ByeBye 2020 : ਇਸ ਸਾਲ ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਕੰਪਨੀਆਂ 'ਚ ਆਏ ਕਈ ਵੱਡੇ ਉਤਰਾਅ-ਚਡ਼੍ਹਾਅ

12/28/2020 6:18:43 PM

ਨਵੀਂ ਦਿੱਲੀ — ਕਾਰੋਬਾਰ ਪੱਖੋਂ 2020 ਸਾਲ ਠੰਡਾ ਰਿਹਾ ਅਤੇ ਕੰਪਨੀਆਂ ਦੀਆਂ ਕਈ ਯੋਜਨਾਵਾਂ ਠੰਡੇ ਬਸਤੇ ’ਚ ਚਲੀਆਂ ਗਈਆਂ। ਕੋਰੋਨਾ ਆਫ਼ਤ ਨੇ ਵੈਸੇ ਤਾਂ ਦੁਨੀਆ ਦੇ ਹਰੇਕ ਸੈਕਟਰ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਇਸ ਦਾ ਅਸਰ ਦੁਨੀਆ ਭਰ ਦੀਆਂ ਦਿੱਗਜ ਕੰਪਨੀਆਂ ਦੇ ਕੰਮਕਾਜ ’ਤੇ ਵੀ ਪਿਆ ਹੈ। 

ਹਾਰਲੇ ਨੇ ਸਮੇਟਿਆ ਕਾਰੋਬਾਰ

ਅਮਰੀਕਾ ਦੀ ਚੋਟੀ ਦੀ ਬਾਈਕ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਨੇ ਸਤੰਬਰ ਮਹੀਨੇ ਵਿਚ ਭਾਰਤ ’ਚ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਭਾਰਤ ’ਚ ਆਪਣੀ ਮੈਨੂਫੈਕਚਰਿੰਗ ਬੰਦ ਕਰ ਕੇ ਬਾਈਕ ਦੀ ਵਿਕਰੀ ਲਈ  ਹੀਰੋ ਗਰੁੱਪ ਨਾਲ ਸਮਝੌਤਾ ਕੀਤਾ ਹੈ। ਹਾਰਲੇ ਡੇਵਿਡਸਨ ਨੇ ਕਿਹਾ ਕਿ ਕੁਝ ਕੌਮਾਂਤਰੀ ਬਾਜ਼ਾਰਾਂ ’ਚੋਂ ਬਾਹਰ ਨਿਕਲਣ ਅਤੇ ਭਾਰਤ ਵਿਚ ਆਪਣੀ ਵਿਕਰੀ ਤੇ ਵਿਨਿਰਮਾਣ ਦੇ ਕੰਮਾਂ ਨੂੰ ਉਹ ਬੰਦ ਕਰ ਰਹੀ ਹੈ। ਭਾਰਤੀ ਬਾਜ਼ਾਰ ਵਿਚ 10 ਸਾਲ ਪਹਿਲਾਂ ਕਦਮ ਰੱਖਣ  ਵਾਲੀ ਹਾਰਲੇ ਡੇਵਿਡਸਨ ਨਿਵੇਸ਼ ਦੇ ਬਾਵਜੂਦ ਆਪਣੀ ਪਕੜ ਬਣਾਉਣ ’ਚ ਨਾਕਾਮ ਰਹੀ। ਕੰਪਨੀ ਨੇ ਵਿੱਤੀ ਸਾਲ 2019-2020 ’ਚ ਸਿਰਫ 2500 ਬਾਈਕਾਂ ਹੀ ਵੇਚੀਆਂ। ਉੱਧਰ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਜਾਰੀ ਮੰਦੀ ਦੌਰਾਨ ਕੰਪਨੀ ਅਪ੍ਰੈਲ ਤੋਂ ਜੂਨ ਦਰਮਿਆਨ ਸਿਰਫ 100 ਬਾਈਕਾਂ ਹੀ ਵੇਚ ਸਕੀ।

ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

2 ਟ੍ਰਿਲੀਅਨ ਡਾਲਰ ਦੀ ਹੋਈ ਐੱਪਲ 

ਇਸ ਸਾਲ 19 ਅਗਸਤ ਨੂੰ ਐੱਪਲ 2 ਟ੍ਰਿਲੀਅਨ ਡਾਲਰ ਮਾਰਕੀਟ ਕੈਪੀਟਲਾਈਜ਼ੇਸ਼ਨ ਵਾਲੀ ਦੁਨੀਆ ਦੀ ਦੂਜੀ ਅਤੇ ਅਮਰੀਕਾ ਦੀ ਪਹਿਲੀ ਕੰਪਨੀ ਬਣ ਗਈ। ਇਸ ਤੋਂ ਪਹਿਲਾਂ ਮਾਰਕੀਟ ਕੈਪੀਟਲਾਈਜ਼ੇਸ਼ਨ ਪੱਖੋਂ ਸਾਊਦੀ ਅਰਬ ਦੀ ਅਰਾਮਕੋ 2 ਟ੍ਰਿਲੀਅਨ ਡਾਲਰ ਦੀ ਇਕਲੌਤੀ ਕੰਪਨੀ ਸੀ। ਐੱਪਲ 2 ਅਗਸਤ 2018 ਨੂੰ ਇਕ ਟ੍ਰਿਲੀਅਨ ਡਾਲਰ ਦੀ ਕੰਪਨੀ ਬਣੀ ਸੀ ਅਤੇ ਸਿਰਫ 2 ਸਾਲ ਵਿਚ ਹੀ ਐੱਪਲ ਦਾ ਮਾਰਕੀਟ ਕੈਪ 2 ਗੁਣਾ ਹੋ ਗਿਆ।

ਜੀਓ ’ਚ ਹੋਇਆ 1.52 ਲੱਖ ਕਰੋੜ ਦਾ ਨਿਵੇਸ਼

ਇਸ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ’ਚ ਫੇਸਬੁੱਕ ਤੇ ਗੂਗਲ ਸਮੇਤ 14 ਨਿਵੇਸ਼ਕਾਂ ਨੇ 1.52 ਲੱਖ ਕਰੋੜ ਰੁਪਏ  ਦਾ ਵਿਦੇਸ਼ੀ ਨਿਵੇਸ਼ ਪਾਇਆ। ਜੀਓ ਨੇ ਇਸ ਨਿਵੇਸ਼ ਦੇ ਬਦਲੇ ਆਪਣੀ 33 ਫੀਸਦੀ ਭਾਈਵਾਲੀ ਨਿਵੇਸ਼ਕਾਂ ਨੂੰ ਵੇਚੀ। ਫੇਸਬੁੱਕ ਨੇ ਜੀਓ ’ਚ 43,573 ਕਰੋੜ ਰੁਪਏ  ਦਾ ਨਿਵੇਸ਼ ਕਰ ਕੇ 9.99 ਫੀਸਦੀ ਹਿੱਸੇਦਾਰੀ ਖਰੀਦੀ। ਗੂਗਲ ਨੇ 7.73 ਫੀਸਦੀ ਹਿੱਸੇਦਾਰੀ ਖਰੀਦਣ ਲਈ 33,737 ਕਰੋੜ ਰੁਪਏ  ਦਾ ਨਿਵੇਸ਼ ਕੀਤਾ।

ਇਹ ਵੀ ਵੇਖੋ - ATM ਤੋਂ ਪੈਸਾ ਕਢਵਾਉਣ ਤੋਂ ਪਹਿਲਾਂ ਜਾਣੋ ਇਹ ਨਿਯਮ, ਨਹੀਂ ਤਾਂ ਦੇਣਾ ਪੈ ਸਕਦਾ ਹੈ ਵਾਧੂ ਚਾਰਜ

