Boeing ਨੇ ਸਟੈਫਨੀ ਪੋਪ ਨੂੰ ਮੁੱਖ ਸੰਚਾਲਨ ਅਧਿਕਾਰੀ ਵਜੋਂ ਦਿੱਤੀ ਤਰੱਕੀ
Tuesday, Dec 12, 2023 - 05:18 PM (IST)
ਆਰਲਿੰਗਟਨ (ਏ.ਪੀ.) - ਬੋਇੰਗ ਨੇ ਆਪਣੇ ਸੇਵਾਵਾਂ ਦੇ ਕਾਰੋਬਾਰ ਦੀ ਮੁਖੀ ਸਟੈਫਨੀ ਪੋਪ ਨੂੰ ਮੁੱਖ ਸੰਚਾਲਨ ਅਧਿਕਾਰੀ ਵਜੋਂ ਤਰੱਕੀ ਦਿੱਤੀ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਇੰਗ ਮੁਤਾਬਕ ਸਟੈਫਨੀ ਪੋਪ 1 ਜਨਵਰੀ ਤੋਂ ਨਵੀਂ ਭੂਮਿਕਾ ਸੰਭਾਲੇਗੀ। ਪੋਪ ਕਰੀਬ 30 ਸਾਲਾਂ ਤੋਂ ਬੋਇੰਗ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ : ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO
ਇਹ ਵੀ ਪੜ੍ਹੋ : Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਉਸਨੇ ਕੰਪਨੀ ਦੇ ਰੱਖਿਆ, ਵਪਾਰਕ ਹਵਾਈ ਜਹਾਜ਼ ਅਤੇ ਸੇਵਾ ਵਿਭਾਗਾਂ ਵਿੱਚ ਮੁੱਖ ਵਿੱਤ ਅਹੁਦਿਆਂ 'ਤੇ ਕੰਮ ਕੀਤਾ ਹੈ। ਪਿਛਲੇ ਸਾਲ ਹੀ ਉਨ੍ਹਾਂ ਨੂੰ ਸੇਵਾ ਇਕਾਈ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਣਾਇਆ ਗਿਆ ਸੀ। ਪੋਪ (51) ਦੀ ਇਸ ਤਰੱਕੀ ਨੇ ਇਹ ਅਟਕਲਾਂ ਤੇਜ਼ ਕਰ ਦਿੱਤੀਆਂ ਹਨ ਕਿ ਉਹ ਪੁਰਸ਼ ਪ੍ਰਧਾਨ ਉਦਯੋਗ ਵਿੱਚ ਸੀਈਓ ਡੇਵਿਡ ਕੈਲਹੌਨ (66) ਦੇ ਉੱਤਰਾਧਿਕਾਰੀ ਹੋਣਗੇ। ਕਾਲਹਾਨ ਜਨਵਰੀ 2020 ਤੋਂ ਬੋਇੰਗ ਦੇ ਸੀਈਓ ਵਜੋਂ ਸੇਵਾ ਕਰ ਰਿਹਾ ਹੈ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8