ਭਾਰਤ ''ਚ 7-8 ਫ਼ੀਸਦੀ ਦਾ ਵਾਧਾ ਹਾਸਲ ਕਰਨ ਦੀ ਸਮਰੱਥਾ : ਜੇਤਲੀ

Wednesday, Feb 28, 2018 - 01:27 AM (IST)

ਨਵੀਂ ਦਿੱਲੀ— ਨੀਤੀਗਤ ਬਦਲਾਵਾਂ ਅਤੇ ਨਾਲ ਹੀ ਅਨੁਕੂਲ ਕੌਮਾਂਤਰੀ ਮਾਹੌਲ ਦਰਮਿਆਨ ਭਾਰਤੀ ਅਰਥਵਿਵਸਥਾ 'ਚ 7-8 ਫ਼ੀਸਦੀ ਦੀ ਆਰਥਕ ਵਾਧਾ ਦਰ ਹਾਸਲ ਕਰਨ ਦੀ ਸਮਰੱਥਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਭਾਰਤ-ਕੋਰੀਆ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਜੇਤਲੀ ਨੇ ਕਿਹਾ ਕਿ ਅਗਲੇ 10 ਤੋਂ 20 ਸਾਲ ਤੱਕ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵਾਧਾ ਦਰ ਵਾਲੀ ਅਰਥਵਿਵਸਥਾਵਾਂ 'ਚ ਬਣਿਆ ਰਹੇਗਾ। ਵਿੱਤ ਮੰਤਰੀ ਨੇ ਕਿਹਾ, ''ਭਾਰਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਵਿਖਾਇਆ ਹੈ ਕਿ ਉਲਟ ਕੌਮਾਂਤਰੀ ਮਾਹੌਲ 'ਚ ਵੀ ਆਪਣੇ ਆਪ 'ਚ ਸੁਧਾਰ ਕਰਨ ਦੀ ਸਮਰੱਥਾ ਰਾਹੀਂ ਜ਼ਰੂਰੀ ਹੋਣ 'ਤੇ ਸਖਤ ਫੈਸਲੇ ਲਏ ਜਾ ਸਕਦੇ ਹਨ ਅਤੇ ਉਚੇ ਵਾਧੇ ਦੀ ਰਫਤਾਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ।'' ਉਨ੍ਹਾਂ ਕਿਹਾ ਕਿ ਭਾਰਤ ਆਪਣੇ ਆਰਥਕ ਫੈਸਲੀਆਂ ਨੂੰ ਰਾਜਨੀਤਕ ਸਵੀਕਾਰਤਾ ਦੇ ਨਾਲ ਇਸ ਹੱਦ ਤੱਕ ਮਿਲਾਉਣ 'ਚ ਸਫਲ ਰਿਹਾ ਹੈ ਕਿ ਅੱਜ ਲੋਕ ਚਾਹੁੰਦੇ ਹਨ ਕਿ ਭਾਰਤ ਸੁਧਾਰ ਕਰੇ ਅਤੇ ਜ਼ਿਆਦਾ ਤੇਜ਼ੀ ਨਾਲ ਅੱਗੇ ਵਧੇ।
ਉਨ੍ਹਾਂ ਕਿਹਾ ਕਿ ਦੇਸ਼ 'ਚ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ 7-8 ਫ਼ੀਸਦੀ ਦੀ ਵਾਧਾ ਦਰ ਆਮ ਗੱਲ ਹੈ ਪਰ ਜਦੋਂ ਭਾਰਤ ਇਸ ਤੋਂ ਅੱਗੇ ਨਿਕਲੇਗਾ ਉਦੋਂ ਉਸ ਦੀ ਅਸਲ ਸਮਰੱਥਾ ਵਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤੀ ਅਰਥਵਿਵਸਥਾ ਜ਼ਿਆਦਾ ਖੁੱਲ੍ਹੀ ਹੈ, ਕੌਮਾਂਤਰੀ ਰੂਪ ਨਾਲ ਇਹ ਏਕੀਕ੍ਰਿਤ ਹੋਈ ਹੈ। ਇਸਨੇ ਆਪਣੇ ਜ਼ਿਆਦਾਤਰ ਖੇਤਰਾਂ 'ਚ ਨਿਵੇਸ਼ ਆਕਰਸ਼ਿਤ ਕੀਤਾ ਹੈ। ਨਿਵੇਸ਼ ਦੀ ਪ੍ਰਕਿਰਿਆ ਨੂੰ ਬੇਹੱਦ ਸਰਲ ਕੀਤਾ ਗਿਆ ਹੈ।


Related News