ਅਮਰੀਕੀ ਉਤਸ਼ਾਹ ਪੈਕੇਜ ਨਾਲ ਚਮਕੀ ਪੀਲੀ ਧਾਤੂ, 1 ਫ਼ੀਸਦੀ ਚੜ੍ਹਿਆ MCX ’ਤੇ ਸੋਨਾ

Tuesday, Dec 22, 2020 - 12:28 PM (IST)

ਮੁੰਬਈ (ਅਨਸ) - ਅਮਰੀਕਾ ’ਚ ਕੋਰੋਨਾ ਲਾਗ ਤੋਂ ਮਿਲ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ 900 ਅਰਬ ਡਾਲਰ ਦੇ ਉਤਸ਼ਾਹ ਪੈਕੇਜ ’ਤੇ ਰਿਪਬਲਿਕਨ ਅਤੇ ਡੈਮੋਕ੍ਰੇਟ ਵਿਚਾਲੇ ਸਹਿਮਤੀ ਬਣਨ ਨਾਲ ਕੌਮਾਂਤਰੀ ਬਾਜ਼ਾਰ ’ਚ ਪੀਲੀ ਧਾਤੂ ਦੀ ਚਮਕ ਵਧ ਗਈ। ਕੌਮਾਂਤਰੀ ਬਾਜ਼ਾਰ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਲੋਂ ਭਾਰਤੀ ਵਾਅਦਾ ਬਾਜ਼ਾਰ ਐੱਮ. ਸੀ. ਐਕਸ.’ਤੇ ਸ਼ੁਰੂਆਤੀ ਕਾਰਬਾਰ ਦੌਰਾਨ ਸੋਨੇ ’ਚ 1 ਫ਼ੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆਈ ਅਤੇ ਚਾਂਦੀ 3 ਫ਼ੀਸਦੀ ਤੋਂ ਜ਼ਿਆਦਾ ਉੱਛਲੀ।

ਅੱਜ ਸਵੇਰੇ 9.14 ਵਜੇ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਸੋਨੇ ਦੇ ਫਰਵਰੀ ਐਕਸਪਾਇਰੀ ਕਰਾਰ ’ਚ ਲੰਘੇ ਸੈਸ਼ਨ ਨਾਲੋਂ 531 ਰੁਪਏ ਦੀ ਤੇਜ਼ੀ ਦੇ ਨਾਲ 50,835 ਰੁਪਏ ਪ੍ਰਤੀ 10 ਗਰਾਮ ’ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੋਨੇ ਦਾ ਭਾਅ 50,837 ਰੁਪਏ ਤੱਕ ਚੜ੍ਹਿਆ, ਜੋ 17 ਨਵੰਬਰ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ ਜਦੋਂ ਕਿ ਸੋਨੇ ਦਾ ਭਾਅ 51,000 ਰੁਪਏ ਪ੍ਰਤੀ 10 ਗਰਾਮ ਤੱਕ ਚੜ੍ਹਿਆ ਸੀ। ਐੱਮ. ਸੀ. ਐਕਸ. ’ਤੇ ਸੋਨੇ ਦੇ ਭਾਅ ਦਾ ਸਭ ਤੋਂ ਜ਼ਿਆਦਾ ਉੱਚਾ ਪੱਧਰ 56,191 ਰੁਪਏ ਪ੍ਰਤੀ 10 ਗ੍ਰਾਮ ਹੈ, ਜੋ ਇਸ ਸਾਲ 7 ਅਗਸਤ ਨੂੰ ਸੀ।

ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਚਾਂਦੀ ਦਾ ਭਾਅ 4 ਮਹੀਨੇ ਦੇ ਉੱਚੇ ਪੱਧਰ ’ਤੇ

