Byju''s ਨੂੰ ਲੱਗਾ ਇੱਕ ਹੋਰ ਝਟਕਾ, ਸ਼ੇਅਰ ਧਾਰਕ ਪ੍ਰੋਸਸ ਨੇ ਵੈਲਿਊਏਸ਼ਨ ਘਟਾ ਕੇ 5.1 ਅਰਬ ਡਾਲਰ ਕੀਤਾ
Wednesday, Jun 28, 2023 - 01:27 PM (IST)

ਬਿਜ਼ਨੈੱਸ ਡੈਸਕ : ਬਾਇਜੂ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਪ੍ਰੋਸਸ ਨੇ ਇਸ ਦੇ ਉਚਿਤ ਮੁੱਲ ਨੂੰ ਇਕ ਵਾਰ ਫਿਰ ਤੋਂ ਘਟਾ ਦਿੱਤਾ ਹੈ। ਪ੍ਰੋਸਸ ਨੇ ਬਾਇਜੂ ਦਾ ਮੁੱਲ 5.1 ਅਰਬ ਡਾਲਰ ਤੱਕ ਘਟਾ ਦਿੱਤਾ ਹੈ। ਇਹ ਭਾਰਤ ਦੀ ਸਭ ਤੋਂ ਕੀਮਤੀ ਸਟਾਰਟਅੱਪ ਲਈ ਇੱਕ ਹੋਰ ਝਟਕਾ ਹੈ। ਬਾਇਜੂ 'ਚ ਪ੍ਰੋਸਸ ਦੀ 9.6 ਫ਼ੀਸਦੀ ਦੇ ਕਰੀਬ ਹਿੱਸੇਦਾਰੀ ਹੈ। ਉਸ ਨੇ ਆਪਣੀ ਇਸ ਹਿੱਸੇਦਾਰੀ ਦਾ 9.3 ਕਰੋੜ ਡਾਲਰ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਇਸ ਅਨੁਸਾਰ ਬਾਇਜੂ ਦੀ ਕੁੱਲ ਕੀਮਤ ਲਗਭਗ 5.1 ਬਿਲੀਅਨ ਡਾਲਰ ਬਣਦੀ ਹੈ। Byju ਦੀ ਅਧਿਕਾਰਤ ਤੌਰ 'ਤੇ ਕੀਮਤ ਆਖਰੀ ਵਾਰ ਅਕਤੂਬਰ 2022 ਵਿੱਚ 22 ਬਿਲੀਅਨ ਡਾਲਰ ਤੋਂ ਵੱਧ ਸੀ, ਜਦੋਂ ਉਸ ਨੇ 25 ਕਰੋੜ ਡਾਲਰ ਦੇ ਫੰਡਿੰਗ ਦੌਰ ਨੂੰ ਪੂਰਾ ਕੀਤਾ ਸੀ। ਇਸ ਤੋਂ ਪਹਿਲਾਂ ਨਵੰਬਰ ਵਿੱਚ ਪ੍ਰੋਸਸ ਨੇ ਬਾਇਜੂ ਦੇ ਉਚਿਤ ਮੁੱਲ ਨੂੰ ਘਟਾ ਕੇ 5.97 ਅਰਬ ਡਾਲਰ ਕਰ ਦਿੱਤਾ ਸੀ। ਸਤੰਬਰ 2022 ਤੋਂ ਪ੍ਰੋਸਸ ਨੇ ਇਸ edtech ਸਟਾਰਟਅੱਪ ਨੂੰ ਇੱਕ ਸਹਿਯੋਗੀ ਦੀ ਬਜਾਏ ਇੱਕ ਗੈਰ-ਨਿਯੰਤਰਿਤ ਵਿੱਤੀ ਨਿਵੇਸ਼ ਦੇ ਰੂਪ ਵਿੱਚ ਮੰਨਣਾ ਸ਼ੁਰੂ ਕੀਤਾ ਸੀ, ਕਿਉਂਕਿ ਇਸਦੀ ਹਿੱਸੇਦਾਰੀ 10 ਫ਼ੀਸਦੀ ਤੋਂ ਹੇਠਾਂ ਡਿੱਗ ਗਈ ਸੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ
ਪ੍ਰੋਸਸ ਨੇ 27 ਜੂਨ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਕਿ, 'ਮੌਜੂਦਾ ਵਿੱਤੀ ਸਾਲ ਵਿੱਚ ਬਾਇਜੂ 'ਤੇ ਸਾਡਾ ਪ੍ਰਭਾਵ ਖ਼ਤਮ ਹੋ ਗਿਆ ਹੈ, ਕਿਉਂਕਿ ਅਸੀਂ ਇਸਦੇ ਬੋਰਡ ਵਿੱਚ ਆਪਣੀ ਪ੍ਰਤੀਨਿਧਤਾ ਗੁਆ ਦਿੱਤੀ ਹੈ। ਦੱਸ ਦੇਈਏ ਕਿ ਪ੍ਰੋਸਸ ਦੀ ਇਹ ਸਾਲਾਨਾ ਰਿਪੋਰਟ ਅਜਿਹੇ ਸਮੇਂ ਆਈ, ਜਦੋਂ ਤਿੰਨ ਦਿਨ ਪਹਿਲਾਂ ਹੀ ਉਸ ਦੇ ਪ੍ਰਤੀਨਿਧੀ, ਰਸੇਲ ਡੇਸੇਨਸਟੌਕ ਨੇ ਬਾਇਜੂ ਦੇ ਬੋਰਡ ਤੋਂ ਅਸਤੀਫਾ ਦੇਣ ਦਿੱਤਾ ਸੀ। ਪ੍ਰੋਸਸ ਦੇ ਨਾਲ ਬਾਇਜੂ ਦੇ ਦੋ ਹੋਰ ਨਿਵੇਸ਼ਕਾਂ ਦੇ ਨੁਮਾਇੰਦਿਆਂ ਨੇ ਇਸਦੇ ਬੋਰਡ ਤੋਂ ਅਸਤੀਫਾ ਦਿੱਤਾ ਸੀ।