US Fed ਦੀ ਹਨ੍ਹੇਰੀ ’ਚ ਨਿਵੇਸ਼ਕਾਂ ਦੇ ਉੱਡੇ 2,83,864.16 ਕਰੋੜ ਰੁਪਏ, ਸੈਂਸੈਕਸ 964.15 ਅੰਕ ਡਿੱਗਾ

Thursday, Dec 19, 2024 - 06:29 PM (IST)

US Fed ਦੀ ਹਨ੍ਹੇਰੀ ’ਚ ਨਿਵੇਸ਼ਕਾਂ ਦੇ ਉੱਡੇ 2,83,864.16 ਕਰੋੜ ਰੁਪਏ, ਸੈਂਸੈਕਸ 964.15 ਅੰਕ ਡਿੱਗਾ

ਮੁੰਬਈ - ਘਰੇਲੂ ਸ਼ੇਅਰ ਬਾਜ਼ਾਰਾਂ ’ਚ ਅੱਜ ਇਕ ਵਾਰ ਫਿਰ ਬਿਕਵਾਲੀ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 964.15 ਅੰਕ ਜਾਂ 1.20 ਫ਼ੀਸਦੀ ਡਿੱਗ ਕੇ 79,218. 05 ਦੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 1,162.12 ਅੰਕ ਤੱਕ ਟੁੱਟ ਕੇ 79,020.08 ਅੰਕ ’ਤੇ ਆ ਗਿਆ ਸੀ।

ਇਹ ਵੀ ਪੜ੍ਹੋ :      ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ

ਓਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 247.15 ਅੰਕ ਜਾਂ 1.02 ਫ਼ੀਸਦੀ ਡਿੱਗ ਕੇ 23,951.70 ’ਤੇ ਪਹੁੰਚ ਗਿਆ।

ਗਿਰਾਵਟ ਦਾ ਕਾਰਨ

ਅਮਰੀਕੀ ਫੈੱਡਰਲ ਰਿਜ਼ਰਵ ਵੱਲੋਂ ਲਗਾਤਾਰ ਤੀਜੀ ਵਾਰ ਵਿਆਜ ਦਰਾਂ ’ਚ ਕਟੌਤੀ ਤੋਂ ਬਾਅਦ ਅਮਰੀਕਾ ਅਤੇ ਏਸ਼ੀਆਈ ਬਾਜ਼ਾਰਾਂ ਵਾਂਗ ਭਾਰਤੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਆਈ। ਭਵਿੱਖ ’ਚ ਕਟੌਤੀ ’ਚ ਮੰਦੀ ਦਾ ਸੰਕੇਤ ਦਿੱਤਾ, ਜਿਸ ਨਾਲ ਨਿਵੇਸ਼ਕ ਚਿੰਤਿਤ ਹੋ ਗਏ। ਸ਼ੇਅਰ ਬਾਜ਼ਾਰ ’ਚ ਅੱਜ ਆਈ ਇਸ ਗਿਰਾਵਟ ਦੀ ਹਨ੍ਹੇਰੀ ’ਚ ਨਿਵੇਸ਼ਕਾਂ ਦੇ 2,83,864.16 ਕਰੋੜ ਰੁਪਏ ਉੱਡ ਗਏ।

ਇਹ ਵੀ ਪੜ੍ਹੋ :     ਸਰਕਾਰ ਦਾ ਵੱਡਾ ਕਦਮ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਹੀ ਮਿਲੇਗਾ ਪੈਟਰੋਲ-ਡੀਜ਼ਲ

