ਭਾਰਤ ਨੇ ਨਿਰਯਾਤ ਪ੍ਰੋਤਸਾਹਨ ਯੋਜਨਾਵਾਂ ’ਤੇ WTO ਕਮੇਟੀ ਦੇ ਫੈਸਲੇ ਨੂੰ ਦਿੱਤੀ ਚੁਣੌਤੀ

Thursday, Nov 21, 2019 - 12:05 AM (IST)

ਭਾਰਤ ਨੇ ਨਿਰਯਾਤ ਪ੍ਰੋਤਸਾਹਨ ਯੋਜਨਾਵਾਂ ’ਤੇ WTO ਕਮੇਟੀ ਦੇ ਫੈਸਲੇ ਨੂੰ ਦਿੱਤੀ ਚੁਣੌਤੀ

ਨਵੀਂ ਦਿੱਲੀ (ਭਾਸ਼ਾ)-ਭਾਰਤ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੀ ਵਿਵਾਦ ਨਿਪਟਾਰਾ ਕਮੇਟੀ ਦੇ ਇਕ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਕਮੇਟੀ ਨੇ ਵਿਵਸਥਾ ਦਿੱਤੀ ਹੈ ਕਿ ਭਾਰਤ ਦੀ ਘਰੇਲੂ ਨਿਰਯਾਤ ਪ੍ਰੋਤਸਾਹਨ ਪਹਿਲ ਵਿਸ਼ਵ ਵਪਾਰ ਨਿਯਮਾਂ ਦੇ ਅਨੁਕੂਲ ਨਹੀਂ ਹੈ।

ਅਮਰੀਕਾ ਨੇ ਭਾਰਤ ਦੀਆਂ ਕੁਝ ਯੋਜਨਾਵਾਂ, ਭਾਰਤ ਤੋਂ ਵਸਤਾਂ ਦੇ ਨਿਰਯਾਤ ਦੀ ਯੋਜਨਾ (ਐੱਮ. ਈ. ਆਈ. ਐੱਸ.), ਨਿਰਯਾਤ ਮੁੱਖ ਇਕਾਈ ਯੋਜਨਾ (ਈ. ਓ. ਯੂ. ), ਇਲੈਕਟ੍ਰਾਨਿਕਸ ਹਾਰਡਵੇਅਰ ਟੈਕਨਾਲੋਜੀ ਪਾਕਰਸ (ਈ. ਐੱਚ. ਟੀ. ਪੀ.), ਵਿਸ਼ੇਸ਼ ਆਰਥਿਕ ਖੇਤਰ ਅਤੇ ਪੂੰਜੀਗਤ ਵਸਤਾਂ ਦੇ ਨਿਰਯਾਤ ਸੰਵਦਰਧਨ (ਈ. ਪੀ. ਸੀ. ਜੀ.) ਦੇ ਵਿਰੁੱਧ ਵਿਵਾਦ ਨਿਪਟਾਰਾ ਕਮੇਟੀ ’ਚ ਮਾਮਲਾ ਦਰਜ ਕੀਤਾ ਸੀ। ਅਮਰੀਕਾ ਦਾ ਕਹਿਣਾ ਸੀ ਕਿ ਇਨ੍ਹਾਂ ਯੋਜਨਾਵਾਂ ਨਾਲ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਉਪਲੱਬਧ ਨਹੀਂ ਹੋ ਰਹੇ।


author

Karan Kumar

Content Editor

Related News