ਬ੍ਰੈਂਟ ਕਰੂਡ ''ਚ ਕਮਜ਼ੋਰੀ, ਸੋਨਾ 1328 ਡਾਲਰ ਦੇ ਆਲੇ-ਦੁਆਲੇ

02/21/2018 9:10:09 AM

ਨਵੀਂ ਦਿੱਲੀ—ਬ੍ਰੈਂਟ ਕਰੂਡ 'ਤੇ ਫਿਰ ਦਬਾਅ ਬਣਦਾ ਦਿਸ ਰਿਹਾ ਹੈ ਅਤੇ ਇਹ ਕਰੀਬ 6 ਫੀਸਦੀ ਘੱਟ ਕੇ 64.87 ਡਾਲਰ ਦੇ ਪੱਧਰ 'ਤੇ ਦਿਸ ਰਿਹਾ ਹੈ। ਉੱਧਰ ਨਾਇਮੈਕਸ ਕਰੂਡ 0.75 ਫੀਸਦੀ ਦੀ ਕਮਜ਼ੋਰੀ ਦੇ ਨਾਲ 61.33 ਡਾਲਰ 'ਤੇ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ 'ਚ ਸੋਨੇ-ਚਾਂਦੀ 'ਚ ਵੀ ਕਮਜ਼ੋਰੀ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ 0.21 ਫੀਸਦੀ ਦੀ ਗਿਰਾਵਟ ਨਾਲ 1,328.40 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 0.41 ਫੀਸਦੀ ਘੱਟ ਕੇ 16.45 ਡਾਲਰ 'ਤੇ ਨਜ਼ਰ ਆ ਰਿਹਾ ਹੈ। 
ਸੋਨਾ ਐੱਮ.ਸੀ.ਐਕਸ 
ਵੇਚੋ-30520
ਸਟਾਪਲਾਸ-30600
ਟੀਚਾ-30300
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-3990
ਸਟਾਪਲਾਸ-3950
ਟੀਚਾ-4060


Related News