ਵੋਡਾਫੋਨ ਨੇ ਸਰਕਾਰ ਵਿਰੁੱਧ ਕੌਮਾਂਤਰੀ ਅਦਾਲਤ ’ਚ ਜਿੱਤਿਆ ਟੈਕਸ ਕੇਸ

ਵੋਡਾਫੋਨ  ਨੇ 2007 ’ਚ ਹਾਂਗਕਾਂਗ ਦੇ ਹਚੀਸਨ ਗਰੁੱਪ ਹਚੀਸਨ-ਐੱਸਾਰ ਵਿਚ 67 ਫੀਸਦੀ ਦੀ ਭਾਈਵਾਲੀ 11 ਅਰਬ ਡਾਲਰ ’ਚ ਖਰੀਦੀ। ਇਸ ਮਾਮਲੇ ’ਚ ਆਮਦਨ ਕਰ ਵਿਭਾਗ ਵਲੋਂ ਵੋਡਾਫੋਨ ਨੂੰ 22 ਹਜ਼ਾਰ ਕਰੋੜ ਰੁਪਏ ਦਾ ਟੈਕਸ ਲਾਇਆ ਗਿਆ। ਵੋਡਾਫੋਨ ਨੇ 25 ਸਤੰਬਰ ਨੂੰ ਨੀਦਰਲੈਂਡ ਦੇ ਹਾਗ ਦੇ ਪਰਮਾਨੈਂਟ ਕੋਰਟ ਆਫ ਆਰਬੀਟ੍ਰੇਸ਼ਨ ’ਚ ਮੁਕੱਦਮਾ ਜਿੱਤ ਲਿਆ। ਇਨਕਮ ਟੈਕਸ ਡਿਪਾਰਟਮੈਂਟ ਵੋਡਾਫੋਨ ਕੋਲੋਂ ਇਸ ਡੀਲ ਨੂੰ ਲੈ ਕੇ ਕੈਪੀਟਲ ਗੇਨ ਟੈਕਸ ਮੰਗ ਰਿਹਾ ਸੀ। ਜਦੋਂ ਕੈਪੀਟਲ ਗੇਨ ਟੈਕਸ ਚੁਕਾਉਣ ਲਈ ਕੰਪਨੀ ਰਾਜ਼ੀ ਹੋਈ ਤਾਂ ਉਦੋਂ ਤਕ ਰੈਟ੍ਰੋਸਪੈਕਟਿਵ ਟੈਕਸ ਦੀ ਵੀ ਨਾਲ ਹੀ ਮੰਗ ਕਰ ਦਿੱਤੀ ਗਈ। ਇਸ ਪਿੱਛੋਂ ਕੰਪਨੀ ਨੇ 2012 ’ਚ ਇਸ ਮੰਗ ਵਿਰੁੱਧ ਸੁਪਰੀਮ ਕੋਰਟ ’ਚ ਕੇਸ ਕੀਤਾ। ਸੁਪਰੀਮ ਕੋਰਟ ਨੇ 2007 ਦੇ ਆਪਣੇ ਫੈਸਲੇ ’ਚ ਕਿਹਾ ਸੀ ਕਿ ਵੋਡਾਫੋਨ ਨੇ ਇਨਕਮ ਟੈਕਸ ਐਕਟ 1961 ਨੂੰ ਠੀਕ ਸਮਝਿਆ ਹੈ। 2007 ਵਿਚ ਇਹ ਡੀਲ ਟੈਕਸ ਦੇ ਘੇਰੇ ਵਿਚ ਨਹੀਂ ਸੀ ਤਾਂ ਹੁਣ ਇਸ ’ਤੇ ਟੈਕਸ ਨਹੀਂ ਲਾਇਆ ਜਾ ਸਕਦਾ।

ਇਹ ਵੀ ਵੇਖੋ - 4 ਕਰੋੜ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਆਵੇਗਾ ਵਜ਼ੀਫ਼ਾ, ਜਾਣੋ ਸਰਕਾਰ ਦੀ ਇਸ ਯੋਜਨਾ ਬਾਰੇ

