ਹੁਣ ਹੋਰ ਮਹਿੰਗੇ ਹੋਣਗੇ ਬਰਗਰ, ਪਿਜ਼ਾ ਤੇ ਸਮੋਸੇ, ਜੇਬ 'ਤੇ ਹੋਵੇਗਾ ਅਸਰ!

Wednesday, Sep 20, 2017 - 11:39 AM (IST)

ਹੁਣ ਹੋਰ ਮਹਿੰਗੇ ਹੋਣਗੇ ਬਰਗਰ, ਪਿਜ਼ਾ ਤੇ ਸਮੋਸੇ, ਜੇਬ 'ਤੇ ਹੋਵੇਗਾ ਅਸਰ!

ਨਵੀਂ ਦਿੱਲੀ— ਤੁਹਾਡੇ ਮਨ ਪਸੰਦੀਦਾ ਪਿਜ਼ਾ, ਬਰਗਰ, ਸਮੋਸਾ, ਕੋਲਡ ਡ੍ਰਿੰਕਸ ਅਤੇ ਸਿਗਰਟ-ਸ਼ਰਾਬ ਜਲਦ ਹੀ ਮਹਿੰਗੇ ਹੋਣ ਵਾਲੇ ਹਨ। ਉੱਥੇ ਹੀ, ਸਕੂਲ ਕਾਲਜਾਂ 'ਚ ਹੁਣ ਜੰਕ ਫੂਡ ਨਹੀਂ ਮਿਲੇਗਾ। ਕੇਂਦਰ ਸਰਕਾਰ ਇਨ੍ਹਾਂ ਚੀਜ਼ਾਂ ਨੂੰ ਇਸ ਲਈ ਮਹਿੰਗਾ ਕਰਨ ਜਾ ਰਹੀ ਹੈ, ਕਿਉਂਕਿ ਇਨ੍ਹਾਂ ਪਦਾਰਥਾਂ ਦੇ ਜ਼ਿਆਦਾ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ 'ਤੇ ਸਭ ਤੋਂ ਵੱਧ ਖਰਚ ਹੁੰਦਾ ਹੈ। ਕੇਂਦਰ ਸਰਕਾਰ ਦਾ ਮਕਸਦ ਲੋਕਾਂ ਦੀ ਸਿਹਤ 'ਚ ਸੁਧਾਰ ਲਿਆਉਣਾ ਹੈ ਪਰ ਇਸ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਨਾਲ ਅਜਿਹੇ ਲੋਕਾਂ ਦੀ ਜੇਬ 'ਤੇ ਵੀ ਸਭ ਤੋਂ ਵੱਧ ਅਸਰ ਪਵੇਗਾ, ਜੋ ਇਨ੍ਹਾਂ ਦਾ ਸੇਵਨ ਕਰਦੇ ਹਨ। ਉੱਥੇ ਹੀ, ਸਰਕਾਰ ਤੰਬਾਕੂ ਅਤੇ ਸ਼ਰਾਬ 'ਤੇ ਵੀ ਜਲਦ ਹੀ ਇੰਪੋਰਟ ਡਿਊਟੀ ਵਧਾ ਦੇਵੇਗੀ। 
ਖਬਰਾਂ ਮੁਤਾਬਕ, ਅਜਿਹੇ ਖਾਣ-ਪੀਣ ਦੀਆਂ ਚੀਜ਼ਾਂ 'ਤੇ ਜੀ. ਐੱਸ. ਟੀ. ਵਧਾਉਣ ਅਤੇ ਵਾਧੂ ਸੈੱਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਲਦ ਹੀ ਅਜਿਹੀਆਂ ਚੀਜ਼ਾਂ 'ਤੇ ਕੇਂਦਰ ਜੀ. ਐੱਸ. ਟੀ. ਦੀ ਦਰ ਨੂੰ ਵਧਾ ਕੇ 28 ਫੀਸਦੀ ਅਤੇ ਹੋਰ ਸੈੱਸ ਲਾਉਣ ਦਾ ਐਲਾਨ ਕਰ ਸਕਦਾ ਹੈ। 
ਸਕੂਲ-ਕਾਲਜਾਂ 'ਚ ਨਹੀਂ ਮਿਲੇਗਾ ਸਮੋਸਾ-ਪੈਟੀਜ਼
ਉੱਥੇ ਹੀ, ਖਬਰਾਂ ਮੁਤਾਬਕ ਸਕੂਲ ਅਤੇ ਕਾਲਜ ਦੀਆਂ ਕੈਂਟੀਨਾਂ 'ਚ ਸਮੋਸਾ ਅਤੇ ਪੈਟੀਜ਼ ਨਹੀਂ ਮਿਲਣਗੇ। ਕੇਂਦਰ ਸਰਕਾਰ ਨੇ ਐੱਚ. ਆਰ. ਡੀ. ਮੰਤਰਾਲੇ ਨੂੰ ਕਿਹਾ ਹੈ ਕਿ ਉਹ ਜਲਦ ਹੀ ਪੂਰੇ ਦੇਸ਼ ਦੇ ਹਰੇਕ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਕੈਂਟੀਨਾਂ ਅਤੇ ਇਸ ਦੇ ਨੇੜੇ-ਤੇੜੇ 500 ਮੀਟਰ ਦੇ ਘੇਰੇ 'ਚ ਆਉਣ ਵਾਲੀਆਂ ਦੁਕਾਨਾਂ 'ਤੇ ਸਮੋਸੇ ਸਮੇਤ ਹੋਰ ਜੰਕ ਫੂਡ ਬਣਾਉਣ ਅਤੇ ਵੇਚਣ 'ਤੇ ਰੋਕ ਲਗਾਏ।


Related News