ਸੈਂਸੈਕਸ ਦੀਆਂ ਕੰਪਨੀਆਂ ’ਚੋਂ ਇਨਫੋਸਿਸ, ਬਜਾਜ ਫਿਨਸਰਵ, ਜੇ. ਐੱਸ. ਡਬਲਿਊ. ਸਟੀਲ, ਬਜਾਜ ਫਾਈਨਾਂਸ, ਏਸ਼ੀਅਨ ਪੇਂਟਸ, ਆਈ. ਸੀ. ਆਈ. ਸੀ. ਆਈ. ਬੈਂਕ, ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਨੁਕਸਾਨ ਨਾਲ ਬੰਦ ਹੋਏ।

ਇਸ ਦੇ ਉਲਟ ਸੰਨ ਫਾਰਮਾ, ਪਾਵਰ ਗਰਿੱਡ ਅਤੇ ਹਿੰਦੁਸਤਾਨ ਯੂਨਿਲੀਵਰ ਦੇ ਸ਼ੇਅਰਾਂ ’ਚ ਤੇਜ਼ੀ ਦਰਜ ਕੀਤੀ ਗਈ।

ਬੀ. ਐੱਸ. ਈ. ’ਚ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ 2,83,864.16 ਕਰੋੜ ਘਟ ਕੇ 4,49,76,402.63 ਕਰੋੜ ਰੁਪਏ ’ਤੇ ਆ ਗਿਆ। 18 ਦਸੰਬਰ ਨੂੰ ਇਹ 4,52,60,266.79 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     ਮਣੀਪੁਰ ਹਿੰਸਾ 'ਚ 'Starlink' ਦੀ ਹੋਈ ਵਰਤੋਂ? ਵਿਵਾਦ 'ਤੇ Elon Musk ਨੇ ਤੋੜੀ ਚੁੱਪੀ

ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ

1. ਯੂ. ਐੱਸ. ਫੈੱਡ ਦੇ ਵਿਆਜ ਦਰ ’ਚ ਕਟੌਤੀ ਦੇ ਫੈਸਲੇ ਤੋਂ ਬਾਅਦ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ ਆਈ ਹੈ। ਫੈੱਡਰਲ ਰਿਜ਼ਰਵ ਨੇ 2024 ’ਚ ਤੀਜੀ ਵਾਰ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ। ਫੈੱਡਰਲ ਰਿਜ਼ਰਵ ਦੀ ਕਟੌਤੀ ਦੇ ਇਸ ਫੈਸਲੇ ਨੇ ਵਿੱਤੀ ਬਾਜ਼ਾਰਾਂ ’ਚ ਬੇਭਰੋਸਗੀ ਦੀ ਲਹਿਰ ਪੈਦਾ ਕਰ ਦਿੱਤੀ ਹੈ।

2. ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਤਾਕਤ ਨੂੰ ਮਾਪਣ ਵਾਲਾ ਡਾਲਰ ਇੰਡੈਕਸ 2 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। ਡਾਲਰ ਦੇ ਮੁਕਾਬਲੇ ਰੁਪਏ ਦੇ ਹੇਠਲੇ ਪੱਧਰ ’ਤੇ ਪੁੱਜਣ ਕਾਰਨ ਨਿਵੇਸ਼ਕਾਂ ਦੇ ਸੈਂਟੀਮੈਂਟ ’ਤੇ ਅਸਰ ਪਿਆ ਹੈ।

3. ਵਿਦੇਸ਼ੀ ਨਿਵੇਸ਼ਕਾਂ ਦੇ ਘਰੇਲੂ ਸ਼ੇਅਰ ਬਾਜ਼ਾਰਾਂ ਤੋਂ ਪੈਸਾ ਕੱਢਣ ਦੀ ਵਜ੍ਹਾ ਨਾਲ ਵੀ ਸਟਾਕ ਮਾਰਕੀਟ ’ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :     SEBI ਨੇ Mutual Fund 'ਚ ਨਿਵੇਸ਼ ਲਈ ਜਾਰੀ ਕੀਤੇ ਨਵੇਂ ਨਿਯਮ, ਨਿਵੇਸ਼ਕਾਂ ਨੂੰ ਹੋਵੇਗਾ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News