ਚੀਨੀ ਕੰਪਨੀਆਂ ਦਾ ਫਰਜ਼ੀ ਸ਼ਹਿਦ ਖਾ ਕੇ ਬ੍ਰਿਟਿਸ਼ ਲੋਕ ਹੋ ਰਹੇ ਮੋਟਾਪੇ ਦਾ ਸ਼ਿਕਾਰ

Monday, Dec 27, 2021 - 05:44 PM (IST)

ਚੀਨੀ ਕੰਪਨੀਆਂ ਦਾ ਫਰਜ਼ੀ ਸ਼ਹਿਦ ਖਾ ਕੇ ਬ੍ਰਿਟਿਸ਼ ਲੋਕ ਹੋ ਰਹੇ ਮੋਟਾਪੇ ਦਾ ਸ਼ਿਕਾਰ

ਨਵੀਂ ਦਿੱਲੀ - ਸ਼ਹਿਦ ਸਦੀਆਂ ਤੋਂ ਇਕ ਸਿਹਤਮੰਦ ਖ਼ੁਰਾਕ ਮੰਨਿਆ ਗਿਆ ਹੈ। ਇਸ ਲਈ ਅਸਲੀ ਸ਼ਹਿਦ ਲਈ ਲੋਕ ਹਮੇਸ਼ਾ ਤੋਂ ਭਾਰੀ ਰਕਮ ਖਰਚ ਕਰਨ ਲਈ ਤਿਆਰ ਰਹਿੰਦੇ ਹਨ। ਇਸ ਭਰੋਸੇ ਦਾ ਲਾਭ ਲੈਣ  ਲਈ ਚੀਨੀ ਕੰਪਨੀਆਂ ਧੜ੍ਹੱਲੇ ਨਾਲ ਨਕਲੀ ਸ਼ਹਿਦ ਦੀ ਵਿਕਰੀ ਕਰ ਰਹੀਆਂ ਹਨ। ਇਕ ਰਿਪੋਰਟ ਵਿਚ ਚੀਨੀ ਸ਼ਹਿਦ ਦੀ ਗੁਣਵੱਤਾ ਬਾਰੇ ਵੱਡੇ ਖ਼ੁਲਾਸੇ ਕੀਤੇ ਗਏ ਹਨ। ਰਿਪੋਰਟ ਮੁਤਾਬਕ ਚੀਨ ਦਾ ਇਹ ਸ਼ਹਿਦ ਕੁਦਰਤੀ ਸ਼ਹਿਦ ਨਹੀਂ ਹੈ। ਇਸ ਨੂੰ ਚੀਨ ਦੀਆਂ ਕੰਪਨੀਆਂ ਮੱਕੀ ਵਿਚ ਮੌਜੂਦ ਮਿੱਠੇ ਫਰੱਕਟੋਸ ਨਾਲ ਬਣਾ ਰਹੀਆਂ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਵਧਾਉਣ ਲਈ ਲੋਕਾਂ ਵਿਚ ਕੁਦਰਤੀ ਚੀਜ਼ਾਂ ਖਾਣ ਦੇ ਟ੍ਰੇਂਡ ਵਧਿਆ ਹੈ। ਰਿਪੋਰਟ ਮੁਤਾਬਕ ਇਸ ਫਰਜ਼ੀ ਸ਼ਹਿਦ ਵਿਚ ਖੰਡ ਦੀ ਮਾਤਰਾ ਵਧੇਰੇ ਨਾਲ ਜਿਸ ਕਾਰਨ ਜ਼ਿਆਦਾਤਰ ਬ੍ਰਿਟਿਸ਼ ਲੋਕ ਚੀਨੀ ਸ਼ਹਿਦ ਖਾ ਮੋਟੇ ਵੀ ਹੋ ਰਹੇ ਹਨ ਅਤੇ ਹੋਰ ਕਈ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ।

ਬ੍ਰਿਟੇਨ ਦੀ ਕੁੱਲ ਸ਼ਹਿਦ ਖਪਤ ਵਿਚੋਂ ਲਗਭਗ 85 ਫ਼ੀਸਦੀ ਸ਼ਹਿਦ ਚੀਨ ਤੋਂ ਆਯਾਤ ਹੋ ਰਿਹਾ ਹੈ। ਰਿਪੋਰਟ ਮੁਤਾਬਕ ਚੀਨ ਦੇ 13 ਬ੍ਰਾਂਡ ਦੇ ਸ਼ਹਿਦ ਦੀ ਜਾਂਚ ਕਰਨ ਲਈ 240 ਕਿਸਮ ਦੇ ਟੈਸਟ ਕੀਤੇ ਗਏ ਅਤੇ ਸਾਰੇ ਫ਼ੇਲ ਹੋਏ। ਇਸ ਨੂੰ ਹਨੀ ਲਾਂਡਰਿੰਗ ਦਾ ਨਾਮ ਦਿੱਤਾ ਜਾ ਰਿਹਾ ਹੈ। ਚੀਨ ਦਾ ਮੱਕੀ ਨਾਲ ਬਣਿਆ ਸ਼ਹਿਦ ਅਸਲ ਸ਼ਹਿਦ ਦੀ ਤਰ੍ਹਾਂ ਹੀ ਲਗਦਾ ਹੈ। ਮਿਠਾਸ ਦੇ ਆਧਾਰ 'ਤੇ ਇਸ ਦੀ ਜਾਂਚ ਅਸਫ਼ਲ ਸਾਬਤ ਹੋ ਰਹੀ ਹੈ। ਯੂਰਪ ਦੇ ਹੋਰ ਦੇਸ਼ਾਂ ਵਿਚ ਵੀ ਚੀਨੀ ਸ਼ਹਿਦ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਇਸ ਕਾਰਨ ਯੂਰਪ ਦੇ ਕਾਰੋਬਾਰ ਨੂੰ ਵੀ ਵੱਡਾ ਧੱਕਾ ਲੱਗਾ ਹੈ ਕਿਉਂਕਿ ਚੀਨ ਦਾ ਸ਼ਹਿਦ ਯੂਰਪ ਕਾਰੋਬਾਰੀਆਂ ਮੁਕਾਬਲੇ ਸਸਤਾ ਪੈ ਰਿਹਾ ਹੈ।

ਇਹ ਵੀ ਪੜ੍ਹੋ: Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ  ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News