ਭਾਰਤ ਗਲੋਬਲ ਡਿਵੈੱਲਪਰਜ਼ ਦੇ ਸ਼ੇਅਰਾਂ ’ਚ ਟ੍ਰੇਡਿੰਗ ’ਤੇ ਰੋਕ, ਕੰਪਨੀ ਦੇ MD, CEO ਸਮੇਤ 17 ਲੋਕਾਂ ’ਤੇ ਵੀ ਪਾਬੰਦੀ

Tuesday, Dec 24, 2024 - 11:27 AM (IST)

ਭਾਰਤ ਗਲੋਬਲ ਡਿਵੈੱਲਪਰਜ਼ ਦੇ ਸ਼ੇਅਰਾਂ ’ਚ ਟ੍ਰੇਡਿੰਗ ’ਤੇ ਰੋਕ, ਕੰਪਨੀ ਦੇ MD, CEO ਸਮੇਤ 17 ਲੋਕਾਂ ’ਤੇ ਵੀ ਪਾਬੰਦੀ

ਨਵੀਂ ਦਿੱਲੀ (ਭਾਸ਼ਾ) – ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਅਗਲੇ ਹੁਕਮਾਂ ਤੱਕ ਭਾਰਤ ਗਲੋਬਲ ਡਿਵੈੱਲਪਰਜ਼ ਦੇ ਸ਼ੇਅਰਾਂ ’ਚ ਟ੍ਰੇਡਿੰਗ ਨੂੰ ਰੋਕ ਦਿੱਤਾ। ਅੱਜ 23 ਦਸੰਬਰ ਨੂੰ ਸ਼ੁਰੂਆਤੀ ਸੈਸ਼ਨ ’ਚ ਇਸ ਦੇ ਸ਼ੇਅਰ 5 ਫੀਸਦੀ ਦੇ ਹੇਠਲੇ ਸਰਕਟ ’ਤੇ ਪਹੁੰਚ ਗਏ।

ਮਾਰਕੀਟ ਰੈਗੂਲੇਟਰ ਨੇ ਕੰਪਨੀ ਦੇ ਐੱਮ. ਡੀ., ਸੀ. ਈ. ਓ. ਅਤੇ ਹੋਰ ਡਾਇਰੈਕਟਰਾਂ ਸਮੇਤ 17 ਹੋਰ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਸਕਿਓਰਟੀਜ਼ ਬਾਜ਼ਾਰ ’ਚ ਖਰੀਦ, ਵਿਕਰੀ ਜਾਂ ਲੈਣ-ਦੇਣ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉੱਧਰ ਕੰਪਲਾਇਨਜ਼ ਅਧਿਕਾਰੀ ਨੂੰ ਕਿਸੇ ਵੀ ਲਿਸਟਿਡ ਕੰਪਨੀ ਨਾਲ ਜੁੜਣ ਤੋਂ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :     Home Loan: ਹੁਣ ਘਰ ਖ਼ਰੀਦਣਾ ਹੋਵੇਗਾ ਆਸਾਨ: ਬਿਨਾਂ ਗਰੰਟੀ ਦੇ 20 ਲੱਖ ਤੱਕ ਦਾ ਹੋਮ ਲੋਨ!

ਇਹ ਫੈਸਲਾ 16 ਦਸੰਬਰ 2024 ਦੀ ਇਕ ਸ਼ਿਕਾਇਤ ਅਤੇ ਕੰਪਨੀ ਵੱਲੋਂ ਸ਼ੱਕੀ ਵਿੱਤੀ ਅਤੇ ਖੁਲਾਸੇ ਨੂੰ ਉਜਾਗਰ ਕਰਨ ਵਾਲੇ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਆਇਆ ਹੈ। ਸ਼ਿਕਾਇਤ ’ਚ ਭਾਰਤ ਗਲੋਬਲ ਡਿਵੈੱਲਪਰਜ਼ ਦੇ ਸ਼ੇਅਰਾਂ ਦੀਆਂ ਕੀਮਤਾਂ ’ਚ ਵਾਧੇ ਦਾ ਜ਼ਿਕਰ ਕੀਤਾ ਗਿਆ ਹੈ, ਜੋ ਨਵੰਬਰ 2023 ਅਤੇ ਨਵੰਬਰ 2024 ਦੇ ਵਿਚਾਲੇ 105 ਗੁਣਾ ਵਧ ਗਈਆਂ, ਇਹ 26 ਦਸੰਬਰ 2023 ਨੂੰ 51.43 ਰੁਪਏ ਪ੍ਰਤੀ ਸ਼ੇਅਰ ਤੋਂ 23 ਦਸੰਬਰ 2024 ਤੱਕ 2,304 ਫੀਸਦੀ ਵਧ ਕੇ 1236.45 ਰੁਪਏ ਹੋ ਗਈਆਂ।

