ਲੇਖਾ ਅਨੁਦਾਨ ਤੋਂ ਜ਼ਿਆਦਾ ਹੋਵੇਗਾ ਅੰਤਰਿਮ ਬਜਟ : ਜੇਤਲੀ

01/19/2019 2:19:35 PM

ਨਵੀਂ ਦਿੱਲੀ—ਵਿੱਤੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਮੋਦੀ ਸਰਕਾਰ ਅੰਤਰਿਮ ਬਜਟ ਪੇਸ਼ ਕੀਤੇ ਜਾਣ ਦੀ ਪਰੰਪਰਾ ਨੂੰ ਤੋੜਦੇ ਹੋਏ 01 ਫਰਵਰੀ ਨੂੰ ਸਿਰਫ ਲੇਖਾ ਅਨੁਦਾਨ ਪੇਸ਼ ਨਹੀਂ ਕਰੇਗੀ। ਜੇਤਲੀ ਨੇ ਕਿਹਾ ਕਿਹਾ ਕੁਝ ਚੁਣੌਤੀਆਂ ਦੇ ਹੱਲ ਸਮੇਤ ਅਰਥਵਿਵਸਥਾ ਦੇ ਹਿੱਤ ਨੂੰ ਵੀ ਅੰਤਰਿਮ ਬਜਟ 'ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਚੋਣ ਦੇ ਮੱਦੇਨਜ਼ਰ ਆਮ ਤੌਰ 'ਤੇ ਅੰਤਰਿਮ ਬਜਟ ਪੇਸ਼ ਕਰਨ ਦੀ ਪਰੰਪਰਾ ਰਹੀ ਹੈ ਅਤੇ ਇਸ ਪਰੰਪਰਾ ਤੋਂ ਪਰੇ ਹਟਣ ਦਾ ਕੋਈ ਕਾਰਨ ਵੀ ਨਹੀਂ ਹੈ ਪਰ ਅਰਥਵਿਵਸਥਾ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਲ ਅੰਤਰਿਮ ਬਜਟ ਕੁਝ ਹਟ ਕੇ ਹੋਵੇਗਾ ਜਿਸ 'ਤੇ ਅਜੇ ਨਾ ਤਾਂ ਚਰਚਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ਦਾ ਖੁਲਾਸਾ ਕੀਤਾ ਜਾ ਸਕਦਾ ਹੈ। 
ਵਿੱਤੀ ਮੰਤਰੀ ਨੇ ਇਕ ਸਮਾਰੋਹ ਨੂੰ ਨਿਊਯਾਰਕ ਤੋਂ ਵੀਡੀਓ ਕਾਨਸਫਰਿੰਗ ਦੇ ਰਾਹੀਂ ਸੰਬੋਧਤ ਕਰਦੇ ਹੋਏ ਇਹ ਗੱਲ ਕਹੀ। ਉਹ ਅਜੇ ਉਪਚਾਰ ਲਈ ਅਮਰੀਕਾ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਬਜਟ ਨੂੰ ਲੈ ਕੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਸਰਕਾਰ 'ਚ ਕੋਈ ਘਬਰਾਹਟ ਨਹੀਂ ਹੈ ਅਤੇ ਉਹ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਯਕੀਨੀ ਹਨ। ਹਾਲਾਂਕਿ ਇਸ ਦੇ ਬਾਵਜੂਦ ਹੁਣ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਚਿੰਤਾਜਨਕ ਹਨ। ਸੱਤ ਤੋਂ ਸਾਢੇ ਸੱਤ ਫੀਸਦੀ ਦੀ ਵਿਕਾਸ ਦਰ ਸੰਤੋਸ਼ਜਨਕ ਨਹੀਂ ਹੈ ਅਤੇ ਅੱਠ ਫੀਸਦੀ ਵਿਕਾਸ ਦਰ ਦੀ ਰੁਕਾਵਟ ਨੂੰ ਪਾਰ ਕਰਨਾ ਹੋਵੇਗਾ। 
ਜੇਤਲੀ ਨੇ ਕਿਹਾ ਕਿ ਆਧਾਰ ਦੇ ਮਾਧਿਅਮ ਨਾਲ ਹੋਈ ਸਾਲਾਨਾ ਬਚਤ ਨਾਲ ਕਈ ਯੋਜਨਾਵਾਂ ਦੇ ਲਈ ਧਨਰਾਸ਼ੀ ਮਿਲ ਸਕਦੀ ਹੈ ਅਤੇ ਇਸ ਨਾਲ ਸਰਕਾਰ ਨੂੰ ਬੇਕਾਰ ਯੋਜਨਾਵਾਂ ਨੂੰ ਖਤਮ ਕਰਨ 'ਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਿਛਲੇ ਪੰਜ ਸਾਲ ਦੀਆਂ ਕਈ ਅਜਿਹੀਆਂ ਉਪਲੱਬਧੀਆਂ ਹਨ ਜੋ ਤਸੱਲੀਬਕਸ਼ ਹਨ।


Aarti dhillon

Content Editor

Related News