ਬਰਡ ਗਰੁੱਪ ਨੇ ਏਅਰ ਇੰਡੀਆ ਦੀ ਸਹਿਯੋਗੀ ਇਕਾਈ ਖਰੀਦਣ 'ਚ ਦਿਖਾਈ ਰੁਚੀ

Thursday, Aug 31, 2017 - 12:08 AM (IST)

ਬਰਡ ਗਰੁੱਪ ਨੇ ਏਅਰ ਇੰਡੀਆ ਦੀ ਸਹਿਯੋਗੀ ਇਕਾਈ ਖਰੀਦਣ 'ਚ ਦਿਖਾਈ ਰੁਚੀ

ਨਵੀਂ ਦਿੱਲੀ— ਹਵਾਬਾਜ਼ੀ ਸੇਵਾ ਪ੍ਰਦਾਤਾ ਵਰਡ ਨੇ ਏਅਰ ਇੰਡੀਆ ਦੀ ਗਰਾਊਂਡ ਹੈਂਡਲਿੰਗ ਅਨੁਸ਼ੰਗੀ (ਏ. ਆਈ. ਏ. ਟੀ. ਐੱਸ. ਐੱਸ.) ਨੂੰ ਖਰੀਦਣ 'ਚ ਰੂਚੀ ਦਿਖਾਉਦੇ ਹੋਏ ਸਰਕਾਰ ਨੂੰ ਪੱਤਰ ਲਿਖਿਆ ਹੈ। ਨਾਗਰ ਹਵਾਈ ਸਚਿਵ ਆਰ. ਐੱਨ. ਚੌਬੇ ਨੇ ਇਹ ਐਸੋਚੈਸ ਦੇ ਇਕ ਪ੍ਰੋਗਰਾਨ 'ਚ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਇੰਡੀਗੋ ਤੋਂ ਬਾਅਦ ਵਰਡ ਗਰੁੱਪ ਨੇ ਏਅਰ ਇੰਡੀਆ ਦੇ ਅਧਿਗ੍ਰਹਿਣ 'ਚ ਰੂਚੀ ਦਿਖਾਉਦੇ ਹੋਏ ਸਰਕਾਰ ਨੂੰ ਪੱਰਤ ਲਿਖਿਆ ਹੈ।
ਵਰਡ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਜਰੂਰੀ ਕੀਤਾ ਹੈ ਕਿ ਉਹ ਏਅਰ ਇੰਡੀਆ 'ਚ ਵਿਨਿਵੇਸ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਤਾਂ ਉਸ ਦੀ ਸਬਸਿਡੀਅਰਾਂ 'ਚ ਵਿਨਿਵੇਸ਼ ਅਲੱਗ ਤੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਕੁਝ ਸਬਸਿਡੀਅਰਾਂ 'ਚ ਏਅਰ ਇੰਡੀਆ , ਏਅਰ ਟ੍ਰਾਸਪੋਰਟ ਸਰਵਿਸ ਲਿਮਿਟੇਡ, ਏਅਰ ਇੰਡੀਆ ਚਾਰਚਸ ਲਿਮਿਟੇਡ, ਆਈ. ਏ. ਐੱਲ. ਏਅਰਪੋਰਟ ਸਰਵਿਸੇਜ਼ ਲਿਮਿਟੇਡ ਸ਼ਾਮਲ ਹਨ। ਵਰਡ ਗਰੁੱਪ ਦੀਆਂ ਹਵਾਈ ਕੰਪਨੀਆਂ ਸਮਾਨ ਹਵਾਈ ਸੇਵਾਵਾਂ ਤੋਂ ਲੈ ਕੇ ਗਰਾਊਂਡ ਹੈਡਲਿੰਗ ਤੱਕ ਹਰੇਕ ਸੇਵਾਵਾਂ ਉਪਲਬਧ ਕਰਵਾਉਦੀ ਹੈ।
ਏਅਰ ਇੰਡੀਆ ਦੇ ਵਿਨਿਵੇਸ਼ 'ਤੇ ਫੈਸਲਾ ਜਲਦ : ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸੰਕੇਤ ਦਿੱਤਾ ਕਿ ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ 'ਤੇ ਜਲਦੀ ਫੈਸਲਾ ਕੀਤਾ ਜਾਵੇਗਾ। ਓਪਚਾਰਿਕ ਤੌਰ 'ਤੇ 2 ਪੱਖਾਂ ਨੇ ਇਸ ਹਵਾਈ ਕੰਪਨੀ 'ਚ ਹਿੱਸੇਦਾਰੀ ਖਰੀਦਣ ਦੀ ਰੂਚੀ  ਦਿਖਾਈ ਹੈ। ਜੇਤਲੀ ਦੀ ਅਗੁਵਾਈ 'ਚ ਮੰਤਰੀਆਂ ਦਾ ਇਕ ਸਮੂਹ ਕਰਜ਼ ਦੇ ਬੋਝ ਨਾਲ ਦੱਬੀ ਇਸ ਸਰਕਾਰੀ ਏਅਰਲਾਈਨ ਕੰਪਨੀ ਨੂੰ ਕਿਸੀ ਚੁਨਿੰਦਾ ਕੰਪਨੀ ਨੂੰ ਵੇਚਣ ਦੇ ਤੌਰ ਤਰੀਕਿਆਂ 'ਤੇ ਕੰਮ ਕਰ ਰਿਹਾ ਹੈ।
ਏਅਰ ਇੰਡੀਆ ਕਾਫੀ ਸਮੇਂ ਤੋਂ ਘਾਟੇ 'ਚ ਹੈ ਸਰਕਾਰ ਦੀ ਸਹਾਇਤਾ 'ਤੇ ਚੱਲ ਰਹੀ ਹੈ। ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਜੇਤਲੀ ਨੇ ਕਿਹਾ ਕਿ ਇਹ ਫੈਸਲੇ ਤੇਜ਼ੀ ਨਾਲ ਹੋਣੇ ਚਾਹੀਦੇ ਹਨ ਪਰ ਇਹ ਕੰਮ ਸਮਾਨ ਢੰਗ ਨਾਲ ਜਾਣਾ ਚਾਹੀਦਾ। ਕੇਂਦਰੀ ਮੰਤਰੀਮੰਡਲ ਨੇ ਇਸ ਸਾਲ ਜੂਨ 'ਚ ਏਅਰ ਇੰਡੀਆ ਅਤੇ ਉਸ ਦੀਆਂ 5 ਸਬਸਿਡੀਅਰਾਂ ਦੇ ਰਣਨੀਤਿਕ ਵਿਨਿਵੇਸ਼ ਨੂੰ ਥਰੈਟਿਕਲ ਮੰਜੂਰੀ ਦਿੱਤੀ ਹੈ।
 


Related News