ਬੋਇੰਗ ਦੇ ਸੀਈਓ ਇਸ ਸਾਲ ਛੱਡਣਗੇ ਆਪਣਾ ਅਹੁਦਾ, ਬੋਰਡ ਮੁਖੀ ਵੀ ਹੋਣਗੇ ਰਿਟਾਇਰ
Tuesday, Mar 26, 2024 - 10:29 AM (IST)
ਵਾਸ਼ਿੰਗਟਨ - ਜਹਾਜ਼ ਬਣਾਉਣ ਵਾਲੀ ਦਿੱਗਜ਼ ਕੰਪਨੀ ਬੋਇੰਗ ਦੇ ਸੀਈਓ ਡੇਵ ਕੈਲਹੌਨ ਇਸ ਸਾਲ ਦੇ ਅੰਤ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਮਸ਼ਹੂਰ ਅਮਰੀਕੀ ਕੰਪਨੀ ਲਗਾਤਾਰ ਹਾਦਸਿਆਂ ਕਾਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ਦੇ ਸਬੰਧ ਵਿਚ ਬੋਰਡ ਦੇ ਚੇਅਰਮੈਨ ਲੈਰੀ ਕੇਲਨਰ ਨੇ ਵੀ ਕੰਪਨੀ ਨੂੰ ਕਿਹਾ ਹੈ ਕਿ ਉਹਨਾਂ ਦੀ ਦੁਬਾਰਾ ਆਪਣੀ ਉਮੀਦਵਾਰੀ ਪੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਇਸ ਦੇ ਨਾਲ ਹੀ ਬੋਇੰਗ ਨੇ ਸੋਮਵਾਰ ਨੂੰ ਇਹ ਵੀ ਕਿਹਾ ਕਿ ਉਸ ਦੀ ਕਮਰਸ਼ੀਅਲ ਹਵਾਈ ਜਹਾਜ਼ ਯੂਨਿਟ ਦੇ ਪ੍ਰਧਾਨ ਅਤੇ ਸੀਈਓ ਸਟੈਨ ਡੀਲ ਕੰਪਨੀ ਤੋਂ ਰਿਟਾਇਰ ਹੋ ਜਾਣਗੇ। ਉਹਨਾਂ ਦੀ ਥਾਂ ਸਟੈਫਨੀ ਪੋਪ ਲਵੇਗੀ। ਯੂਐੱਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੰਪਨੀ ਨੂੰ ਸਖ਼ਤ ਜਾਂਚ ਦੇ ਅਧੀਨ ਰੱਖਿਆ ਹੈ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8