ਬੀਨਾ ਮੋਦੀ ਨੇ ਸੰਭਾਲਿਆ ਮੋਦੀ ਐਂਟਰਪ੍ਰਾਈਜ਼ਿਜ਼ ਦੀ ਚੇਅਰਪਰਸਨ ਦਾ ਅਹੁਦਾ
Saturday, Nov 16, 2019 - 11:16 PM (IST)

ਨਵੀਂ ਦਿੱਲੀ (ਭਾਸ਼ਾ)-ਡਾ. ਬੀਨਾ ਮੋਦੀ ਨੇ ਮੋਦੀ ਐਂਟਰਪ੍ਰਾਈਜ਼ਿਜ਼ ਦੀ ਨਵੀਂ ਚੇਅਰਪਰਸਨ ਵਜੋਂ ਅਹੁਦਾ ਸੰਭਾਲ ਲਿਆ ਹੈ। ਕੇ. ਕੇ. ਮੋਦੀ ਦੇ ਦਿਹਾਂਤ ਤੋਂ ਬਾਅਦ ਗਾਡਫਰੇ ਫਿਲਿਪਸ ਇੰਡੀਆ ਲਿਮਟਿਡ ਅਤੇ ਇੰਡੋਫਿਲ ਇੰਡਸਟਰੀਜ਼ ਲਿਮਟਿਡ ਦੋਵਾਂ ਕੰਪਨੀਆਂ ਦੇ ਨਿਰਦੇਸ਼ਕ ਮੰਡਲ ਨੇ ਸਰਬਸੰਮਤੀ ਨਾਲ ਡਾ. ਬੀਨਾ ਮੋਦੀ ਦੇ ਨਾਂ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।
ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਗਾਡਫਰੇ ਫਿਲਿਪਸ ਇੰਡੀਆ ਲਿਮਟਿਡ ਦੀ ਚੇਅਰਪਰਸਨ ਅਤੇ ਪ੍ਰਬੰਧ ਨਿਰਦੇਸ਼ਕ ਅਤੇ ਇੰਡੋਫਿਲ ਇੰਡਸਟਰੀਜ਼ ਲਿਮਟਿਡ ਦੀ ਚੇਅਰਪਰਸਨ ਅਤੇ ਪ੍ਰਬੰਧਕ ਨਿਰਦੇਸ਼ਕ ਚੁਣਿਆ ਗਿਆ ਹੈ।