ਅਮਰੀਕਾ ਦੀ ਮਾਰ ਤੋਂ ਨਹੀਂ ਉੱਠ ਪਾ ਰਿਹਾ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 5 ਦਿਨਾਂ ’ਚ ਡੁੱਬੇ 18 ਲੱਖ ਕਰੋੜ
Saturday, Dec 21, 2024 - 10:28 AM (IST)
ਮੁੰਬਈ (ਏਜੰਸੀਆਂ) – ਭਾਰਤੀ ਸ਼ੇਅਰ ਬਾਜ਼ਾਰ ਅਮਰੀਕਾ ਦੀ ਮਾਰ ਤੋਂ ਉੱਠ ਨਹੀਂ ਪਾ ਰਿਹਾ ਹੈ। ਬੀਤੇ 5 ਦਿਨਾਂ ਤੋਂ ਭਾਰਤੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ ਮਚਿਆ ਹੋਇਆ ਹੈ। ਬੀਤੇ 5 ਕਾਰੋਬਾਰੀ ਸੈਸ਼ਨਾਂ ’ਚ ਭਾਰਤੀ ਬਾਜ਼ਾਰ ਤੋਂ ਨਿਵੇਸ਼ਕਾਂ ਦੇ 18 ਲੱਖ ਕਰੋੜ ਰੁਪਏ ਸਾਫ ਹੋ ਚੁੱਕੇ ਹਨ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਦੀ ਇਹ ਗਿਰਾਵਟ ਲੰਘੇ 2 ਸਾਲਾਂ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਸਾਬਿਤ ਹੋਈ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਅਸਲ ’ਚ ਅਮਰੀਕੀ ਫੈੱਡਰਲ ਰਿਜ਼ਰਵ ਬੈਂਕ ਨੇ ਵਿਆਜ ਦਰਾਂ ’ਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ। ਇਸ ਫੈਸਲੇ ਤੋਂ ਬਾਅਦ ਅਮਰੀਕੀ ਬਾਜ਼ਾਰ ਵੀ ਡਿੱਗ ਗਿਆ ਸੀ। ਇਸ ਫੈਸਲੇ ਦਾ ਅਸਰ ਭਾਰਤੀ ਬਾਜ਼ਾਰਾਂ ’ਤੇ ਵੀ ਦੇਖਿਆ ਗਿਆ। ਬਾਜ਼ਾਰ ਦੀ ਗਿਰਾਵਟ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣੇ ਵਿਦੇਸ਼ੀ ਨਿਵੇਸ਼ਕ। ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਤੋਂ ਖੂਬ ਬਿਕਵਾਲੀ ਕੀਤੀ ਹੈ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਬੈਂਚਮਾਰਕ ਸੈਂਸੈਕਸ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ ’ਚ 1176.46 ਅੰਕ ਡਿੱਗ ਗਿਆ ਅਤੇ ਇਹ 78,041.59 ਦੇ ਲੈਵਲ ’ਤੇ ਬੰਦ ਹੋਇਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 364.2 ਅੰਕਾਂ ਦੀ ਵੱਡੀ ਗਿਰਾਵਟ ਦੇ ਨਾਲ 23587.50 ਦੇ ਲੈਵਲ ’ਤੇ ਬੰਦ ਹੋਇਆ। ਬਾਜ਼ਾਰ ’ਚ ਭਾਰੀ ਗਿਰਾਵਟ ਦੇ ਕਾਰਨ ਨਿਵੇਸ਼ਕਾਂ ਨੂੰ ਅੱਜ ਭਾਰੀ ਨੁਕਸਾਨ ਹੋਇਆ। ਐੱਨ. ਐੱਸ. ਈ. ’ਤੇ ਸਾਰੇ ਮੁੱਖ ਖੇਤਰੀ ਸੂਚਕ ਅੰਕਾਂ ’ਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : 6 ਪ੍ਰਮੁੱਖ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, Home Loan 'ਤੇ ਵਧਾ ਦਿੱਤਾ Interest Rate
