·BSNL ਨੇ 20 ਹਜ਼ਾਰ ਕਰੋੜ ਜੁਟਾਉਣ ਲਈ ਵਿਕਰੀ ਯੋਗ 14 ਸੰਪਤੀਆਂ ਦੀ ਕੀਤੀ ਪਛਾਣ

Sunday, Jan 05, 2020 - 12:41 PM (IST)

·BSNL ਨੇ 20 ਹਜ਼ਾਰ ਕਰੋੜ ਜੁਟਾਉਣ ਲਈ ਵਿਕਰੀ ਯੋਗ 14 ਸੰਪਤੀਆਂ ਦੀ ਕੀਤੀ ਪਛਾਣ

ਨਵੀਂ ਦਿੱਲੀ—ਸਰਕਾਰੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਸੰਪਤੀਆਂ ਵੇਚ ਕੇ ਪੈਸੇ ਜੁਟਾਉਣ ਦੀ ਮਹੱਤਵਪੂਰਨ ਯੋਜਨਾ ਦੇ ਤਹਿਤ 20,160 ਕਰੋੜ ਰੁਪਏ ਦੀਆਂ 14 ਸੰਪਤੀਆਂ ਦੀ ਸੂਚੀ ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੂੰ ਸੌਂਪੀ ਹੈ। ਇਸ ਦੌਰਾਨ ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਕੌਸ਼ਲ ਵਿਕਾਸ ਮੰਤਰਾਲੇ ਨੂੰ ਇਕ ਭੂ-ਖੰਡ ਦੀ ਤਲਾਸ਼ ਹੈ ਅਤੇ ਉਸ ਨੂੰ ਦੂਰਸੰਚਾਰ ਵਿਭਾਗ ਨੇ ਗਾਜ਼ਿਆਬਾਦ 'ਚ ਸਥਿਤ ਬੀ.ਐੱਸ.ਐੱਨ.ਐੱਲ. ਦੇ ਇਕ ਭੂ-ਖੰਡ ਦੀ ਪੇਸ਼ਕਸ਼ ਕੀਤੀ ਹੈ। ਇਸ ਜ਼ਮੀਨ ਦੀ ਅਨੁਮਾਨਿਤ ਕੀਮਤ 2,000 ਕਰੋੜ ਰੁਪਏ ਹੈ। ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਪੀ.ਕੇ. ਪੁਰਵਾਰ ਨੇ ਕਿਹਾ ਕਿ ਕੰਪਨੀ ਆਪਣੀ ਸੰਪਤੀਆਂ ਨੂੰ ਵੇਚ ਕੇ ਪੈਸੇ ਜੁਟਾਉਣ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਦੀਪਮ ਦੇ ਰਾਹੀਂ 20 ਹਜ਼ਾਰ ਕਰੋੜ ਰੁਪਏ ਜੁਟਾਉਣ ਦੇ ਲਈ 14 ਸੰਪਤੀਆਂ ਦੀ ਪਛਾਣ ਕੀਤੀ ਹੈ। ਪੁਰਵਾਰ ਨੇ ਕਿਹਾ ਕਿ ਇਹ ਸੰਪਤੀਆਂ, ਮੁੰਬਈ, ਤਿਰੁਅਨਪੁਰਮ, ਚੇਨਈ, ਗਾਜ਼ਿਆਬਾਦ ਅਤੇ ਸਥਾਨਾਂ 'ਤੇ ਹੈ। ਇਸ ਸਾਲ ਅਕਤੂਬਰ 'ਚ ਸਰਕਾਰ ਨੇ ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਨੂੰ ਪਟਰੀ 'ਤੇ ਲਿਆਉਣ ਲਈ 69,000 ਕਰੋੜ ਰੁਪਏ ਦੇ ਰਿਵਾਈਵਲ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਇਸ 'ਚ ਘਾਟੇ 'ਚ ਚੱਲ ਰਹੀ ਦੋ ਕੰਪਨੀਆਂ ਦਾ ਰਲੇਵਾਂ, ਉਨ੍ਹਾਂ ਸੰਪਤੀ ਨੂੰ ਭੁਨਾਉਣਾ ਅਤੇ ਕਰਮਚਾਰੀਆਂ ਲਈ ਸਵੈ-ਇਛੁੱਕ ਰਿਟਾਇਰਡ ਯੋਜਨਾ (ਵੀ.ਆਰ.ਐੱਸ.) ਯੋਜਨਾ ਲਿਆਉਣਾ ਸ਼ਾਮਲ ਹੈ। ਇਸ ਦੇ ਪਿੱਛੇ ਮਕਸਦ ਦੋ ਸਾਲ ਦੇ ਅੰਦਰ ਸੰਯੁਕਤ ਇਕਾਈ ਨੂੰ ਮੁਨਾਫੇ 'ਚ ਲਿਆਉਣਾ ਹੈ। ਦੋਵਾਂ ਕੰਪਨੀਆਂ ਨੇ ਵੀ.ਆਰ.ਐੱਸ. ਯੋਜਨਾ ਸ਼ੁਰੂ ਕੀਤੀ ਅਤੇ ਉਸ ਦੇ ਲਗਭਗ 92 ਹਜ਼ਾਰ ਕਰਮਚਾਰੀਆਂ ਨੇ ਇਹ ਵਿਕਲਪ ਚੁਣਿਆ।


author

Aarti dhillon

Content Editor

Related News