ਬ੍ਰੈਂਟ ਕਰੂਡ 65 ਡਾਲਰ ਦੇ ਕੋਲ, ਸੋਨੇ ''ਚ ਹਲਕਾ ਵਾਧਾ
Thursday, Mar 15, 2018 - 08:43 AM (IST)
ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ 'ਚ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.15 ਫੀਸਦੀ ਦੇ ਮਾਮੂਲੀ ਵਾਧੇ ਨਾਲ 61 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 0.1 ਫੀਸਦੀ ਵਧ ਕੇ 64.9 ਡਾਲਰ ਦੇ ਪੱਧਰ 'ਤੇ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ।
ਸੋਨੇ 'ਚ ਵੀ ਹਲਕਾ ਵਾਧਾ ਹੀ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ 0.15 ਫੀਸਦੀ ਵਧ ਕੇ 1,327.5 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.2 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ 16.6 ਡਾਲਰ ਦੇ ਕੋਲ ਨਜ਼ਰ ਆ ਰਿਹਾ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-30450
ਸਟਾਪਲਾਸ-30375
ਟੀਚਾ-30600
ਕਾਪਰ ਐੱਮ.ਸੀ.ਐਕਸ
ਖਰੀਦੋ-455
ਸਟਾਪਲਾਸ-452
ਟੀਚਾ-462
