ਸੈਂਸੈਕਸ 81,587 ਤੇ ਨਿਫਟੀ ਨੇ 24,853 ਦਾ ਆਲ ਟਾਈਮ ਹਾਈ ਬਣਾਇਆ : ਹੁਣ ਬਾਜ਼ਾਰ 200 ਅੰਕ ਡਿੱਗਿਆ

Friday, Jul 19, 2024 - 11:25 AM (IST)

ਮੁੰਬਈ— ਸ਼ੇਅਰ ਬਾਜ਼ਾਰ ਨੇ ਅੱਜ ਯਾਨੀ 19 ਜੁਲਾਈ ਨੂੰ ਲਗਾਤਾਰ ਤੀਜੇ ਕਾਰੋਬਾਰੀ ਦਿਨ ਆਲ ਟਾਈਮ ਹਾਈ ਬਣਾਇਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 81,587 ਅਤੇ ਨਿਫਟੀ ਨੇ 24,853 ਦਾ ਪੱਧਰ ਛੂਹਿਆ। ਹਾਲਾਂਕਿ ਮੌਜੂਦਾ ਸਮੇਂ 'ਚ ਸੈਂਸੈਕਸ 200 ਅੰਕਾਂ ਦੀ ਗਿਰਾਵਟ ਨਾਲ 81,140 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 'ਚ 70 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,720 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਆਈ.ਟੀ. ਅਤੇ ਐੱਫ.ਐੱਮ.ਸੀ.ਜੀ. ਨੂੰ ਛੱਡ ਕੇ ਐੱਨ.ਐੱਸ.ਈ ਦੇ ਸਾਰੇ ਸੈਕਟਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਐੱਫ.ਆਈ.ਆਈ.ਐੱਸ. ਨੇ ਵੀਰਵਾਰ ਨੂੰ 5,483.63 ਕਰੋੜ ਰੁਪਏ ਦੇ ਸ਼ੇਅਰ ਖਰੀਦੇ
ਰਿਲਾਇੰਸ, ਭਾਰਤੀ ਏਅਰਟੈੱਲ, ਅਲਟਰਾਟੈੱਕ ਸੀਮੈਂਟ ਅਤੇ ਪਾਵਰ ਗਰਿੱਡ ਬਾਜ਼ਾਰ ਨੂੰ ਹੇਠਾਂ ਖਿੱਚ ਰਹੇ ਹਨ। ਜਦੋਂ ਕਿ ਇਨਫੋਸਿਸ, ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ. ਅਤੇ ਏਸ਼ੀਅਨ ਪੇਂਟ ਬਾਜ਼ਾਰ ਨੂੰ ਖਿੱਚ ਰਹੇ ਹਨ।
ਏਸ਼ੀਆਈ ਬਾਜ਼ਾਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦੇ ਨਿੱਕੇਈ 'ਚ 0.43% ਦੀ ਗਿਰਾਵਟ ਹੈ। ਇਸ ਦੇ ਨਾਲ ਹੀ ਹਾਂਗਕਾਂਗ ਦਾ ਹੈਂਗ ਸੇਂਗ 1.94% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.63% ਹੇਠਾਂ ਹੈ।
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ (19 ਜੁਲਾਈ) ਨੂੰ 5,483.63 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੇ ਨਾਲ ਹੀ, ਇਸ ਦੌਰਾਨ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ.ਆਈ.ਆਈ) ਨੇ 2,904.25 ਕਰੋੜ ਦੇ ਸ਼ੇਅਰ ਵੇਚੇ।
ਵੀਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਡਾਓ ਜੋਂਸ 1.29% ਡਿੱਗ ਕੇ 40,665 'ਤੇ ਬੰਦ ਹੋਇਆ ਸੀ। ਜਦੋਂ ਕਿ ਨੈਸਡੈਕ 0.70% ਦੀ ਗਿਰਾਵਟ ਨਾਲ 17,871 ਦੇ ਪੱਧਰ 'ਤੇ ਬੰਦ ਹੋਇਆ ਹੈ।
ਕੱਲ੍ਹ ਬਾਜ਼ਾਰ ਨੇ ਬਣਾਇਆ ਸੀ ਆਲ ਟਾਈਮ ਹਾਈ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 18 ਜੁਲਾਈ ਨੂੰ ਸ਼ੇਅਰ ਬਾਜ਼ਾਰ ਨੇ ਲਗਾਤਾਰ ਦੂਜੇ ਕਾਰੋਬਾਰੀ ਦਿਨ ਆਲ ਟਾਈਮ ਹਾਈ ਬਣਾਇਆ ਸੀ। ਕਾਰੋਬਾਰ ਦੌਰਾਨ ਸੈਂਸੈਕਸ ਨੇ 81,522 ਅਤੇ ਨਿਫਟੀ ਨੇ 24,829 ਦਾ ਪੱਧਰ ਛੂਹਿਆ ਸੀ। ਹਾਲਾਂਕਿ ਬਾਅਦ 'ਚ ਬਾਜ਼ਾਰ ਥੋੜ੍ਹਾ ਹੇਠਾਂ ਆਇਆ ਅਤੇ ਸੈਂਸੈਕਸ 626 ਅੰਕਾਂ ਦੇ ਵਾਧੇ ਨਾਲ 81,343 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 187 ਅੰਕਾਂ ਦਾ ਵਾਧਾ ਹੋਇਆ, ਇਹ 24,800 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਬਾਜ਼ਾਰ ਨੇ ਆਲ ਟਾਈਮ ਹਾਈ ਬਣਾਇਆ ਸੀ। ਇਸ ਦੇ ਨਾਲ ਹੀ ਬੁੱਧਵਾਰ ਯਾਨੀ 17 ਜੁਲਾਈ ਨੂੰ ਮੁਹੱਰਮ ਦੀ ਛੁੱਟੀ ਹੋਣ ਕਾਰਨ ਬਾਜ਼ਾਰ ਬੰਦ ਰਹੇ ਸਨ।


Aarti dhillon

Content Editor

Related News