BMW ਭਾਰਤ ਲਿਆਉਣ ਵਾਲੀ ਹੈ ਨਵੀਂ ਪਾਵਰਫੁਲ F900R, ਇਸ ਦਿਨ ਹੋਵੇਗੀ ਲਾਂਚ

05/19/2020 4:25:34 PM

ਆਟੋ ਡੈਸਕ— ਬੀ.ਐੱਮ.ਡਬਲਯੂ. ਮੋਟਰਸਾਈਕਲ ਭਾਰਤੀ ਬਾਜ਼ਾਰ 'ਚ ਆਪਣੀ ਪਾਵਰਫੁਲ ਨੇਕਡ ਬਾਈਕ F900R ਨੂੰ ਇਸੇ ਹਫਤੇ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, 2MW F900R ਅਤੇ F900XR ਨੂੰ ਭਾਰਤ 'ਚ 21 ਮਈ 2020 ਨੂੰ ਉਤਾਰਿਆ ਜਾਵੇਗਾ ਅਤੇ ਇਹ ਕੰਪਨੀ ਦੀ ਪਹਿਲੀ ਭਾਰਤ 'ਚ ਲਿਆਈ ਜਾਣ ਵਾਲੀ ਬੀ.ਐੱਸ.-6 ਬਾਈਕ ਹੋਵੇਗੀ। 

ਇੰਨੀ ਹੋ ਸਕਦੀ ਹੈ ਕੀਮਤ
BMW F900R ਨੂੰ ਭਾਰਤੀ ਬਾਜ਼ਾਰ 'ਚ 11 ਲੱਖ ਰੁਪਏ ਅਤੇ ਇਸ ਦੇ ਥੋੜ੍ਹੇ ਸਪੋਰਟੀ ਮਾਡਲ F900XR ਨੂੰ 12 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ 'ਚ ਲਿਆਇਆ ਜਾ ਸਕਦਾ ਹੈ। 

PunjabKesari

ਇੰਜਣ
ਬੀ.ਐੱਮ.ਡਬਲਯੂ. ਅਤੇ F900XR 'ਚ 895 ਸੀਸੀ ਦਾ ਇੰਜਣ ਲੱਗਾ ਹੈ। ਪਹਿਲਾਂ ਇਨ੍ਹਾਂ ਬਾਈਕਸ 'ਚ 853 ਸੀਸੀ ਦਾ ਇੰਜਣ ਮਿਲਦਾ ਸੀ ਜਿਸ ਨੂੰ ਹੋਰ ਬਿਹਤਰ ਅਤੇ ਪਾਵਰਫੁਲ ਬਣਾ ਦਿੱਤਾ ਗਿਆ ਹੈ। ਨਵਾਂ 895 ਸੀਸੀ ਦਾ ਇੰਜਣ 105 ਬੀ.ਐੱਚ.ਪੀ. ਦੀ ਪਾਵਰ ਅਤੇ 92 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

ਸ਼ਾਨਦਾਰ ਡਿਜ਼ਾਈਨ
ਬੀ.ਐੱਮ.ਡਬਲਯੂ. BMW F900R ਦੇ ਨਵੇਂ ਡਿਜ਼ਾਈਨ ਨੂੰ ਥੋੜ੍ਹਾ ਚੌੜਾ ਰੱਖਿਆ ਗਿਆ ਹੈ। ਇਸ ਵਿਚ ਟੈਂਕ 'ਤੇ ਸ਼ਾਰਪ ਕੱਟ ਅਤੇ ਓਵਲ ਆਕਾਰ ਦੀਆਂ ਐੱਲ.ਈ.ਡੀ. ਹੈੱਡਲਾਈਟਾਂ ਦਿੱਤੀਆਂ ਗਈਆਂ ਹਨ ਜੋ ਇਸ ਦੀ ਲੁਕ ਨੂੰ ਹੋਰ ਵੀ ਨਿਖਾਰਦੀਆਂ ਹਨ। ਇਸ ਦੀ ਸੀਟਿੰਗ ਪੋਜੀਸ਼ਨ ਅਪਰਾਈਟ ਰੱਖੀ ਗਈ ਹੈ ਜਿਸ ਕਾਰਣ ਇਸ ਨੂੰ ਸ਼ਹਿਰ ਦੇ ਨਾਲ-ਨਾਲ ਟੂਅਰਿੰਗ ਕਰਨ ਲਈ ਵੀ ਇਕ ਬਿਹਤਰੀਨ ਬਾਈਕ ਕਿਹਾ ਜਾ ਸਕਦਾ ਹੈ। 

PunjabKesari

ਇਲੈਕਟ੍ਰੋਨਿਕਲੀ ਐਡਜਸਟੇਬਲ ਮੋਨੋਸ਼ਾਕ ਸਸਪੈਂਸ਼ਨ
ਇਸ ਬਾਈਕ 'ਚ ਲੰਬੇ ਸਫਰ ਨੂੰ ਧਿਆਨ 'ਚ ਰੱਖਦੇ ਹੋਏ ਯੂ.ਐੱਸ.ਡੀ. ਫੋਰਕ ਅਤੇ ਰੀਅਰ 'ਚ ਇਲੈਕਟ੍ਰੋਨਿਕਲੀ ਐਡਜਸਟੇਬਲ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ, ਜਿਸ ਨੂੰ ਬਟਨ ਦੀ ਮਦਦ ਨਾਲ ਸੰਚਾਲਿਤ ਕੀਤਾ ਜਾ ਸਕਦਾ ਹੈ। 

ਬਾਈਕ ਦੇ ਹੋਰ ਫੀਚਰਜ਼
ਇਨ੍ਹਾਂ ਦੋਵਾਂ ਬਾਈਕਸ 'ਚ ਐਡਜਸਟੇਬਲ ਵਿੰਡਸਕਰੀਨ ਅਤੇ 6.5 ਇੰਚ ਦੀ ਟੀ.ਐੱਫ.ਟੀ. ਸਕਰੀਨ ਲਗਾਈ ਗਈ ਹੈ ਜੋ ਜ਼ਰੂਰੀ ਜਾਣਕਾਰੀ ਤੋਂ ਇਲਾਵਾ ਮੋਡਸ ਆਦਿ ਬਾਰੇ ਵੀ ਦੱਸਦੀ ਹੈ। ਬ੍ਰੇਕਿੰਗ ਲਈ ਸਾਹਮਣੇ ਟਵਿਨ ਡਿਸਕ ਅਤੇ ਪਿੱਛੇ ਸਿੰਗਲ ਡਿਸਕ ਬ੍ਰੇਕ ਲਗਾਈ ਗਈ ਹੈ।


Rakesh

Content Editor

Related News