ਮਹਿੰਗਾਈ ਤੋਂ ਮਿਲੀ ਵੱਡੀ ਰਾਹਤ, ਅਪ੍ਰੈਲ ’ਚ 6 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ ਦਰ
Wednesday, May 14, 2025 - 12:41 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਪ੍ਰਚੂਨ ਮਹਿੰਗਾਈ ਦਰ ਅਪ੍ਰੈਲ 2025 ’ਚ ਘਟ ਕੇ 6 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ। ਮਹਿੰਗਾਈ ਦੇ ਮੋਰਚੇ ’ਤੇ ਦੇਸ਼ ਦੇ ਕਰੋੜਾਂ ਆਮ ਲੋਕਾਂ ਲਈ ਇਹ ਇਕ ਬਹੁਤ ਵੱਡੀ ਰਾਹਤ ਦੀ ਖਬਰ ਹੈ। ਸਬਜ਼ੀਆਂ, ਫਲਾਂ ਅਤੇ ਹੋਰ ਪ੍ਰੋਟੀਨ- ਯੁਕਤ ਉਤਪਾਦਾਂ ਦੀਆਂ ਕੀਮਤਾਂ ’ਚ ਨਰਮੀ ਨਾਲ ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਦਰ ਘਟ ਕੇ ਲੱਗਭੱਗ 6 ਸਾਲਾਂ ਦੇ ਹੇਠਲੇ ਪੱਧਰ 3.16 ਫੀਸਦੀ ’ਤੇ ਆ ਗਈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24-23-22-18 ਕੈਰੇਟ Gold ਦੀ ਕੀਮਤ
ਅੱਜ ਜਾਰੀ ਆਧਿਕਾਰਕ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ’ਤੇ ਆਧਾਰਿਤ ਮਹਿੰਗਾਈ ਦਰ 3.16 ਫੀਸਦੀ ਰਹੀ, ਜੋ ਜੁਲਾਈ, 2019 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।
ਜੁਲਾਈ 2019 ’ਚ 3.15 ਫੀਸਦੀ ਸੀ ਪ੍ਰਚੂਨ ਮਹਿੰਗਾਈ ਦਰ
ਜੁਲਾਈ 2019 ’ਚ ਪ੍ਰਚੂਨ ਮਹਿੰਗਾਈ 3.15 ਫੀਸਦੀ ਸੀ। ਮਾਰਚ 2025 ’ਚ ਇਹ 3.34 ਫੀਸਦੀ ਅਤੇ ਅਪ੍ਰੈਲ, 2024 ’ਚ 4.83 ਫੀਸਦੀ ਸੀ। ਪਿਛਲੇ ਮਹੀਨੇ ਖੁਰਾਕੀ ਮਹਿੰਗਾਈ ਦਰ 1.78 ਫੀਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 8.7 ਫੀਸਦੀ ਸੀ। ਮਾਰਚ ’ਚ ਖੁਰਾਕੀ ਮਹਿੰਗਾਈ 2.69 ਫੀਸਦੀ ਰਹੀ ਸੀ। ਹੁਣ ਪ੍ਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸੰਤੋਸ਼ਜਨਕ ਘੇਰੇ ’ਚ ਬਣੀ ਹੋਈ ਹੈ। ਆਰ. ਬੀ. ਆਈ. ਨੂੰ ਸਰਕਾਰ ਨੇ ਮਹਿੰਗਾਈ 2 ਫੀਸਦੀ ਘਟ-ਵਧ ਦੇ ਨਾਲ 4 ਫੀਸਦੀ ’ਤੇ ਬਣਾਏ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੈਟਰੋਲ 40 ਪੈਸੇ, ਡੀਜ਼ਲ 20 ਪੈਸੇ ਹੋਇਆ ਮਹਿੰਗਾ
2 ਮਹੀਨਿਆਂ ’ਚ 0.50 ਫੀਸਦੀ ਘੱਟ ਚੁੱਕੈ ਰੈਪੋ ਰੇਟ
ਮੁੱਲ ਸਥਿਤੀ ’ਚ ਸੁਧਾਰ ਆਉਣ ਤੋਂ ਬਾਅਦ ਆਰ. ਬੀ. ਆਈ. 2 ਵਾਰ ’ਚ ਪ੍ਰਮੁੱਖ ਵਿਆਜ ਦਰਾਂ (ਰੈਪੋ ਰੇਟ) ’ਚ ਕੁਲ 0.50 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਸਾਲ ਫਰਵਰੀ ’ਚ ਰੈਪੋ ਰੇਟ ’ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਅਪ੍ਰੈਲ ’ਚ ਵੀ ਰੈਪੋ ਰੇਟ ’ਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ। ਇਸ ਤਰ੍ਹਾਂ ਨਾਲ ਰੈਪੋ ਰੇਟ ’ਚ 2 ਮਹੀਨਿਆਂ ਦੇ ਅੰਦਰ 0.50 ਫੀਸਦੀ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ 6.50 ਫੀਸਦੀ ਤੋਂ ਘਟ ਕੇ 6.00 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਸੋਨੇ ਦੀ ਵੱਡੀ ਛਾਲ, ਹੁਣ ਤੱਕ 18,182 ਹੋਇਆ ਮਹਿੰਗਾ, ਜਾਣੋ ਵੱਖ-ਵੱਖ ਸ਼ਹਿਰਾਂ 'ਚ ਕਿੰਨੀ ਹੋਈ ਕੀਮਤ
ਵਿੱਤੀ ਸਾਲ 2025-26 ਲਈ ਪ੍ਰਚੂਨ ਮਹਿੰਗਾਈ ਦੇ 4 ਫੀਸਦੀ ਰਹਿਣ ਦਾ ਅੰਦਾਜ਼ਾ
ਕੇਂਦਰੀ ਬੈਂਕ ਨੇ ਵਿੱਤੀ ਸਾਲ 2025-26 ਲਈ ਪ੍ਰਚੂਨ ਮਹਿੰਗਾਈ ਦੇ 4 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਭਾਰਤੀ ਰਿਜ਼ਰਵ ਬੈਂਕ ਮੁਤਾਬਕ ਪਹਿਲੀ ਤਿਮਾਹੀ ’ਚ ਪ੍ਰਚੂਨ ਮਹਿੰਗਾਈ ਦਰ ਦੇ 3.6 ਫੀਸਦੀ, ਦੂਜੀ ਤਿਮਾਹੀ ’ਚ 3.9 ਫੀਸਦੀ, ਤੀਜੀ ਤਿਮਾਹੀ ’ਚ 3.8 ਫੀਸਦੀ ਅਤੇ ਚੌਥੀ ਤਿਮਾਹੀ ’ਚ 4.4 ਫੀਸਦੀ ’ਤੇ ਰਹਿਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਛੁੱਟੀਆਂ ਬਿਤਾਉਣ ਤੇ ਭਾਰੀ ਮੁਨਾਫ਼ੇ ਦਾ ਲਾਲਚ ਦੇ ਠੱਗੇ 7 ਹਜ਼ਾਰ ਕਰੋੜ, ਲੱਖਾਂ ਲੋਕਾਂ ਦਾ ਹੋਇਆ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8