਾਂ ਦੇ ਸੰਘ (ਏ.ਐੱਨ.ਐੱਮ.ਆਈ.) ਨੇ ਕੀਤਾ ਸੀ। ਇਸ ਦੇ ਸ਼ੇਅਰ ਬ੍ਰੋਕਰ ਮੈਂਬਰਾਂ ਦੀ ਗਿਣਤੀ ਕਰੀਬ 900 ਹੈ।