FD ਦਰਾਂ 'ਤੇ ਹੁਣ ਕੇਨਰਾ ਬੈਂਕ ਨੇ ਵੀ ਚਲਾਈ ਕੈਂਚੀ, ਕੀਤੀ ਇੰਨੀ ਕਟੌਤੀ

Tuesday, Nov 17, 2020 - 09:29 PM (IST)

FD ਦਰਾਂ 'ਤੇ ਹੁਣ ਕੇਨਰਾ ਬੈਂਕ ਨੇ ਵੀ ਚਲਾਈ ਕੈਂਚੀ, ਕੀਤੀ ਇੰਨੀ ਕਟੌਤੀ

ਨਵੀਂ ਦਿੱਲੀ— ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਲਗਾਤਾਰ ਜਾਰੀ ਹੈ। ਹਾਲ ਹੀ 'ਚ ਵੱਡੇ ਨਿੱਜੀ ਬੈਂਕ ਨੇ ਐੱਫ. ਡੀ. 'ਤੇ ਵਿਆਜ ਦਰਾਂ 'ਚ ਕਮੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਸਰਕਾਰੀ ਖੇਤਰ ਦੇ ਕੇਨਰਾ ਬੈਂਕ ਨੇ ਵੀ ਖ਼ਾਤਾਧਾਰਕਾਂ ਨੂੰ ਝਟਕਾ ਦੇ ਦਿੱਤਾ ਹੈ।

ਕੇਨਰਾ ਬੈਂਕ ਨੇ ਫਿਕਸਡ ਡਿਪਾਜ਼ਿਟ ਦਰਾਂ 'ਚ 0.05 ਤੋਂ 0.10 ਫ਼ੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ, ਜੋ 16 ਨਵੰਬਰ ਤੋਂ ਪ੍ਰਭਾਵੀ ਹੋ ਗਈ ਹੈ।

ਬੈਂਕ ਵੱਲੋਂ ਇਕ ਸਾਲ ਅਤੇ ਤਿੰਨ ਸਾਲ ਵਿਚਕਾਰ ਵਾਲੀ ਐੱਫ. ਡੀ. 'ਤੇ ਵਿਆਜ ਦਰ 0.05 ਫ਼ੀਸਦੀ ਘਟਾਈ ਗਈ ਹੈ। ਇਕ ਸਾਲ ਦੀ ਐੱਫ. ਡੀ. 'ਤੇ ਕੇਨਰਾ ਬੈਂਕ ਹੁਣ 5.25 ਫ਼ੀਸਦੀ ਵਿਆਜ ਦੇ ਰਿਹਾ ਹੈ, ਜਦੋਂ ਕਿ ਇਸ ਤੋਂ ਘੱਟ 180 ਦਿਨਾਂ ਦੀ ਐੱਫ. ਡੀ. 'ਤੇ ਸਿਰਫ਼ 4.45 ਫ਼ੀਸਦੀ ਦੀ ਦਰ ਨਾਲ ਹੀ ਵਿਆਜ ਮਿਲੇਗਾ। ਸਰਕਾਰੀ ਤੋਂ ਲੈ ਕੇ ਨਿੱਜੀ ਬੈਂਕ ਸਭ ਨੇ ਕਰਜ਼ ਦਰਾਂ ਦੇ ਨਾਲ-ਨਾਲ ਫਿਕਸਡ ਡਿਪਾਜ਼ਿਟ ਦਰਾਂ 'ਚ ਕਮੀ ਕੀਤੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਮਹਿੰਦਰਾ ਇੱਥੇ ਬਣਾਏਗੀ K2 ਸੀਰੀਜ਼ ਦੇ ਨਵੇਂ ਟਰੈਕਟਰ

ਕੇਨਰਾ ਬੈਂਕ ਹੁਣ 1 ਸਾਲ ਤੋਂ ਉੱਪਰ ਅਤੇ 3 ਸਾਲ ਤੋਂ ਘੱਟ ਮਿਆਦ ਵਾਲੀ ਐੱਫ. ਡੀ. 'ਤੇ 5.20 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਉੱਥੇ ਹੀ, 3 ਸਾਲਾਂ ਤੋਂ ਲੈ ਕੇ 10 ਸਾਲਾਂ ਵਿਚਕਾਰ ਦੀ ਐੱਫ. ਡੀ. 'ਤੇ ਵਿਆਜ ਦਰ 5.30 ਫ਼ੀਸਦੀ ਹੈ। ਇਸ ਤੋਂ ਪਿਛਲੀ ਵਾਰ ਕੇਨਰਾ ਬੈਂਕ ਨੇ 1 ਅਕਤੂਬਰ ਨੂੰ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ। ਕੇਨਰਾ ਬੈਂਕ 'ਚ ਸੀਨੀਅਰ ਸਿਟੀਜ਼ਨਸ ਲਈ ਐੱਫ. ਡੀ. 'ਤੇ ਘੱਟੋ-ਘੱਟ ਵਿਆਜ ਦਰ ਹੁਣ 2.95 ਫ਼ੀਸਦੀ ਅਤੇ ਵੱਧ ਤੋਂ ਵੱਧ 5.80 ਫ਼ੀਸਦੀ ਹੈ।

ਇਹ ਵੀ ਪੜ੍ਹੋ- RBI ਨੇ ਇਸ ਨਿੱਜੀ ਬੈਂਕ 'ਤੇ ਲਾਈ ਰੋਕ, 25 ਹਜ਼ਾਰ ਹੀ ਕਢਾ ਸਕਣਗੇ ਗਾਹਕ


author

Sanjeev

Content Editor

Related News