ਕਿਸਾਨਾਂ ਲਈ ਵੱਡੀ ਰਾਹਤ, HDFC ਉਪਲੱਬਧ ਕਰਵਾਏਗਾ ਫੋਨ ਜ਼ਰੀਏ ਸਾਰੀਆਂ ਵਿੱਤੀ ਸੇਵਾਵਾਂ

01/07/2020 4:32:44 PM

ਨਵੀਂ ਦਿੱਲੀ — HDFC ਬੈਂਕ ਨੇ ਕਿਸਾਨਾਂ ਲਈ ‘ਹਰ ਗਾਂਵ ਹਮਾਰਾ ਟੋਲ ਫ੍ਰੀ ਨੰਬਰ’ ਲਾਂਚ ਕੀਤਾ ਹੈ। ਇਸ ਟੋਲ ਫ੍ਰੀ ਨੰਬਰ ਦੇ ਜ਼ਰੀਏ ਕਿਸਾਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਐੱਚ. ਡੀ. ਐੱਫ. ਸੀ. ਬੈਂਕ ਲਿਮਟਿਡ ਨੇ ਇੰਟਰੈਕਟਿਵ ਵਾਇਸ ਰਿਸਪਾਂਸ (ਆਈ. ਵੀ. ਆਰ.) ਟੋਲ ਫ੍ਰੀ ਨੰਬਰ 1800-120-9655 ਜਾਰੀ ਕੀਤਾ। ਇਸ ਨੰਬਰ ’ਤੇ ਫੋਨ ਕਰਨ ’ਤੇ ਕਿਸਾਨਾਂ ਨੂੰ ਆਪਣੀਆਂ ਖੇਤੀਬਾੜੀ ਜ਼ਰੂਰਤਾਂ ਲਈ ਹਰ ਤਰ੍ਹਾਂ ਦੀਆਂ ਵਿੱਤੀ ਸਹੂਲਤਾਂ ਮਿਲ ਸਕਣਗੀਆਂ।

 

ਬੈਂਕ ਇਹ ਸਕੀਮ ‘ਹਰ ਗਾਂਵ ਹਮਾਰਾ’ ਮੁਹਿੰਮ ਤਹਿਤ ਚਲਾ ਰਿਹਾ ਹੈ। ਇਸ ਦੇ ਤਹਿਤ ਜਿੱਥੇ ਪਿੰਡਾਂ ਅਤੇ ਛੋਟੀਆਂ ਥਾਵਾਂ ’ਤੇ ਲੋਕਾਂ ਨੂੰ ਬੈਂਕ ਦੇ ਵਿੱਤੀ, ਡਿਜੀਟਲ ਅਤੇ ਸੋਸ਼ਲ ਸਕਿਓਰਿਟੀ ਸਕੀਮ ਬਾਰੇ ਦੱਸਣਾ ਅਤੇ ਉਨ੍ਹਾਂ ਨੂੰ ਫਾਇਦਾ ਪਹੁੰਚਾਉਣਾ ਹੈ। ਬੈਂਕ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ਦੀ ਦੋ-ਤਿਹਾਈ ਆਬਾਦੀ ਪਿੰਡਾਂ ’ਚ ਰਹਿੰਦੀ ਹੈ। ਹੁਣ ਤੱਕ ਪਿੰਡਾਂ ’ਚ ਰਹਿ ਰਹੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਦਾ ਪੂਰਾ ਫਾਇਦਾ ਨਹੀਂ ਮਿਲ ਰਿਹਾ ਹੈ।


Related News