ਭਾਰਤ ਤੋਂ ਖਰੀਦ ਚੌਗੁਣੀ ਹੋ ਕੇ ਪਹੁੰਚੀ 1 ਅਰਬ ਡਾਲਰ ''ਤੇ : ਬੋਇੰਗ

Friday, Mar 02, 2018 - 11:20 AM (IST)

ਭਾਰਤ ਤੋਂ ਖਰੀਦ ਚੌਗੁਣੀ ਹੋ ਕੇ ਪਹੁੰਚੀ 1 ਅਰਬ ਡਾਲਰ ''ਤੇ : ਬੋਇੰਗ

ਹੈਦਰਾਬਾਦ—ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਦੀ ਭਾਰਤ ਤੋਂ ਖਰੀਦ (ਸੋਰਸਿੰਗ) ਪਿਛਲੇ ਦੋ ਸਾਲਾਂ 'ਚ ਚੌਗੁਣੀ ਹੋ ਕੇ 1 ਅਰਬ ਡਾਲਰ 'ਤੇ ਪਹੁੰਚ ਗਈ ਹੈ। 
ਕੰਪਨੀ ਦੀ ਇਕ ਉੱਚ ਕਾਰਜਕਾਰੀ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।   ਬੋਇੰਗ ਡਿਫੈਂਸ, ਸਪੇਸ ਐਂਡ ਸਕਿਓਰਿਟੀ ਦੀ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਲਿਏਨੇ ਕੈਰਟ ਨੇ ਕਿਹਾ ਕਿ ਕੰਪਨੀ ਪ੍ਰਤਿਭਾ, ਸਿਖਲਾਈ ਅਤੇ ਹੁਨਰ ਵਿਕਾਸ 'ਚ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਆਧੁਨਿਕ ਹਵਾਈ ਜਹਾਜ਼ ਨਿਰਮਾਣ ਲਈ ਕਾਰਖਾਨਾ ਕਾਮੇ ਅਤੇ ਤਕਨੀਸ਼ੀਅਨ ਮੁਹੱਈਆ ਹੋ ਸਕਣ। 
ਬੋਇੰਗ ਅਤੇ ਟਾਟਾ ਐਡਵਾਂਸਡ ਸਿਸਟਮਸ (ਟੀ. ਏ. ਐੱਸ. ਐੱਲ.) ਦੇ ਸਾਂਝੇ ਉੱਦਮ ਟਾਟਾ ਬੋਇੰਗ ਐਰੋਸਪੇਸ (ਟੀ. ਬੀ. ਏ. ਐੱਲ.) ਦੇ ਇੱਥੇ ਏ. ਐੱਚ.-64 ਅਪਾਚੇ ਹੈਲੀਕਾਪਟਰ ਲਈ ਫਿਊਜ਼ਲੈਗ (ਹੈਲੀਕਾਪਟਰ ਦੀ ਪੇਟੀ) ਉਤਪਾਦਨ ਦੀ ਇਕਾਈ ਦੇ ਉਦਘਾਟਨ ਮੌਕੇ ਕੈਰਟ ਨੇ ਇਹ ਗੱਲ ਕਹੀ।


Related News