ਐੱਮ. ਸੀ. ਐਕਸ. ’ਤੇ ਚਾਂਦੀ ਦੇ ਮਾਰਚ ਸੰਧੀ ’ਚ ਲੰਘੇ ਸੈਸ਼ਨ ਨਾਲੋਂ 2,320 ਰੁਪਏ ਯਾਨੀ 3.42 ਫ਼ੀਸਦੀ ਦੀ ਤੇਜ਼ੀ ਦੇ ਨਾਲ 70,227 ਰੁਪਏ ਪ੍ਰਤੀ ਕਿੱਲੋ ’ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਚਾਂਦੀ ਦਾ ਭਾਅ ਕਾਰੋਬਾਰ ਦੌਰਾਨ 70,299 ਰੁਪਏ ਪ੍ਰਤੀ ਕਿੱਲੋ ਤੱਕ ਚੜ੍ਹਿਆ। ਚਾਂਦੀ ਦਾ ਭਾਅ ਐੱਮ. ਸੀ. ਐਕਸ. ’ਤੇ 4 ਮਹੀਨੇ ਦੇ ਉੱਚੇ ਪੱਧਰ ’ਤੇ ਹੈ। ਐੱਮ. ਸੀ. ਐਕਸ. ’ਤੇ 7 ਅਗਸਤ ਨੂੰ ਚਾਂਦੀ ਦਾ ਭਾਅ ਸਭ ਤੋਂ ਜ਼ਿਆਦਾ ਉੱਚਾ ਪੱਧਰ 77,949 ਰੁਪਏ ਪ੍ਰਤੀ ਕਿੱਲੋ ਤੱਕ ਚੜ੍ਹਿਆ ਸੀ।

ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਸਰਾਫਾ ਬਾਜ਼ਾਰ ’ਚ ਹਾਜਰ ਮੰਗ ’ਚ ਆ ਸਕਦੀ ਹੈ ਥੋੜ੍ਹੀ ਕਮਜ਼ੋਰੀ

ਅਹਿਮਦਾਬਾਦ ਦੇ ਕਾਰੋਬਾਰੀ ਅਤੇ ਜੈੱਮਸ ਐਂਡ ਜਿਊਲਰੀ ਟ੍ਰੇਡ ਕਾਊਂਸਿਲ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਸ਼ਾਂਤੀਭਾਈ ਪਟੇਲ ਦੀ ਮੰਨੀਏ ਤਾਂ ਸੋਨੇ ਅਤੇ ਚਾਂਦੀ ’ਚ ਆਈ ਮੌਜੂਦਾ ਤੇਜ਼ੀ ਨਾਲ ਦੇਸ਼ ਦੇ ਸਰਾਫਾ ਬਾਜ਼ਾਰ ’ਚ ਹਾਜ਼ਰ ਮੰਗ ’ਚ ਥੋੜ੍ਹੀ ਕਮਜ਼ੋਰੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਤੇਜ਼ੀ ਅਜੇ ਬਣੀ ਰਹੇਗੀ ਪਰ ਗਹਿਣਿਆਂ ਦੇ ਖਰੀਦਦਾਰ ਭਾਅ ਟੁੱਟਣ ਦਾ ਇੰਤਜ਼ਾਰ ਕਰ ਸਕਦੇ ਹਨ।

ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਵੀ ਕਹਿੰਦੇ ਹਨ ਕਿ ਸੋਨੇ ’ਚ ਅਜੇ ਤੇਜ਼ੀ ਬਣੀ ਰਹੇਗੀ ਪਰ ਘਰੇਲੂ ਬਾਜ਼ਾਰ ’ਚ 56,000 ਦਾ ਜੋ ਉੱਚਾ ਪੱਧਰ ਹੈ ਉੱਥੋਂ ਤੱਕ ਫਿਲਹਾਲ ਜਾਣ ਦੀ ਉਮੀਦ ਨਹੀਂ ਦਿਸਦੀ ਹੈ ਪਰ ਕੋਰੋਨਾ ਦੇ ਕਹਿਰ ਅਤੇ ਅਮਰੀਕਾ ’ਚ ਉਤਸ਼ਾਹ ਪੈਕੇਜ ਨਾਲ ਸੋਨੇ ਅਤੇ ਚਾਂਦੀ ’ਚ ਸਪੋਰਟ ਬਣਿਆ ਰਹੇਗਾ।

ਇਹ ਵੀ ਵੇਖੋ - ਲੱਦਾਖ ’ਚ ਬਣੇਗਾ ਸਵਿੱਟਜ਼ਰਲੈਂਡ ਵਰਗਾ ਖੂਬਸੂਰਤ ਟੂਰਿਸਟ ਸਟੇਸ਼ਨ, ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨੋਟ - ਸੋਨੇ ਦੀਆਂ ਕੀਮਤਾਂ ਵਿਚ ਆ ਰਹੇ ਲਗਾਤਾਰ ਬਦਲਾਅ ਦਾ ਤੁਹਾਡੇ ਵਿੱਤੀ ਬਜਟ ਤੇ ਕੀ ਅਸਰ ਪੈ ਰਿਹਾ ਹੈ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News