ਬਜਟ 2023 ''ਚ ਵੱਡਾ ਐਲਾਨ, ਕੀ ਹੋਇਆ ਸਸਤਾ, ਕੀ ਹੋਇਆ ਮਹਿੰਗਾ?
Wednesday, Feb 01, 2023 - 01:14 PM (IST)
ਬਿਜ਼ਨੈੱਸ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਬਜਟ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਦਾ ਇਹ ਬਜਟ ਅਜਿਹੇ ਸਮੇਂ ਪੇਸ਼ ਹੋ ਰਿਹਾ ਹੈ ਜਦੋਂ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਇਸ ਦੌਰਾਨ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਮੋਦੀ ਸਰਕਾਰ ਦੇ ਬਜਟ 'ਤੇ ਹਨ। ਅਜਿਹੇ 'ਚ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ ਹਨ। ਆਮ ਆਦਮੀ ਦੀ ਚੋਲੀ 'ਚ ਕੀ ਆਇਆ ਸਭ ਨੂੰ ਸਵੇਰ ਤੋਂ ਹੀ ਉਮੀਦ ਸੀ। ਇਸ ਦੌਰਾਨ, ਆਓ ਜਾਣਦੇ ਹਾਂ ਕਿ ਬਜਟ 2023 'ਚ ਕੀ ਸਸਤਾ ਹੋਇਆ ਅਤੇ ਕੀ ਮਹਿੰਗਾ ਹੋਇਆ।
ਬਜਟ 'ਚ ਵੱਡਾ ਐਲਾਨ, ਕੀ ਹੋਵੇਗਾ ਸਸਤਾ, ਕੀ ਹੋਵੇਗਾ ਮਹਿੰਗਾ?
ਸਸਤਾ
-LED ਟੈਲੀਵਿਜ਼ਨ ਸਸਤੇ ਹੋਣਗੇ
-ਇਲੈਕਟ੍ਰੋਨਿਕ ਵਾਹਨ ਸਸਤੇ ਹੋਣਗੇ
-ਬਾਇਓ ਗੈਸ ਨਾਲ ਜੁੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ
-ਖਿਡੌਣੇ, ਸਾਈਕਲ ਸਸਤੇ ਹੋਣਗੇ
-ਕਸਟਮ ਡਿਊਟੀ 13 ਫ਼ੀਸਦੀ ਕੀਤੀ ਗਈ
-ਬੈਟਰੀਆਂ 'ਤੇ ਦਰਾਮਦ ਡਿਊਟੀ ਘਟਾਈ ਜਾਵੇਗੀ
-LED ਟੈਲੀਵਿਜ਼ਨ ਸਸਤੇ ਹੋਣਗੇ
-ਮੋਬਾਈਲ ਫੋਨ, ਕੈਮਰੇ ਸਸਤੇ ਹੋਣਗੇ
ਮਹਿੰਗਾ
-ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ
-
ਦੇਸ਼ ਦੀ ਰਸੋਈ ਦੀ ਚਿਮਨੀ ਮਹਿੰਗੀ ਹੋਵੇਗੀ
-ਸਿਗਰੇਟ ਮਹਿੰਗੀ ਹੋਵੇਗੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।