ਮੂਧੇ ਮੂੰਹ ਡਿੱਗੀ ਏਅਰਲਾਈਨਸ ਦੀ ਇਕੋਨਮੀ

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੇ ਅੰਕੜਿਆਂ ਮੁਤਾਬਕ ਇਸ ਸਾਲ ਮੁਸਾਫਰਾਂ ਦੀ ਗਿਣਤੀ ’ਚ 60 ਫੀਸਦੀ ਦੀ ਗਿਰਾਵਟ ਵੇਖੀ ਗਈ  ਅਤੇ ਕੋਰੋਨਾ ਕਾਲ ਵਿਚ ਇਸ ਸੈਕਟਰ ’ਚ 10 ਲੱਖ ਲੋਕਾਂ ਦੀ ਨੌਕਰੀ ਚਲੀ ਗਈ। ਕਰੂਜ਼ ਇੰਡਸਟ੍ਰੀ ਤੋਂ ਬਾਅਦ ਕੋਰੋਨਾ ਦਾ ਦੂਜਾ ਸਭ ਤੋਂ ਮਾੜਾ ਅਸਰ ਏਅਰਲਾਈਨਸ ਇੰਡਸਟ੍ਰੀ ’ਤੇ ਪਿਆ। ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਤੋਂ ਬਾਅਦ ਪੂਰੀ ਦੁਨੀਆ ਵਿਚ ਭਾਵੇਂ ਘਰੇਲੂ ਉਡਾਣਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪਰ ਕੌਮਾਂਤਰੀ ਉਡਾਣਾਂ ਦੇ ਸ਼ੁਰੂ ਹੋਣ ’ਚ ਅਜੇ ਲੰਬੀ ਉਡੀਕ ਕਰਨੀ ਪੈ ਸਕਦੀ ਹੈ।

  • ਯਾਤਰੀ 1.8 ਬਿਲੀਅਨ (2019 ਦੇ ਮੁਕਾਬਲੇ 60.5 ਫੀਸਦੀ ਘੱਟ ਹੋਏ)
  • ਮਾਲੀਆ 191 ਬਿਲੀਅਨ ਡਾਲਰ (2019 ਦੇ ਮੁਕਾਬਲੇ 66 ਫੀਸਦੀ ਘੱਟ ਹੋਇਆ)
  • ਇੰਡਸਟ੍ਰੀ ਨੂੰ ਕੁਲ 118 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
  • ਹਵਾਈ ਸਫਰ ’ਤੇ 340 ਬਿਲੀਅਨ ਡਾਲਰ ਦਾ ਖਰਚ (2019 ਦੇ ਮੁਕਾਬਲੇ 61.2 ਫੀਸਦੀ ਘੱਟ ਹੋਇਆ)
  • ਇੰਡਸਟ੍ਰੀ ’ਚ 17.7 ਫੀਸਦੀ ਦੀ ਨੈਗੇਟਿਵ ਗ੍ਰੋਥ ਹੋਈ।
  • 5,467 ਜਹਾਜ਼ ਆਪ੍ਰੇਸ਼ਨ ਤੋਂ ਬਾਹਰ ਹੋ ਗਏ।
  • ਫਿਊਲ ਦਾ ਖਰਚ–55 ਬਿਲੀਅਨ ਡਾਲਰ (2019 ਦੇ ਮੁਕਾਬਲੇ 71 ਫੀਸਦੀ ਘੱਟ ਹੋਇਆ)
  • ਕੁਲ ਮੁਲਾਜ਼ਮਾਂ ਦੀ ਗਿਣਤੀ–18.70 ਲੱਖ (35.5 ਫੀਸਦੀ ਲੋਕਾਂ ਦੀ ਨੌਕਰੀ ਗਈ)

ਸਮੁੱਚੀ ਦੁਨੀਆ ’ਚ ਕਰੂਜ਼ ਇੰਡਸਟ੍ਰੀ ਦਾ ਹਾਲ

ਜੇ ਸਭ ਕੁਝ ਠੀਕ ਰਹਿੰਦਾ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ 3.20 ਕਰੋੜ ਲੋਕ ਕਰਨਗੇ ਯਾਤਰਾ ਅਤੇ 150 ਬਿਲੀਅਨ ਡਾਲਰ ਤੱਕ ਦੀ ਕਮਾਈ ਦੀ ਉਮੀਦ ਕੀਤੀ ਜਾ ਰਹੀ ਸੀ। ...ਪਰ, ਕਮਾਈ ਤਾਂ ਦੂਰ, ਇੰਡਸਟ੍ਰੀ ਹੀ ਖਤਮ  ਹੋ ਗਈ। ਰੋਜ਼ਾਨਾ 2500 ਵਿਅਕਤੀਆਂ ਦੀ ਨੌਕਰੀ ਜਾਂਦੀ ਰਹੀ। 

