ਵੋਡਾਫੋਨ ਆਈਡੀਆ ਦੇ ਕਰੋੜਾਂ ਗਾਹਕਾਂ ਦਾ ਕਾਲ ਡਾਟਾ ਜਨਤਕ ਹੋਣ ਦਾ ਦਾਅਵਾ, ਕੰਪਨੀ ਨੇ ਨਕਾਰਿਆ
Monday, Aug 29, 2022 - 10:41 AM (IST)

ਨਵੀਂ ਦਿੱਲੀ (ਭਾਸ਼ਾ)– ਸਾਈਬਰ ਕ੍ਰਾਈਮ ਸੋਧ ਕੰਪਨੀ ਸਾਈਬਰਐੱਕਸ9 ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਦੂਰਸੰਚਾਰ ਆਪ੍ਰੇਟਰ ਵੋਡਾਫੋਨ ਆਈਡੀਆ ਦੀ ਪ੍ਰਣਾਲੀ ’ਚ ਮੌਜੂਦ ਖਾਮੀਆਂ ਦੌਰਾਨ ਲਗਭਗ 2 ਕਰੋੜ ਪੋਟਸਪੇਡ ਗਾਹਕਾਂ ਦਾ ਕਾਲ ਡਾਟਾ ਰਿਕਾਰਡ ਜਨਤਕ ਹੋ ਗਿਆ ਹੈ। ਹਾਲਾਂਕਿ ਕੰਪਨੀ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਡਾਟਾ ’ਚ ਕੋਈ ਸੰਨ੍ਹਮਾਰੀ ਨਹੀਂ ਹੋਈ ਹੈ। ਕੰਪਨੀ ਮੁਤਾਬਕ ਉਸ ਦੀ ਬਿੱਲ ਪ੍ਰਣਾਲੀ ’ਚ ਮੌਜੂਦ ਖਾਮੀਆਂ ਬਾਰੇ ਪਤਾ ਚਲਦੇ ਹੀ ਉਨ੍ਹਾਂ ਨੂੰ ਦਰੁਸਤ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ, ਸਾਈਬਰਐੱਕਸ9 ਦੀ ਰਿਪੋਰਟ ’ਚ ਕਿਹਾ ਗਿਆ ਕਿ ਪ੍ਰਣਾਲੀਗਤ ਖਾਮੀਆਂ ਦੀ ਵਜ੍ਹਾ ਨਾਲ ਵੋਡਾਫੋਨ ਆਈਡੀਆ ਦੇ ਕਰੀਬ 2 ਕਰੋੜ ਪੋਸਟਪੇਡ ਗਾਹਕਾਂ ਦੇ ਕਾਲ ਡਾਟਾ ਰਿਕਾਰਡ ਸਾਹਮਣੇ ਆ ਗਏ। ਇਸ ’ਚ ਕਾਲ ਕਰਨ ਦਾ ਸਮਾਂ, ਕਾਲ ਦੀ ਮਿਆਦ, ਕਿਸ ਸਥਾਨ ਤੋਂ ਕਾਲ ਕੀਤਾ ਗਿਆ, ਗਾਹਕ ਦਾ ਪੂਰਾ ਨਾਮ ਅਤੇ ਪਤਾ, ਐੱਸ. ਐੱਮ. ਐੱਸ. ਬਿਊਰੇ ਸਮੇਤ ਉਹ ਕਾਨਟੈਕਟ ਨੰਬਰ ਵੀ ਸਾਹਮਣੇ ਆ ਗਏ ਜਿਸ ’ਤੇ ਸੰਦੇਸ਼ ਭੇਜੇ ਗਏ ਸਨ।
ਸਾਈਬਰਐੱਕਸ9 ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਕੰਪਨੀ ਨੇ ਇਸ ਬਾਰੇ ਵੋਡਾਫੋਨ ਆਈਡੀਆ ਨੂੰ ਜਾਣਕਾਰੀ ਦਿੱਤੀ ਸੀ ਅਤੇ ਕੰਪਨੀ ਦੇ ਇਕ ਅਧਿਕਾਰੀ ਨੇ 24 ਅਗਸਤ ਨੂੰ ਅਜਿਹੀ ਸਮੱਸਿਆ ਨੂੰ ਸਵੀਕਾਰ ਵੀ ਕੀਤਾ ਸੀ।