ਇਹ ਵੀ ਪੜ੍ਹੋ :     ਅਮਿਤਾਭ, ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸਮੇਤ 125 ਮਸ਼ਹੂਰ ਹਸਤੀਆਂ ਨੇ ਇਸ ਕੰਪਨੀ 'ਚ ਲਗਾਇਆ ਪੈਸਾ

ਸੇਬੀ ਨੇ ਕੀਤਾ ਖੁਲਾਸਾ

ਸੇਬੀ ਦੀ ਜਾਂਚ ਤੋਂ ਪਤਾ ਲੱਗਾ ਕਿ ਕੰਪਨੀ ਦੇ ਵਿੱਤੀ ਵੇਰਵੇ ਇਸ ਦੀ ਅਸਲ ਸਥਿਤੀ ਨੂੰ ਗਲਤ ਢੰਗ ਨਾਲ ਦਿਖਾਉਂਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਕੰਪਨੀ ਨੇ 2023 ’ਚ ਖਤਮ ਹੋਣ ਵਾਲੇ ਵਿੱਤੀ ਸਾਲ ਤੱਕ ਭਾਰਤ ਗਲੋਬਲ ਡਿਵੈੱਲਪਰਜ਼ ਨੇ ਨੈਗਲਿਜ਼ੀਬਲ ਰੈਵੇਨਿਊ, ਖਰਚਾ, ਅਚੱਲ ਜਾਇਦਾਦ ਅਤੇ ਕੈਸ਼ ਫਲੋਅ ਦੀ ਸੂਚਨਾ ਦਿੱਤਾ। ਹਾਲਾਂਕਿ ਮਾਰਚ 2024 ਤਿਮਾਹੀ ਲਈ ਇਸ ਦੇ ਵਿੱਤੀ ਨਤੀਜਿਆਂ ਨੇ ਰੈਵੇਨਿਊ ਅਤੇ ਖਰਚੇ ਦੋਵਾਂ ’ਚ ਤੇਜ਼ ਵਾਧਾ ਦਿਖਾਇਆ।

ਕੰਪਨੀ ਨੇ ਤਰਜੀਹੀ ਅਲਾਟਮੈਂਟ ਲਈ ਲਾਕ-ਇਨ ਦੇ ਖਤਮ ਹੋਣ ਤੋਂ ਠੀਕ 1 ਦਿਨ ਪਹਿਲਾਂ 30 ਅਕਤੂਬਰ ਨੂੰ ਸ਼ੱਕੀ ਢੰਗ ਨਾਲ 6 ਨਵੀਆਂ ਸ਼ਾਖਾਵਾਂ ਸਥਾਪਿਤ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਹਾਲ ਹੀ ’ਚ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਨਾਲ 120 ਕਰੋੜ ਰੁਪਏ ਦੇ ਆਰਡਰ ਦੇ ਮੁਕਾਬਲੇ ਦਾ ਐਲਾਨ ਕੀਤਾ ਹੈ, ਜਿਸ ਨੂੰ ਪਹਿਲਾਂ ਵੀ ‘ਗਲਤੀ’ ਨਾਲ 300 ਕਰੋੜ ਰੁਪਏ ਦੇ ਆਰਡਰ ਦੇ ਰੂਪ ’ਚ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ :      ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

ਭਾਰਤ ਗਲੋਬਲ ਡਿਵੈੱਲਪਰਜ਼ ਨੇ ਬੋਨਸ ਸ਼ੇਅਰ ਅਤੇ ਸਟਾਕ ਸਪਲਿਟ ਜਾਰੀ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਕ੍ਰਮਵਾਰ 8:10 ਅਤੇ 1:10 ਅਨੁਪਾਤ ’ਚ ਬੋਨਸ ਸ਼ੇਅਰ ਜਾਰੀ ਕਰਨ ਵਾਲੀ ਸੀ। ਕੰਪਨੀ ਨੇ ਇਸ ਕਾਰਪੋਰੇਟ ਕਾਰਵਾਈ ਲਈ ਰਿਕਾਰਡ ਤਰੀਕ ਵੀਰਵਾਰ 26 ਦਸੰਬਰ ਤੈਅ ਕੀਤੀ ਸੀ। ਹਾਲਾਂਕਿ ਸੇਬੀ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਵੀ ਰੋਕ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News