ਨਿਫਟੀ ਰਿਐਲਟੀ ’ਚ 4 ਫੀਸਦੀ ਦੀ ਗਿਰਾਵਟ ਆਈ ਜਦਕਿ ਪੀ. ਐੱਸ. ਯੂ. ਬੈਂਕ ਅਤੇ ਆਈ. ਟੀ. ਸੂਚਕ ਅੰਕਾਂ ’ਚ ਲੱਗਭਗ 3 ਫੀਸਦੀ ਦੀ ਗਿਰਾਵਟ ਆਈ। ਨਿਫਟੀ ਮੈਟਲ, ਮੀਡੀਆ, ਆਟੋ ਅਤੇ ਨਿਫਟੀ ਬੈਂਕ ਇੰਡੈਕਸ ’ਚ 2 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।
ਤੁਹਾਨੂੰ ਦੱਸ ਦੇਈਏ ਕਿ ਬੀ. ਐੱਸ. ਈ. ’ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ 19 ਦਸੰਬਰ ਨੂੰ 4.49 ਲੱਖ ਕਰੋੜ ਸੀ, ਜੋ 20 ਦਸੰਬਰ ਨੂੰ ਘਟ ਕੇ 4.40 ਲੱਖ ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਨਿਵੇਸ਼ਕਾਂ ਦੇ ਇਕ ਦਿਨ ’ਚ 9 ਲੱਖ ਕਰੋੜ ਡੁੱਬ ਗਏ।
ਇਹ ਵੀ ਪੜ੍ਹੋ : Axis Bank ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਕ੍ਰੈਡਿਟ ਕਾਰਡ ਨਿਯਮਾਂ 'ਚ ਕੀਤਾ ਬਦਲਾਅ
ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਕਾਰਨ
ਯੂ. ਐੱਸ. ਫੈੱਡਰਲ ਰਿਜ਼ਰਵ ਵੱਲੋਂ 18 ਦਸੰਬਰ ਨੂੰ ਆਪਣੀ ਬੈਂਚਮਾਰਕ ਵਿਆਜ ਦਰ ਨੂੰ 25 ਆਧਾਰ ਅੰਕਾਂ ਤੋਂ ਘਟਾ ਕੇ 4.25 ਤੋਂ 4.50 ਫੀਸਦੀ ਕੀਤਾ ਗਿਆ। ਹਾਲਾਂਕਿ ਅਗਲੇ ਸਾਲ ਫੈੱਡ ਵੱਲੋਂ ਵਿਆਜ ਦਰਾਂ ’ਚ ਕਟੌਤੀ ਦਾ ਜੋ ਅੰਦਾਜ਼ਾ ਜਾਰੀ ਕੀਤਾ ਗਿਆ, ਉਹ ਬਾਜ਼ਾਰ ਦੀਆਂ ਉਮੀਦਾਂ ਦੇ ਅਨੁਸਾਰ ਨਹੀਂ ਸੀ। ਇਸ ਦ੍ਰਿਸ਼ਟੀਕੋਣ ਨੇ ਪੂਰੀ ਦੁਨੀਆ ’ਚ ਬਾਜ਼ਾਰ ਦੀ ਧਾਰਣਾ ਨੂੰ ਪ੍ਰਭਾਵਿਤ ਕੀਤਾ।
ਫੈੱਡ ਨੇ ਆਪਣੇ ਦਰ ਕਟੌਤੀ ਦ੍ਰਿਸ਼ਟੀਕੋਣ ਨੂੰ ਸੋਧਿਆ ਅਤੇ 2025 ਦੇ ਅਖੀਰ ਤੱਕ ਸਿਰਫ 2 ਅਤੇ ਚੌਥਾਈ ਫੀਸਦੀ ਦੀ ਦਰ ਕਟੌਤੀ ਦਾ ਅੰਦਾਜ਼ਾ ਲਗਾਇਆ ਜਦਕਿ ਬਾਜ਼ਾਰ ਦੀਆਂ ਉਮੀਦਾਂ 3 ਜਾਂ 4 ਦਰ ਕਟੌਤੀ ਦੀਆਂ ਸਨ।
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਪੀ. ਆਈ.) ਵੱਲੋਂ ਭਾਰਤੀ ਸ਼ੇਅਰ ਬਾਜ਼ਾਰ ’ਚ ਇਕ ਵਾਰ ਫਿਰ ਬਿਕਵਾਲੀ ਜਾਰੀ ਹੈ। ਡਾਲਰ ’ਚ ਮਜ਼ਬੂਤੀ, ਬਾਂਡ ਯੀਲਡ ’ਚ ਵਾਧਾ ਅਤੇ ਅਗਲੇ ਸਾਲ ਯੂ. ਐੱਸ. ਫੈੱਡ ਵੱਲੋਂ ਦਰਾਂ ’ਚ ਕਟੌਤੀ ਦੀਆਂ ਘੱਟ ਸੰਭਾਵਨਾਵਾਂ ਵਿਚਾਲੇ ਐੱਫ. ਆਈ. ਆਈ. ਨੇ ਪਿਛਲੇ 4 ਸੀਜ਼ਨਾਂ ’ਚ 12,000 ਕਰੋੜ ਤੋਂ ਵੱਧ ਮੁੱਲ ਦੇ ਭਾਰਤੀ ਸ਼ੇਅਰ ਵੇਚੇ ਹਨ। ਵਿਦੇਸ਼ੀ ਪੂੰਜੀ ਦੀ ਨਿਕਾਸੀ ਨਾਲ ਬਾਜ਼ਾਰ ਦੀ ਧਾਰਣਾ ਪ੍ਰਭਾਵਿਤ ਹੋ ਰਹੀ ਹੈ। ਇਸ ਨਾਲ ਬਾਜ਼ਾਰ ’ਚ ਗਿਰਾਵਟ ਜਾਰੀ ਹੈ।
ਇਹ ਵੀ ਪੜ੍ਹੋ : Smartwatch ਬਾਜ਼ਾਰ 'ਚ ਖ਼ਤਮ ਹੋਈ Apple ਦੀ ਬਾਦਸ਼ਾਹਤ! ਇਸ ਚੀਨੀ ਬ੍ਰਾਂਡ ਨੇ ਛੱਡਿਆ ਪਿੱਛੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8