ਚੰਦਰਯਾਨ-3 ਦੀ ਸਫਲ ਲੈਡਿੰਗ ’ਤੇ ਗੌਤਮ ਅਡਾਨੀ ਸਣੇ ਕਈ ਦਿੱਗਜ ਕਾਰੋਬਾਰੀਆਂ ਨੇ ਇਸਰੋ ਨੂੰ ਦਿੱਤੀ ਵਧਾਈ

08/24/2023 10:41:45 AM

ਨਵੀਂ ਦਿੱਲੀ (ਇੰਟ)- ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐੱਲ. ਐੱਮ.) ਅੱਜ ਚੰਦਰਮਾ ’ਤੇ ਸਫ਼ਲਤਾਪੂਰਵਕ ਉਤਰ ਗਿਆ ਹੈ। ਚੰਦਰਯਾਨ-3 ਦੀ ਸਫਲਤਾ ’ਤੇ ਉਦਯੋਗ ਜਗਤ ’ਚ ਵੀ ਖੁਸ਼ੀ ਦੀ ਲਹਿਰ ਹੈ। ਅਡਾਨੀ ਗਰੁੱਪ ਦੇ ਮਾਲਿਕ ਗੌਤਮ ਅਡਾਨੀ ਸਮੇਤ, ਪੇਟੀਐੱਮ ਦੇ ਸੀ. ਈ. ਓ. ਵਿਜੇ ਸ਼ੇਖਰ ਸ਼ਰਮਾ ਅਤੇ ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਅਤੇ ਆਨੰਦ ਮਹਿੰਦਰਾ ਆਦਿ ਸਾਰੇ ਸੋਸ਼ਲ ਮੀਡੀਆ ’ਤੇ ਇਸਰੋ ਅਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ

ਤੁਸੀਂ ਸੱਚਮੁੱਚ ਦੇਸ਼ ਦਾ ਮਾਣ ਹੋ - ਗੌਤਮ ਅਡਾਨੀ
ਚੰਦਰਯਾਨ-3 ਦੀ ਸਫ਼ਲਤਾ ਨੂੰ ਲੈ ਕੇ ਦਿੱਗਜ ਕਾਰੋਬਾਰੀ ਗੌਤਮ ਅਡਾਨੀ ਨੇ ਇਸਰੋ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ ਸੱਚਮੁੱਚ ਦੇਸ਼ ਦਾ ਮਾਣ ਹੋ। ਦੇਸ਼ ਦੇ ਸਪੇਸ ਮਿਸ਼ਨ ਨੂੰ ਸਫਲਤਾ ਦੇ ਅੰਜਾਮ ਤੱਕ ਪਹੁੰਚਾਉਣ ਦੀ ਤੁਹਾਡੀ ਸਮਰੱਥਾ ਆਤਮਵਿਸ਼ਵਾਸ ਨੂੰ ਦਰਸਾਉਂਦੀ ਹੈ। ਇਹ ਭਾਰਤ ਦਾ ਸਮਾਂ ਹੈ। ਦੇਸ਼ ਦੇ 1.4 ਅਰਬ ਨਾਗਰਿਕਾਂ ਲਈ ਇਹ ਇਕ ਇਤਿਹਾਸਕ ਪਲ ਹੈ। ਜੈ ਹਿੰਦ।

ਇਹ ਵੀ ਪੜ੍ਹੋ : ਚੰਦਰਮਾ ਦੀ ਸਤਹਿ 'ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਵਧਾਈ

ਸਾਨੂੰ ਭਾਰਤੀ ਹੋਣ ’ਤੇ ਮਾਣ ਹੈ - ਆਨੰਦਰ ਮਹਿੰਦਰਾ
ਆਨੰਦ ਮਹਿੰਦਰਾ ਨੇ ਵੀ ਟਵੀਟ ਕਰ ਕੇ ਇਸਰੋ ਨੂੰ ਚੰਦਰਯਾਨ-3 ਦੀ ਸਫਲਤਾ ’ਤੇ ਵਧਾਈ ਦਿੱਤੀ ਹੈ। ਆਨੰਦਰ ਮਹਿੰਦਰਾ ਨੇ ਲਿਖਿਆ ਹੈ ਕਿ ਧੰਨਵਾਦ ਇਸਰੋ ਤੁਹਾਡੇ ਤੋਂ ਅਸੀਂ ਸਿੱਖਣਾ ਹੈ ਕਿ ਸਿਤਾਰਿਆਂ ਤੱਕ ਕਿਵੇਂ ਪੁੱਜਣਾ ਹੈ। ਅਸੀਂ ਆਪਣੀ ਸਮਰਥਾ ’ਤੇ ਵਿਸ਼ਵਾਸ ਕਰਨਾ ਹੈ। ਅਸੀਂ ਇਹ ਸਿੱਖਣਾ ਹੈ ਕਿ ਆਪਣੀ ਅਸਫਲਤਾ ਨਾਲ ਕਿਵੇਂ ਨਿੱਬੜੀਏ ਅਤੇ ਅੱਗੇ ਵਧੀਏ। ਸਾਨੂੰ ਭਾਰਤੀ ਹੋਣ ’ਤੇ ਮਾਣ ਹੈ।

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਭਾਰਤ ਲਈ ਮਾਣ ਦਾ ਪਲ
ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ’ਤੇ ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਇਹ ਹਰੇਕ ਭਾਰਤੀ ਲਈ ਮਾਣ ਦਾ ਪਲ ਹੈ। ਇਹ ਭਾਰਤ ਦੀ ਸਪੇਸ ਅਤੇ ਟੈਕਨਾਲੋਜੀ ਜਰਨੀ ’ਚ ਇਕ ਅਹਿਮ ਮੀਲ ਪੱਥਰ ਹੈ। ਇਸ ਤੋਂ ਆਉਣ ਵਾਲੀ ਜਨਰੇਸ਼ਨ ਨੂੰ ਪ੍ਰੇਰਨਾ ਮਿਲੇਗੀ। ਐੱਨ. ਐੱਸ. ਈ. ਦੇ ਐੱਮ. ਡੀ. ਅਤੇ ਸੀ. ਈ. ਓ. ਆਸ਼ੀਸ਼ ਕੁਮਾਰ ਚੌਹਾਨ ਨੇ ਕਿਹਾ ਕਿ ਉਹ ਚੰਦਰਮਾ ਦੇ ਦੱਖਣੀ ਧਰੁੱਵ ’ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਲਈ ਦੇਸ਼ਵਾਸੀਆਂ ਅਤੇ ਇਸਰੋ ਨੂੰ ਵਧਾਈ ਦਿੰਦੇ ਹਨ। ਇਹ ਸਪੇਸ ’ਚ ਭਾਰਤ ਲਈ ਇਤਿਹਾਸਕ ਪਲ ਹੈ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News