ਵਾਧੇ ਨਾਲ ਖੁੱਲ੍ਹਿਆ ਬਜ਼ਾਰ, ਸੈਂਸੈਕਸ 36774 'ਤੇ ਕਰ ਰਿਹਾ ਕਾਰੋਬਾਰ

02/21/2019 1:59:51 PM

ਨਵੀਂ ਦਿੱਲੀ — ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 36774 ਅਤੇ ਨਿਫਟੀ 10,751 'ਤੇ ਵਧ ਕੇ ਖੁੱਲ੍ਹਿਆ। ਸਰਕਾਰ ਵਲੋਂ 12 ਸਰਕਾਰੀ ਬੈਂਕਾਂ ਨੂੰ 48239 ਕਰੋੜ ਰੁਪਏ ਦੇਣ ਦੇ ਫੈਸਲੇ ਤੋਂ ਬਾਅਦ ਨਿਵੇਸ਼ਕਾਂ 'ਚ ਸਕਾਰਾਤਮਕ ਮਾਹੌਲ ਬਣ ਗਿਆ ਹੈ। ਇਸ ਨਾਲ ਭਾਰਤੀ ਸ਼ੇਅਰ ਬਜ਼ਾਰ ਵਾਧੇ ਨਾਲ ਖੁੱਲ੍ਹੇ ਹਨ। 
ਗਲੋਬਲ ਮਾਰਕਿਟ 'ਚ ਆਈ ਤੇਜ਼ੀ ਦੇ ਕਾਰਨ ਭਾਰਤੀ ਸ਼ੇਅਰ ਬਜ਼ਾਰ ਬੁੱਧਵਾਰ ਨੂੰ ਇਕ ਫੀਸਦੀ ਉੱਪਰ ਬੰਦ ਹੋਇਆ ਅਤੇ ਨਿਫਟੀ ਨੇ 10,700 ਦਾ ਸਾਇਕੋਲਾਜਿਕਲ ਪੱਧਰ ਪਾਰ ਕਰ ਲਿਆ। ਸੈਂਸੈਕਸ 403.65 ਅੰਕ ਯਾਨੀ 1.1 ਫੀਸਦੀ ਦੀ ਤੇਜ਼ੀ ਨਾਲ 35,756.26 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਦੇ 9 ਟ੍ਰੇਡਿੰਗ ਸੈਸ਼ਨ 'ਚ ਇਸ ਵਿਚ ਗਿਰਾਵਟ ਆਈ ਸੀ। ਨਿਫਟੀ ਬੁੱਧਵਾਰ ਨੂੰ 131.10 ਅੰਕ ਯਾਨੀ 1.2 ਫੀਸਦੀ ਉਛਲ ਕੇ 10,735.45 'ਤੇ ਬੰਦ ਹੋਇਆ। ਇਸ ਵਿਚ ਇਸ ਤੋਂ ਪਹਿਲੇ 8 ਟ੍ਰੇਡਿੰਗ ਸੈਸ਼ਨ ਤੱਕ ਲਗਾਤਾਰ ਗਿਰਾਵਟ ਆਈ ਸੀ। 

ਰੁਪਿਆ 4 ਪੈਸ ਦੀ  ਮਜ਼ਬੂਤੀ ਨਾਲ 71.07 'ਤੇ ਖੁੱਲ੍ਹਿਆ

ਰੁਪਏ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਦੇ ਵਾਧੇ ਨਾਲ 71.07 ਦੇ ਪੱਧਰ 'ਤੇ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 23 ਪੈਸੇ ਦੇ ਵਾਧੇ ਨਾਲ 71.11 ਦੇ ਪੱਧਰ 'ਤੇ ਬੰਦ ਹੋਇਆ ਸੀ।

