ਬਜਟ ਟੀਚੇ ਦੇ 91.3 ਫੀਸਦੀ 'ਤੇ ਪਹੁੰਚਿਆਂ ਵਿੱਤੀ ਘਟਾ

Wednesday, Nov 01, 2017 - 12:58 PM (IST)

ਨਵੀਂ ਦਿੱਲੀ— ਦੇਸ਼ ਦਾ ਵਿੱਤੀ ਘਾਟਾ ਚਾਲੂ ਵਿੱਤ ਸਾਲ ਦੀ ਪਹਿਲੀ ਛਮਾਹੀ ਦੇ ਅੰਤ 'ਚ ਬਜਟ ਅਨੁਮਾਨ ਦੇ 91.3 ਫੀਸਦੀ ਤੱਕ ਪਹੁੰਚ ਗਿਆ। ਇਸਦਾ ਮੁੱਖ ਕਾਰਨ ਖਰਚੇ ਵਧਾਉਣਾ ਰਿਹਾ ਹੈ। ਖਾਤਾ ਨਿਯੰਤਰਨ ਦੇ ਅੰਕੜਿਆਂ ਦੇ ਅਨੁਸਾਰ ਖਰਚੇ ਅਤੇ ਰਾਜਸਵ ਦੇ ਵਿਚ ਅੰਤਰ ਨੂੰ ਦੱਸਣ ਵਾਲੇ ਵਿੱਤੀ ਘਾਟਾ ਨਿਰਪੱਖ ਰੂਪ ਨਾਲ 2017-18 ਦੀ ਅਪ੍ਰੈਲ-ਸਤੰਬਰ ਛਮਾਹੀ 'ਚ 4.99 ਲੱਖ ਕਰੋੜ ਰੁਪਏ ਰਹੀ। ਇਸਦੇ ਉਲਟ ਵਿੱਤੀ ਸਾਲ 2016-17 ਦੀ ਇਸ ਅਵਧੀ 'ਚ ਘਾਟਾ ਪੂਰੇ ਸਾਲ ਦੇ ਅਨੁਮਾਨਿਤ ਟੀਚੇ ਦਾ 83.9 ਫੀਸਦੀ ਸੀ।
ਵਿੱਤ ਸਾਲ 2017-18 'ਚ ਸਰਕਾਰ ਨੇ ਵਿੱਤੀ ਘਾਟਾ ਜੀ.ਡੀ.ਪੀ. 3.2 ਫੀਸਦੀ ਰਹਿਣ ਦਾ ਬਜਟ ਅਨੁਮਾਨ ਰੱਖਿਆ ਹੈ। ਪਿਛਲੇ ਵਿੱਤੀ ਸਾਲ 'ਚ ਇਹ ਟੀਚਾ 3.5 ਫੀਸਦੀ ਸੀ। ਅੰਕੜਿਆਂ ਦੇ ਅਨੁਸਾਰ ਚਾਲੂ ਵਿੱਤ ਸਾਲ ਦੇ ਪਹਿਲੇ 6 ਮਹੀਨਿਆਂ 'ਚ ਸਰਕਾਰ ਦੀ ਰਾਜਸਵ ਪ੍ਰਾਪਤੀ 6.23 ਲੱਖ ਕਰੋੜ ਰੁਪਏ ਰਹੀ ਜੋ ਕਿ ਪੂਰੇ ਵਿੱਤ ਸਾਲ ਦੇ ਬਜਟ ਅਨੁਮਾਨ 15.15 ਲੱਖ ਕਰੋੜ ਰੁਪਏ ਦਾ 41.1 ਪ੍ਰਤੀਸ਼ਤ ਹੈ। ਇਸ ਪ੍ਰਾਪਤੀ 'ਚ ਕਰ ਅਤੇ ਹੋਰ ਮਦ ਨਾਲ ਪ੍ਰਾਪਤ ਸ਼ਾਮਿਲ ਹੈ। ਇਹ ਇਕ ਸਾਲ ਪਹਿਲਾਂ ਇਸੇ ਅਵਧੀ 'ਚ 41.2 ਪ੍ਰਤੀਸ਼ਤ ਸੀ।
ਖਾਤੇ ਨਿਯੰਤਰਨ ਦੇ ਅੰਕੜਿਆਂ ਦੇ ਅਨੁਸਾਰ ਸਰਕਾਰ ਦਾ ਕੁਲ ਖਰਚਾ ਤਿਮਾਹੀ ਆਧਾਰ 'ਤੇ ਵਧਿਆ ਹੈ ਅਤੇ ਸਤੰਬਰ ਅੰਤ 'ਚ 11.49 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਇਹ ਬਜਟ ਅਨੁਮਾਨ ਦਾ 53.5 ਪ੍ਰਤੀਸ਼ਤ ਹੈ। ਇਕ ਸਾਲ ਪਹਿਲਾਂ ਇਹ ਰਾਸ਼ੀ ਬਜਟ ਅਨੁਮਾਨ ਦਾ 52 ਫੀਸਦੀ ਸੀ। ਵਿੱਤ ਸਾਲ 2017-18 'ਚ ਅਪ੍ਰੈਲ-ਸਤੰਬਰ ਦੇ ਦੌਰਾਨ ਪੂੰਜੀ ਖਰਚਾ ਬਜਟ ਅਨੁਮਾਨ ਦਾ ਕੇਵਲ 47.3 ਫੀਸਦੀ ਰਿਹਾ ਜੋ ਪਿਛਲੇ ਵਿੱਤ ਸਾਲ 'ਚ ਇਸੇ ਅਵਧੀ 'ਚ 54.7 ਫੀਸਦੀ ਸੀ। ਚਾਲੂ ਵਿੱਤ ਸਾਲ 'ਚ ਅਪ੍ਰੈਲ-ਸਤੰਬਰ ਦੇ ਦੌਰਾਨ ਬਿਆਜ ਭੁਗਤਾਨ ਸਮੇਤ ਰਾਜਸਵ ਬਜਟ ਅਨੁਮਾਨ ਦਾ 54.6 ਪ੍ਰਤੀਸ਼ਤ ਰਿਹਾ। ਇਹ ਪਿਛਲੇ ਵਿੱਤ ਸਾਲ ਦੀ ਇਸੇ ਅਵਧੀ 'ਚ 51.6 ਫੀਸਦੀ ਸੀ।


Related News