BOB ਨੇ PM ਸੁਰੱਖਿਆ ਬੀਮਾ ਰਾਸ਼ੀ ਦੇਣ ਤੋਂ ਕੀਤਾ ਇਨਕਾਰ, ਖ਼ਪਤਕਾਰ ਫੋਰਮ ਨੇ ਸੁਣਾਇਆ ਇਹ ਫ਼ੈਸਲਾ

Friday, Jul 26, 2024 - 11:55 AM (IST)

BOB ਨੇ PM ਸੁਰੱਖਿਆ ਬੀਮਾ ਰਾਸ਼ੀ ਦੇਣ ਤੋਂ ਕੀਤਾ ਇਨਕਾਰ, ਖ਼ਪਤਕਾਰ ਫੋਰਮ ਨੇ ਸੁਣਾਇਆ ਇਹ ਫ਼ੈਸਲਾ

ਛਤਰਪੁਰ (ਇੰਟ.) - ਪ੍ਰਧਾਨ ਮੰਤਰੀ ਯੋਜਨਾ ਰਾਹੀਂ ਹਰੇਕ ਖਾਤਾਧਾਰਕ ਦਾ 20 ਰੁਪਏ ’ਚ 2 ਲੱਖ ਰੁਪਏ ਦਾ ਬੀਮਾ ਇਕ ਸਾਲ ਲਈ ਹੋ ਜਾਂਦਾ ਹੈ। ਜੇਕਰ ਇਸ ਮਿਆਦ ’ਚ ਕੋਈ ਘਟਨਾ ਘਟਦੀ ਹੈ ਤਾਂ ਬੈਂਕ ਖਾਤੇਦਾਰ ਦੇ ਆਸ਼ਰਿਤਾਂ ਨੂੰ 2 ਲੱਖ ਰੁਪਏ ਦੇਣ ਲਈ ਵਚਨਬੱਧ ਹੈ। ਜੇਕਰ ਉਹ ਬੀਮਾ ਦੀ ਰਾਸ਼ੀ ਨਹੀਂ ਦਿੰਦਾ ਤਾਂ ਉਸ ਖਿਲਾਫ ਖਪਤਕਾਰ ਫੋਰਮ ’ਚ ਜਾ ਕੇ ਨਿਆਂ ਦੀ ਮੰਗ ਕੀਤੀ ਜਾ ਸਕਦੀ ਹੈ।

ਅਜਿਹੇ ਹੀ ਇਕ ਮਾਮਲੇ ’ਚ ਖਪਤਕਾਰ ਕਮਿਸ਼ਨ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਢਾਈ ਲੱਖ ਰੁਪਏ ਦੇਣ ਦਾ ਹੁਕਮ ਬੜੌਦਾ  ਬੈਂਕ ਨੂੰ ਦਿੱਤਾ ਹੈ।

