BSNL ਨੇ ਲਾਂਚ ਕੀਤਾ ਭਾਰਤ ਫਾਈਬਰ, 1 ਰੁਪਏ ’ਚ ਮਿਲੇਗਾ 1GB ਡਾਟਾ

01/19/2019 11:17:40 AM

ਨਵੀਂ ਦਿੱਲੀ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਸੁਪਰ ਫਾਸਟ ਇੰਟਰਨੈੱਟ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਪਣੇ ਫਾਈਬਰ ਟੂ ਦਿ ਹੋਮ (ਐੱਫ. ਟੀ. ਟੀ. ਐੱਚ.) ਟੈਕਨਾਲੋਜੀ ਨੂੰ ਅਪਗ੍ਰੇਡ ਕਰ ਕੇ ‘ ਭਾਰਤ ਫਾਈਬਰ’ ਲਾਂਚ ਕੀਤਾ। ਭਾਰਤ ਫਾਈਬਰ ਪੂਰੇ ਪਰਿਵਾਰ ਨੂੰ ਡਾਟਾ ਅਤੇ ਵਾਈਫਾਈ ਕੁਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਵਿਚ ਉੱਚ ਡਾਟਾ ਡਾਊਨਲੋਡ 35 ਜੀ. ਬੀ. ਰੋਜ਼ਾਨਾ ਮਿਲੇਗਾ ਤੇ ਇਸ ਦੇ ਲਈ ਗਾਹਕ ਨੂੰ 1.1 ਰੁਪਏ ਪ੍ਰਤੀ ਜੀ. ਬੀ. ਭੁਗਤਾਨ ਕਰਨਾ ਪਵੇਗਾ। ਕੰਪਨੀ ਨੇ ਇਹ ਪਲਾਨ ਉਸ ਸਮੇਂ ਲਾਂਚ ਕੀਤਾ ਹੈ ਜਦੋਂ ਜਿਓ ਦੇਸ਼ ਦੇ 1400 ਸ਼ਹਿਰਾਂ ’ਚ ਆਪਣੀ ਜਿਓ ਗੀਗਾ ਫਾਈਬਰ ਸਰਵਿਸ ਦੀ ਟੈਸਟਿੰਗ ਕਰ ਰਹੀ ਹੈ। 

PunjabKesari

ਆਨਲਾਈਨ ਪੋਰਟਲ ਤੋਂ ਕਰ ਸਕਦੇ ਹੋ ਬੁਕਿੰਗ
ਬੀ. ਐੱਸ. ਐੱਨ. ਐੱਲ. ਪੋਰਟਲ ’ਤੇ ਭਾਰਤ ਫਾਈਬਰ ਦੀ ਬੁਕਿੰਗ ਸ਼ੁਰੂ ਹੋ ਗਈ ਹੈ। CFA ਦੇ ਡਾਇਰੈਕਟਰ ਵਿਵੇਕ ਬੰਸਲ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੌਜੂਦਾ ਸਮੇਂ ’ਚ ਲੋਕ ਸੁਪਰ ਫਾਸਟ ਇੰਟਰਨੈੱਟ ਦੀ ਮੰਗ ਕਰ ਰਹੇ ਹਨ। ਹੁਣ ਲੋਕਾਂ ਕੋਲ ਪਹਿਲਾਂ ਨਾਲੋਂ ਜ਼ਿਆਦਾ ਇਲੈਕਟ੍ਰੋਨਿਕ ਪ੍ਰੋਡਕਟਸ ਹਨ ਸਾਨੂੰ ਭਾਰਤ ਫਾਈਬਰ ਸਰਵਿਸ ਦੀ ਲਾਂਚਿੰਗ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਇਕ ਅਫੋਰਡੇਬਲ ਸਰਵਿਸ ਹੈ, ਨਾਲ ਹੀ ਇਹ ਗਾਹਕਾਂ ਦੀ ਡਾਟਾ ਮੰਗ ਨੂੰ ਪੂਰਾ ਕਰ ਸਕੇਗੀ। ਬੰਸਲ ਨੇ ਇਸ ਮੌਕੇ ਕਿਹਾ ਕਿ ਸਾਡੀ ਤਕਨੀਕ ਦੇਸ਼ ਦੀਆਂ ਸਭ ਤੋਂ ਬਿਹਤਰ ਸੇਵਾਵਾਂ ’ਚੋਂ ਇਕ ਹੈ ਅਤੇ ਇਸ ਰਾਹੀਂ ਅਸੀਂ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ। 


 


Related News