ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ
Monday, Sep 04, 2023 - 03:54 PM (IST)
ਬਿਜ਼ਨੈੱਸ ਡੈਸਕ : Paytm ਦੇ ਸੰਸਥਾਪਕ ਅਤੇ CEO ਵਿਜੇ ਸ਼ੇਖਰ ਸ਼ਰਮਾ ਦੀ ਕੰਪਨੀ 'ਚ ਹਿੱਸੇਦਾਰੀ ਵਧ ਗਈ ਹੈ। ਚੀਨੀ ਨਿਵੇਸ਼ ਕੰਪਨੀ ਐਂਟਫਿਨ ਦੀ ਹਿੱਸੇਦਾਰੀ ਵੇਚਣ ਤੋਂ ਬਾਅਦ Paytm ਵਿੱਚ ਵਿਜੇ ਸ਼ੇਖਰ ਸ਼ਰਮਾ ਦੀ ਹਿੱਸੇਦਾਰੀ ਵਧ ਗਈ ਹੈ। ਕੰਪਨੀ ਵਿੱਚ ਹਿੱਸੇਦਾਰੀ ਵਧਣ ਦੇ ਨਾਲ ਵਿਜੇ ਸ਼ੇਖਰ ਸ਼ਰਮਾ ਇਸ ਕੰਪਨੀ ਵਿੱਚ ਇਕਲੌਤੇ ਸਿਗਨਫਿਕੇਂਟ ਬੇਨਿਫਿਸ਼ੀਅਲ ਓਨਰ ਬਣ ਗਏ ਹਨ। Paytm ਦੀ ਮੂਲ ਕੰਪਨੀ One97 ਕਮਿਊਨੀਕੇਸ਼ਨ 'ਚ ਐਂਟਫਿਨ ਦੀ ਹਿੱਸੇਦਾਰੀ 23.79 ਫ਼ੀਸਦੀ ਤੋਂ ਘਟ ਕੇ 9.9 ਫ਼ੀਸਦੀ ਰਹਿ ਗਈ ਹੈ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ
ਦੱਸ ਦੇਈਏ ਕਿ ਪਿਛਲੇ ਕੁਝ ਹਫ਼ਤਿਆਂ ਤੱਕ ਐਂਟਫਿਨ ਨੇ ਇਸ ਕੰਪਨੀ ਵਿੱਚ 23.79 ਫ਼ੀਸਦੀ ਦੀ ਹਿੱਸੇਦਾਰੀ ਸੀ, ਕੰਪਨੀ ਨੇ ਰੈਸਿਲਿਏਂਟ ਐਸੇਟ ਮੈਨੇਜਮੈਂਟ ਬੀਵੀ ਨੂੰ 10.3 ਫ਼ੀਸਦੀ ਹਿੱਸੇਦਾਰੀ ਵੇਚ ਦਿੱਤੀ ਹੈ। One97 Communication ਵਿੱਚ ਵਿਜੇ ਸ਼ੇਖਰ ਸ਼ਰਮਾ ਦੀ ਡਾਇਰੈਕਟਰ ਅਤੇ ਅਸਿੱਧੇ ਹਿੱਸੇਦਾਰੀ ਵਧ ਕੇ 19.42 ਫ਼ੀਸਦੀ ਹੋ ਗਈ ਹੈ। ਇਸ ਦੇ ਨਾਲ, ਉਹ ਇਸ ਕੰਪਨੀ ਵਿਚ ਇਕਲੌਤੇ ਐੱਸ.ਬੀ.ਓ. ਬਣ ਗਏ ਹਨ। ਦੱਸ ਦੇਈਏ ਕਿ ਜਦੋਂ ਕਿਸੇ ਕੋਲ ਇਕ ਕੰਪਨੀ ਵਿੱਚ ਡਾਇਰੈਕਟਰ ਅਤੇ/ਜਾਂ ਅਸਿੱਧੇ ਤੌਰ 'ਤੇ 10 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਹੁੰਦੀ ਹੈ, ਤਾਂ ਉਸਨੂੰ SBO ਯਾਨੀ ਸਿਗਨਫਿਕੇਂਟ ਬੇਨਿਫਿਸ਼ੀਅਲ ਓਨਰ ਕਿਹਾ ਜਾਂਦਾ ਹੈ। ਇਸ ਸਭ ਦੇ ਬਾਵਜੂਦ Paytm ਅਜੇ ਵੀ ਬਿਨਾਂ ਕਿਸੇ ਪ੍ਰਮੋਟਰ ਦੇ ਇੱਕ ਪੇਸ਼ੇਵਰ ਪ੍ਰਬੰਧਿਤ ਕੰਪਨੀ ਹੈ। ਭਾਰਤੀ ਕਾਨੂੰਨ ਦੇ ਅਨੁਸਾਰ ਕਿਸੇ ਵਿਅਕਤੀ ਕੋਲ ਕਿਸੇ ਕੰਪਨੀ ਦੇ ਪ੍ਰਮੋਟਰ ਵਜੋਂ ਮਾਰਕ ਕੀਤੇ ਜਾਣ ਲਈ 25 ਫ਼ੀਸਦੀ ਸ਼ੇਅਰਹੋਲਡਿੰਗ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਗੰਢਿਆਂ ਨੇ ਚੱਕਰਾਂ 'ਚ ਪਾਏ ਲੋਕ, ਦੋ ਹਫ਼ਤਿਆਂ 'ਚ ਢਾਈ ਗੁਣਾ ਵਧਿਆ ਭਾਅ
ਕੀ ਕਹਿੰਦੇ ਨੇ SBO ਨਾਲ ਜੂੜੇ ਨਿਯਮ
ਸਾਲ 2019 ਵਿੱਚ SBO ਨਾਲ ਜੂੜੇ ਨਿਯਮਾਂ ਵਿੱਚ ਸੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। SBO ਨਿਯਮ ਵਿੱਚ ਇਹ ਸੋਧ ਟੈਕਸ ਚੋਰੀ, ਮਨੀ ਲਾਂਡਰਿੰਗ ਅਤੇ ਬੇਨਾਮੀ ਲੈਣ-ਦੇਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਕੀਤੀ ਗਈ ਸੀ। ਨਵੇਂ ਨਿਯਮਾਂ ਦੇ ਅਨੁਸਾਰ ਸਾਰੀਆਂ ਕੰਪਨੀਆਂ ਲਈ ਰਜਿਸਟਰਾਰ ਆਫ਼ ਕੰਪਨੀਜ਼ (ਆਰਓਸੀ) ਨੂੰ ਇੱਕ ਘੋਸ਼ਣਾ ਪੱਤਰ ਵਿੱਚ SBO ਜਾਣਕਾਰੀ ਪ੍ਰਦਾਨ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8