  • ਸਮੁੱਚੀ ਦੁਨੀਆ ’ਚ 55 ਕੰਪਨੀਆਂ ਦੇ 278 ਕਰੂਜ਼ ਚੱਲਦੇ ਸਨ। 
  • 278 ਕਰੂਜ਼ ’ਚ 11 ਲੱਖ ਲੋਕ ਕੰਮ ਕਰਦੇ ਸਨ।
  • ਲੱਖਾਂ ਲੋਕ ਬੇਰੋਜ਼ਗਾਰ ਹੋਏ।

ਹੁਣ ਹਾਲਾਤ ਇਹ ਹਨ ਕਿ ਦੁਨੀਆ ਦੀਆਂ ਕਈ  ਵੱਡੀਆਂ ਕਰੂਜ਼ ਸੰਚਾਲਕ ਕੰਪਨੀਆਂ ਨੇ ਕਰੂਜ਼ ਵੇਚਣੇ ਸ਼ੁਰੂ ਕਰ ਦਿੱਤੇ ਹਨ। ਕੁਝ ਲਗਜ਼ਰੀ ਕਰੂਜ਼ ਤਾਂ ਤੋੜੇ ਵੀ ਜਾ ਰਹੇ ਹਨ। ਇਹ ਤਸਵੀਰ ਤੁਰਕੀ ’ਚ ਤੋੜੇ ਜਾ ਰਹੇ ਕਰੂਜ਼ ਦੀ ਹੈ।

ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਕਰੂਜ਼ ਨੂੰ ਕਬਾੜ ਬਣਾਉਣ ਦੀ ਇੰਡਸਟ੍ਰੀ ’ਚ ਤੇਜ਼ੀ

ਤੁਰਕੀ ’ਚ ਇਸ ਸਾਲ ਦੀ ਪਹਿਲੀ ਛਮਾਹੀ ਤੋਂ ਬਾਅਦ ਹੀ ਇਨ੍ਹਾਂ ਕਰੂਜ਼ ਨੂੰ ਤੋੜਨ ਦੇ ਕੰਮ ’ਚ ਤੇਜ਼ੀ ਆਈ  ਹੈ। ਉੱਥੇ ਲਗਾਤਾਰ ਲਗਜ਼ਰੀ ਕਰੂਜ਼ ਨੂੰ ਕਬਾੜ ’ਚ ਬਦਲਣ ਦਾ ਕੰਮ ਹੋ ਰਿਹਾ ਹੈ। 5 ਲਗਜ਼ਰੀ ਕਰੂਜ਼ ਨੂੰ ਤੋੜਨ ’ਚ 2 ਹਜ਼ਾਰ ਮੁਲਾਜ਼ਮ ਦਿਨ-ਰਾਤ ਕੰਮ ਵਿਚ ਜੁਟੇ ਹੋਏ  ਹਨ। ਆਪ੍ਰੇਸ਼ਨ ਤੋਂ  ਬਾਹਰ ਹੋ ਚੁੱਕੇ ਕਈ  ਸਮੁੰਦਰੀ ਜਹਾਜ਼ਾਂ ਨੂੰ ਤੋੜਨ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਕਬਾੜ ’ਚ ਵੇਚੇ ਜਾਣ  ਵਾਲੇ ਕਰੂਜ਼ ਦੇ ਬਦਲੇ ਕੰਪਨੀਆਂ ਨੂੰ 150 ਤੋਂ ਲੈ ਕੇ 400 ਡਾਲਰ ਪ੍ਰਤੀ ਟਨ ਦੀ ਕੀਮਤ ਮਿਲਦੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
 


Harinder Kaur

Content Editor

Related News