ਇਨ੍ਹਾਂ ਦੇਸ਼ਾਂ ''ਚ ਚੱਲਦਾ ਹੈ ਕੈਨੇਡਾ ਦਾ ''ਸਿੱਕਾ'', ਇਕ ਡਾਲਰ ਦੀ ਕੀਮਤ ਜਾਣ ਹੋ ਜਾਓਗੇ ਹੈਰਾਨ
Sunday, Jul 16, 2017 - 02:17 PM (IST)

ਨਵੀਂ ਦਿੱਲੀ— ਕੈਨੇਡਾ ਕੁੱਲ ਖੇਤਰਫਲ ਦੇ ਲਿਹਾਜ ਨਾਲ ਰੂਸ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਦੋਂ ਕਿ ਜ਼ਮੀਨੀ ਖੇਤਰਫਲ ਦੇ ਮਾਮਲੇ 'ਚ ਇਹ ਚੌਥਾ ਵੱਡਾ ਦੇਸ਼ ਹੈ। ਅਮਰੀਕਾ ਦੇ ਨਾਲ ਲੱਗਦੀ ਕੈਨੇਡਾ ਦੀ ਦੱਖਣੀ ਸਰਹੱਦ ਦੁਨੀਆ ਦੀ ਸਭ ਤੋਂ ਲੰਬੀ ਜ਼ਮੀਨੀ ਸਰਹੱਦ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ, ਜਦੋਂ ਕਿ ਟੋਰਾਂਟੋ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਅਤੇ ਫ੍ਰੈਂਚ ਹੈ। ਦੁਨੀਆ ਦੇ ਦੂਜੇ ਸਭ ਤੋਂ ਵੱਡੇ ਇਸ ਦੇਸ਼ ਦੀ ਆਬਾਦੀ ਸਿਰਫ 36,591,241 ਹੈ। ਉੱਥੇ ਹੀ, ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ ਲਗਭਗ 5 ਲੱਖ ਹੈ, ਜਿਨ੍ਹਾਂ ਦੀ ਵਧੇਰੇ ਗਿਣਤੀ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਅਤੇ ਐਲਬਰਟਾ 'ਚ ਹੈ। ਹਾਲ ਹੀ 'ਚ ਬ੍ਰਿਟਿਸ਼ ਕੋਲੰਬੀਆਂ ਦੀਆਂ ਚੋਣਾਂ 'ਚ ਬਹੁਤ ਸਾਰੇ ਪੰਜਾਬੀ ਜਿੱਤ ਹਾਸਲ ਕਰਕੇ ਉੱਥੇ ਐੱਮ. ਪੀ. ਵੀ ਬਣੇ ਹਨ। ਕੈਨੇਡਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਲਦੀ ਦਿੰਦਾ ਹੈ, ਜਿਨ੍ਹਾਂ ਨੇ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਦੀ ਜਾਣਕਾਰੀ ਦੇ ਨਾਲ-ਨਾਲ ਕਿਸੇ ਪੇਸ਼ੇ 'ਚ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਵੇ। ਕੈਨੇਡਾ ਦੀ ਕਰੰਸੀ ਡਾਲਰ ਦੀ ਗੱਲ ਕਰੀਏ ਤਾਂ ਇਸ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ ਕਿ ਕਈ ਦੇਸ਼ਾਂ 'ਚ ਇਕ ਕੈਨੇਡੀਅਨ ਡਾਲਰ ਦੀ ਕੀਮਤ ਹਜ਼ਾਰਾਂ ਤੋਂ ਵੀ ਉੱਪਰ ਹੈ।
ਇਨ੍ਹਾਂ ਦੇਸ਼ਾਂ 'ਚ ਚੱਲਦਾ ਹੈ ਕੈਨੇਡਾ ਦਾ ਸਿੱਕਾ
ਭਾਰਤੀ ਰੁਪਏ ਦੇ ਮੁਕਾਬਲੇ ਕੈਨੇਡੀਅਨ ਡਾਲਰ 50 ਗੁਣਾ ਮਜ਼ਬੂਤ ਹੈ, ਯਾਨੀ ਇਕ ਕੈਨੇਡੀਅਨ ਡਾਲਰ 50 ਰੁਪਏ ਦੇ ਬਰਾਬਰ ਹੈ। ਉੱਥੇ ਹੀ, ਵੀਅਤਨਾਮ ਦੀ ਕਰੰਸੀ ਡੌਂਗ (ਵੀਐੱਨਡੀ) ਤੋਂ ਕੈਨੇਡੀਅਨ ਕਰੰਸੀ ਲਗਭਗ 17 ਹਜ਼ਾਰ ਗੁਣਾ ਤਾਕਤਵਰ ਹੈ। ਇਕ ਕੈਨੇਡੀਅਨ ਡਾਲਰ 'ਚ ਤਕਰਬੀਨ 17,850 ਵੀਅਤਨਾਮੀ ਡੌਂਗ ਬਣਦੇ ਹਨ। ਭਾਰਤੀ ਕਰੰਸੀ ਵੀ ਵੀਅਤਨਾਮ ਦੀ ਕਰੰਸੀ ਨਾਲੋਂ ਮਜ਼ਬੂਤ ਹੈ, ਇਕ ਭਾਰਤੀ ਰੁਪਿਆ ਲਗਭਗ 350 ਵੀਅਤਨਾਮੀ ਡੌਂਗ ਦੇ ਬਰਾਬਰ ਹੈ।
ਇਸ ਤੋਂ ਇਲਾਵਾ ਇੰਡੋਨੇਸ਼ੀਆ ਦੀ ਕਰੰਸੀ ਨਾਲੋਂ ਕੈਨੇਡਾ ਦਾ ਡਾਲਰ 10 ਹਜ਼ਾਰ ਗੁਣਾ ਮਜ਼ਬੂਤ ਹੈ। ਕੈਨੇਡਾ ਦਾ ਇਕ ਡਾਲਰ 10,500 ਇੰਡੋਨੇਸ਼ੀਆਈ ਰੁਪਏ ਦੇ ਬਰਾਬਰ ਹੈ। ਪਾਕਿਸਤਾਨ ਦੀ ਕਰੰਸੀ ਕੈਨੇਡੀਅਨ ਡਾਲਰ ਤੋਂ 84 ਗੁਣਾ ਕਮਜ਼ੋਰ ਹੈ, ਯਾਨੀ ਇਕ ਕੈਨੇਡੀਅਨ ਡਾਲਰ 'ਚ 84 ਪਾਕਿਸਤਾਨੀ ਰੁਪਏ ਬਣਦੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਇਕ ਡਾਲਰ 'ਚ 88 ਜਾਪਾਨੀ ਯੈੱਨ, 46 ਰੂਸੀ ਰੂਬਲ, 890 ਦੱਖਣੀ ਕੋਰੀਆਈ ਵਨ, 26 ਥਾਈ ਬਾਹਟ ਅਤੇ 5 ਚੀਨੀ ਰੈਂਨਿਮਬੀ ਬਣਦੇ ਹਨ।