ਇਨ੍ਹਾਂ ਸੈਕਟਰ 'ਚ ਆਈ ਤੇਜ਼ੀ

ਸਰਕਾਰ ਦੇ ਫੈਸਲੇ ਤੋਂ ਬਾਅਦ ਜਨਤਕ ਖੇਤਰ ਦੇ ਬੈਂਕਾਂ ਵਿਤ ਤੇਜ਼ੀ ਦਾ ਮਾਹੌਲ ਦਿਖਾਈ ਦੇ ਰਿਹਾ ਹੈ। ਸੈਂਸੈਕਸ 'ਚ ਕਾਰਪੋਰੇਸ਼ਨ ਬੈਂਕ, ਯੂ.ਕੋ. ਬੈਂਕ, ਇਲਾਹਾਬਾਦ ਬੈਂਕ, ਪੰਜਾਬ ਨੈਸ਼ਨਲ ਬੈਂਕ ਸਮੇਤ ਜਨਤਕ ਖੇਤਰ ਦੇ ਜ਼ਿਆਦਾਤਰ ਬੈਂਕਾਂ ਦੇ ਸ਼ੇਅਰ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸੈਂਸੈਕਸ ਵਿਚ ਪ੍ਰਾਇਵੇਟ ਬੈਂਕ, ਮੈਟਲ, ਆਇਲ ਐਂਡ ਗੈਸ, ਪਾਵਰ, ਰਿਐਲਟੀ ਸੈਕਟਰ 'ਚ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਹੈ। ਨਿਫਟੀ ਵਿਚ ਪੀ.ਐਸ.ਯੂ. ਬੈਂਕ, ਫਾਇਨਾਂਸ ਸਰਵਿਸਿਜ਼, ਐਫ.ਐਮ.ਸੀ.ਜੀ., ਮੀਡੀਆ, ਮੈਟਲ, ਫਾਰਮਾ, ਪ੍ਰਾਈਵੇਟ ਬੈਂਕ, ਰਿਐਲਿਟੀ 'ਚ ਤੇਜ਼ੀ ਦਾ ਮਾਹੌਲ ਹੈ ਜਦੋਂਕਿ ਆਟੋ ਅਤੇ ਆਈ.ਟੀ. 'ਚ ਮੰਦੀ ਦਾ ਮਾਹੌਲ ਹੈ।

ਟਾਪ ਗੇਨਰਜ਼

ਸੈਂਸੈਕਸ : ਕਾਰਪੋਰੇਸ਼ਨ ਬੈਂਕ, ਯੂਕੋ ਬੈਂਕ, ਟਾਟਾ ਸਟੀਲ, ਇੰਡੀਅਨ ਓਵਰਸੀਜ਼ ਬੈਂਕ, ਆਂਧਰਾ ਬੈਂਕ
ਨਿਫਟੀ : ਇੰਡੀਆ ਬੁੱਲਜ਼ ਹਾਊਸਿੰਗ ਫਾਇਨਾਂਸ, ਸਨ ਫਾਰਮਾ, ਆਈ.ਸੀ.ਆਈ.ਸੀ.ਆਈ. ਬੈਂਕ, ਓ.ਐਨ.ਜੀ.ਸੀ., ਜੇ.ਐੱਸ.ਡਬਲਯੂ. ਸਟੀਲ

ਟਾਪ ਲੂਜ਼ਰਜ਼

ਸੈਂਸੈਕਸ : IL&FS ਟਰਾਂਸਪੋਰਟ, ਰੇਡਿਕੋ, ਸ਼ੰਕਾਰਾ, ਪੀ.ਟੀ.ਸੀ., ਮਹਿੰਦਰਾ ਸੀ.ਆਈ. ਆਟੋਮੋਟਿਵ ਲਿਮਟਿਡ ਅਤੇ ਭਾਰਤੀ ਇੰਫਰਾਟੈੱਲ
ਨਿਫਟੀ : ਭਾਰਤੀ ਏਅਰਟੈੱਲ, ਇੰਫੋਸਿਸ, ਹਿੰਦੁਸਤਾਨ ਪੈਟਰੋਲੀਅਮ, ਯੈੱਸ ਬੈਂਕ 

 


Related News