BSNL ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਖਤਮ ਕੀਤੀ ਅਨਲਿਮਟਿਡ ਕਾਲਿੰਗ

Monday, Aug 05, 2019 - 01:16 PM (IST)

BSNL ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਖਤਮ ਕੀਤੀ ਅਨਲਿਮਟਿਡ ਕਾਲਿੰਗ

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਪਿਛਲੇ ਕਈ ਮਹੀਨਿਆਂ ਤੋਂ ਨਿਜੀ ਕੰਪਨੀਆਂ ਦੇ ਨਾਲ ਮੁਕਾਬਲੇ ਲਈ ਕਈ ਪਲਾਨ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨੇ ਆਪਣੇ ਗਾਹਕਾਂ ਨੂੰ ਅਮੇਜ਼ਨ ਪ੍ਰਾਈਮ ਵੀਡੀਓ ਦੀ ਵੀ ਸੇਵਾ ਦਿੱਤੀ ਹੈ। ਉਥੇ ਹੀ ਹੁਣ ਬੀ.ਐੱਸ.ਐੱਨ.ਐੱਲ. ਨੇ ਇਕ ਅਜਿਹਾ ਫੈਸਲਾ ਲਿਆ ਹੈ ਜੋ ਕੰਪਨੀ ਦੇ ਕਈ ਗਾਹਕਾਂ ਨੂੰ ਪਸੰਦ ਨਹੀਂ ਆਏਗਾ। 

ਕੰਪਨੀ ਨੇ ਖਤਮ ਕੀਤੀ ਅਨਲਿਮਟਿਡ ਕਾਲਿੰਗ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਨੇ ਅਨਲਿਮਟਿਡ ਕਾਲਿੰਗ ਖਤਮ ਕਰ ਦਿੱਤਾ ਹੈ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਬੀ.ਐੱਸ.ਐੱਨ.ਦੇ ਗਾਹਕ ਹੁਣ ਇਕ ਦਿਨ ’ਚ ਸਿਰਫ 250 ਮਿੰਟ ਹੀ ਕਾਲਿੰਗ ਕਰ ਸਕਣਗੇ, ਇਸ ਤੋਂ ਬਾਅਦ ਕਾਲਿੰਗ ਕਰਨ ’ਤੇ ਭੁਗਤਾਨ ਦੇਣਾ ਹੋਵੇਗਾ। ਅਜਿਹੇ ’ਚ ਨਿਜੀ ਕੰਪਨੀਆਂ ਦੀ ਤਰ੍ਹਾਂ ਦੀ ਬੀ.ਐੱਸ.ਐੱਨ.ਐੱਲ. ਨੇ ਵੀ ‘ਪੂਰੀ ਤਰ੍ਹਾਂ ਅਨਲਿਮਟਿਡ ਕਾਲਿੰਗ ’ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਇਹ ਨਿਯਮ ਕੁਝ ਚੁਣੇ ਹੋਏ ਪਲਾਨਸ ’ਤੇ ਹੀ ਲਾਗੂ ਹੋਵੇਗਾ। 

ਇਨ੍ਹਾਂ 5 ਪ੍ਰੀਪੇਡ ਪਲਾਨਸ ’ਚ ਨਹੀਂ ਮਿਲੇਗੀ ਅਨਲਿਮਟਿ ਕਾਲਿੰਗ
BSNL ਨੇ ਜਿਨ੍ਹਾਂ ਪਲਾਨਸ ’ਚ ਅਨਲਿਮਟਿਡ ਕਾਲਿੰਗ ਖਤਮ ਕੀਤੀ ਹੈ ਉਨ੍ਹਾਂ ’ਚ 186 ਰੁਪਏ, 429 ਰੁਪਏ, 485 ਰੁਪਏ, 666 ਰੁਪਏ ਅਤੇ 1,699 ਰੁਪਏ ਦੇ ਪ੍ਰੀਪੇਡ ਪਲਾਨ ਸ਼ਾਮਲ ਹਨ। ਨਵੇਂ ਨਿਯਮ ਮੁਤਾਬਕ, ਇਨ੍ਹਾਂ ਪਲਾਨ ਦੇ ਗਾਹਕ ਇਕ ਦਿਨ ’ਚ 250 ਮਿੰਟ ਤੋਂ ਜ਼ਿਆਦਾ ਕਾਲਿੰਗ ਨਹੀਂ ਕਰ ਸਕਣਗੇ। ਇਸ ਕਾਲਿੰਗ ’ਚ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਦੀ ਕਾਲਿੰਗ ਸ਼ਾਮਲ ਹੈ। 250 ਮਿੰਟ ਖਤਮ ਹੋਣ ਤੋਂ ਬਾਅਦ ਗਾਹਕਾਂ ਤੋਂ 1 ਪੈਸਾ ਪ੍ਰਤੀ ਸੈਕਿੰਡ ਦੀ ਦਰ ਨਾਲ ਭੁਗਤਾਨ ਲਿਆ ਜਾਵੇਗਾ। 


Related News