ਅਮਰੀਕਾ ''ਚ ਵੱਡਾ ਟੈਕਸ ਸੁਧਾਰ, ਕੀ ਹੋਵੇਗਾ ਅਸਰ
Friday, Dec 22, 2017 - 08:16 AM (IST)

ਨਵੀਂ ਦਿੱਲੀ— ਅਮਰੀਕਾ 'ਚ ਟਰੰਪ ਸਰਕਾਰ ਨੇ ਹਾਲ ਹੀ 'ਚ ਵੱਡਾ ਟੈਕਸ ਸੁਧਾਰ ਕੀਤਾ ਹੈ। ਅਮਰੀਕੀ ਸੰਸਦ ਸੇਨੈਟ 'ਚ ਟੈਕਸ ਸੁਧਾਰ ਬਿੱਲ ਪਾਸ ਹੋ ਚੁੱਕਾ ਹੈ, ਜਿਸ ਤਹਿਤ ਕਾਰਪੋਰੇਟ ਟੈਕਸ 35 ਫੀਸਦੀ ਤੋਂ ਘਟਾ ਕੇ 21 ਫੀਸਦੀ ਹੋਵੇਗਾ। ਇਸ ਦੇ ਇਲਾਵਾ ਛੋਟੇ ਕਾਰੋਬਾਰੀ ਅਤੇ ਨਿੱਜੀ ਟੈਕਸ ਦਾਤਾਵਾਂ ਲਈ ਵੀ ਟੈਕਸ 'ਚ ਕਟੌਤੀ ਹੋਵੇਗੀ। ਇਹ ਬਿੱਲ 51-48 ਨਾਲ ਪਾਸ ਹੋਇਆ ਅਤੇ ਅਮਰੀਕੀ ਟੈਕਸ ਕਾਨੂੰਨ 'ਚ ਇਹ 1986 ਤੋਂ ਬਾਅਦ ਸਭ ਤੋਂ ਵੱਡਾ ਟੈਕਸ ਬਦਲਾਅ ਹੈ। ਰੀਪਬਿਲਕਨ ਦਾ ਕਹਿਣਾ ਹੈ ਕਿ ਟੈਕਸ 'ਚ ਕਟੌਤੀ ਨਾਲ ਅਮਰੀਕਾ ਦੀ ਅਰਥਵਿਵਸਥਾ ਨੂੰ ਤੇਜ਼ੀ ਮਿਲੇਗੀ।
ਅਮਰੀਕੀ ਟੈਕਸ ਸੁਧਾਰ ਦੇ ਅਸਰ ਦੀ ਗੱਲ ਕਰੀਏ ਤਾਂ ਹੁਣ ਅਮਰੀਕਾ ਨਿਵੇਸ਼ ਲਈ ਸਭ ਤੋਂ ਆਕਰਸ਼ਕ ਦੇਸ਼ ਬਣੇਗਾ। ਭਾਰਤ 'ਚ ਕੰਮ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਨੂੰ ਹੁਣ ਘਾਟਾ ਹੋਵੇਗਾ ਕਿਉਂਕਿ ਯੂ. ਐੱਸ. ਦੇ ਮੁਕਾਬਲੇ ਭਾਰਤ 'ਚ ਜ਼ਿਆਦਾ ਕਾਰਪੋਰੇਟ ਟੈਕਸ ਦੇਣਾ ਹੋਵੇਗਾ। ਉੱਥੇ ਹੀ, ਅਮਰੀਕਾ 'ਚ ਕੰਮ ਕਰਨ ਵਾਲੀਆਂ ਭਾਰਤੀਆਂ ਕੰਪਨੀਆਂ ਦੁਬਾਰਾ ਰਣਨੀਤੀ ਬਣਾਉਣਗੀਆਂ ਅਤੇ ਉੱਥੇ ਕਮਾਏ ਪੈਸੇ ਨੂੰ ਭਾਰਤ 'ਚ ਲਿਆਉਣ ਤੋਂ ਬਚਣਗੀਆਂ। ਭਾਰਤੀ ਆਈ. ਟੀ., ਫਾਰਮਾ ਕੰਪਨੀਆਂ 'ਤੇ ਸਭ ਤੋਂ ਵੱਡਾ ਅਸਰ ਹੋਵੇਗਾ। ਭਾਰਤ ਵਰਗੇ ਦੂਜੇ ਵਿਕਾਸਸ਼ੀਲ ਦੇਸ਼ ਵੀ ਟੈਕਸ ਘਟਾਉਣ 'ਤੇ ਮਜ਼ਬੂਰ ਹੋਣਗੇ।