ਕੀ ਹੈ ਮਾਮਲਾ

ਜਾਣਕਾਰੀ ਮੁਤਾਬਕ ਰਾਜਨਗਰ ਤਹਿਸੀਲ ਅਨੁਸਾਰ ਗ੍ਰਾਮ ਟੁਰਯਾ ਨਿਵਾਸੀ ਜੈਪਾਲ ਸਿੰਘ ਦਾ ਬੈਂਕ ਆਫ ਬੜੌਦਾ ਦੀ ਛਤਰਪੁਰ ਸ਼ਾਖਾ ’ਚ ਖਾਤਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 20 ਰੁਪਏ ਪ੍ਰੀਮੀਅਮ ਨਾਲ ਉਸ ਦਾ 2 ਲੱਖ ਰੁਪਏ ਦਾ ਬੀਮਾ ਸੀ। ਬੀਮਾ ਦੀ ਮਿਆਦ 1 ਜੂਨ 2022 ਤੋਂ 31 ਮਈ 2023 ਤੱਕ ਸੀ। 29 ਅਪ੍ਰੈਲ 2023 ਨੂੰ ਜੈਪਾਲ ਸਿੰਘ ਦੀ ਸੜਕ ਦੁਰਘਟਨਾ ’ਚ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਪੂਨਮ ਰਾਜਾ ਨੇ 22 ਮਈ ਨੂੰ ਬੈਂਕ ਆਫ ਬੜੌਦਾ ਨੂੰ ਪਤੀ ਦੀ ਮੌਤ ਹੋਣ ਦੀ ਸੂਚਨਾ ਦਿੱਤੀ। 4-5 ਦਿਨ ’ਚ ਰਾਸ਼ੀ ਦੇਣ ਦਾ ਬੈਂਕ ਮੈਨੇਜਮੈਂਟ ਵੱਲੋਂ ਭਰੋਸਾ ਦਿੱਤਾ ਗਿਆ ਪਰ ਬਾਅਦ ’ਚ ਅਰਜ਼ੀ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ ਗਿਆ। ਨਤੀਜੇ ਵਜੋਂ 3 ਜੁਲਾਈ 2023 ਨੂੰ ਐਡਵੋਕੇਟ ਰਾਜਕੁਮਾਰ ਅਵਸਥੀ ਰਾਹੀਂ ਪੀੜਤ ਪੱਖ ਨੇ ਖਪਤਕਾਰ ਕਮਿਸ਼ਨ ਦੀ ਸ਼ਰਨ ਲਈ।

ਕਮਿਸ਼ਨ ਦੇ ਸਾਹਮਣੇ ਜੈਪਾਲ ਸਿੰਘ ਦੇ ਪਰਿਵਾਰ ਨੇ ਸਾਰੇ ਦਸਤਾਵੇਜ਼ ਪੇਸ਼ ਕੀਤੇ। ਕਮਿਸ਼ਨ ਨੇ ਬੈਂਕ ਆਫ ਬੜੌਦਾ ਦੇ ਜਨਰਲ ਮੈਨੇਜਰ ਅਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ ਮੁੱਦਈ ਬਣਾਇਆ। ਨੋਟਿਸ ਦੇਣ ਤੋਂ ਬਾਅਦ ਵੀ ਜਦੋਂ ਬੈਂਕ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਕਮਿਸ਼ਨ ਨੇ ਮਾਮਲਾ ਸਵੀਕਾਰ ਕਰਦੇ ਹੋਏ ਬੀਮਾਧਾਰੀ ਦੇ ਪਰਿਵਾਰ ਦੇ ਪੱਖ ’ਚ ਫੈਸਲਾ ਸੁਣਾਇਆ।

ਕੀ ਕਿਹਾ ਕਮਿਸ਼ਨ ਨੇ

ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਸਨਤ ਕੁਮਾਰ ਕਸ਼ਯਪ, ਮੈਂਬਰ ਨਿਸ਼ਾ ਗੁਪਤਾ ਅਤੇ ਧੀਰਜ ਕੁਮਾਰ ਗਰਗ ਨੇ ਮ੍ਰਿਤਕ ਦੇ ਆਸ਼ਰਿਤਾਂ ਨੂੰ 2 ਲੱਖ ਰੁਪਏ ਬੀਮਾਧਨ, 50 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ, 2 ਹਜ਼ਾਰ ਰੁਪਏ ਕੇਸ ਖਰਚ ਅਤੇ 5 ਹਜ਼ਾਰ ਰੁਪਏ ਆਉਣ-ਜਾਣ ਅਤੇ ਪ੍ਰੇਸ਼ਾਨ ਹੋਣ ਬਦਲੇ ਚੁਕਾਉਣ ਦੇ ਆਦੇਸ਼ ਬੈਂਕ ਨੂੰ ਦਿੱਤੇ ਹਨ। ਬੈਂਕ ਬੀਮਾਧਾਰੀ ਦੇ ਪਰਿਵਾਰ ਨੂੰ ਇਹ ਰਾਸ਼ੀ ਚੁਕਾਵੇਗਾ। ਰਾਸ਼ੀ ਦੇਰੀ ਨਾਲ ਦੇਣ ’ਤੇ ਵਿਆਜ ਵੀ ਦੇਣਾ ਪਵੇਗਾ।


author

Harinder Kaur

Content Editor

Related News