BSNL ਦੇ ਕਰਮਚਾਰੀ ਸੰਗਠਨ ਅੱਜ ਭੁੱਖ ਹੜਤਾਲ ’ਤੇ

Monday, Feb 24, 2020 - 02:10 AM (IST)

BSNL ਦੇ ਕਰਮਚਾਰੀ ਸੰਗਠਨ ਅੱਜ ਭੁੱਖ ਹੜਤਾਲ ’ਤੇ

ਨਵੀਂ ਦਿੱਲੀ(ਭਾਸ਼ਾ)-ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਦੇ ਕਰਮਚਾਰੀ ਸੰਗਠਨਾਂ ਨੇ 24 ਫਰਵਰੀ ਨੂੰ ਰਾਸ਼ਟਰ ਪੱਧਰੀ ਭੁੱਖ ਹੜਤਾਲ ਦਾ ਸੱਦਾ ਦਿੱਤਾ ਹੈ। ਕਰਮਚਾਰੀ ਸਰਕਾਰ ਵੱਲੋਂ ਐਲਾਨੇ 69,000 ਕਰੋਡ਼ ਰੁਪਏ ਦੇ ਮੁੜ-ਸੁਰਜੀਤੀ ਪੈਕੇਜ ’ਚ ਦੇਰੀ ਦਾ ਵਿਰੋਧ ਕਰ ਰਹੇ ਹਨ। ਆਲ ਯੂਨੀਅਨਜ਼ ਐਂਡ ਐਸੋਸੀਏਸ਼ਨਜ਼ ਆਫ ਬੀ. ਐੱਸ. ਐੱਨ. ਐੱਲ. ( ਏ.ਯੂ. ਏ. ਬੀ. ) ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਦੀ ਮੁੜ-ਸੁਰਜੀਤੀ ਯੋਜਨਾ ’ਚ 4-ਜੀ ਸਪੈਕਟ੍ਰਮ ਦੀ ਵੰਡ, ਵੀ. ਆਰ. ਐੱਸ., ਜਾਇਦਾਦਾਂ ਦਾ ਮੁਦਰੀਕਰਨ ਅਤੇ ਲੰਬੀ ਮਿਆਦ ਦਾ ਬਾਂਡ ਜਾਰੀ ਕਰ ਕੇ 15,000 ਕਰੋਡ਼ ਰੁਪਏ ਦਾ ਫੰਡ ਇਕੱਠਾ ਕਰਨ ਲਈ ਸਰਕਾਰ ਦੀ ਗਾਰੰਟੀ ਸ਼ਾਮਲ ਹੈ। ਇਸ ਫੰਡ ’ਚ 8500 ਕਰੋਡ਼ ਰੁਪਏ ਬੀ. ਐੱਸ. ਐੱਨ. ਐੱਲ . ਦੇ ਅਤੇ 6500 ਕਰੋਡ਼ ਰੁਪਏ ਐੱਮ. ਟੀ .ਐੱਨ. ਐੱਲ. ਲਈ ਇਕੱਠੇ ਕੀਤੇ ਜਾਣੇ ਹਨ।


author

Karan Kumar

Content Editor

Related News