ਕਿਸਾਨਾਂ ਲਈ ਵੱਡੀ ਖ਼ਬਰ : PM ਅੱਜ ਸ਼ੁਰੂ ਕਰਨਗੇ ''Kisan Suryoday Yojana'' , ਜਾਣੋ ਇਸ ਬਾਰੇ

Saturday, Oct 24, 2020 - 10:46 AM (IST)

ਕਿਸਾਨਾਂ ਲਈ ਵੱਡੀ ਖ਼ਬਰ : PM ਅੱਜ ਸ਼ੁਰੂ ਕਰਨਗੇ ''Kisan Suryoday Yojana'' , ਜਾਣੋ ਇਸ ਬਾਰੇ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿਚ ਤਿੰਨ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਉਹ ਗੁਜਰਾਤ ਦੇ ਕਿਸਾਨਾਂ ਲਈ 'ਕਿਸਾਨ ਸੂਰਜਉਦੈ ਯੋਜਨਾ' ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿਖੇ ਯੂ.ਐਨ. ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੌਜੀ ਐਂਡ ਰਿਸਰਚ ਸੈਂਟਰ ਦੇ ਨਾਲ ਪੀਡੀਆਟ੍ਰਿਕ ਹਾਰਟ ਹਸਪਤਾਲ ਅਤੇ ਟੈਲੀ-ਕਾਰਡੀਓਲੌਜੀ ਦੇ ਲਈ ਇਕ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕਰਨਗੇ।  ਉਹ ਇਸ ਮੌਕੇ ਗਿਰਨਾਰ ਵਿਚ ਰੋਪਵੇਅ ਪ੍ਰਾਜੈਕਟ ਦਾ ਉਦਘਾਟਨ ਵੀ ਕਰਨਗੇ।

ਇਹ ਵੀ ਪੜ੍ਹੋ : SEBI ਨੇ ਕਿਰਲੋਸਕਰ ਪਰਿਵਾਰ 'ਤੇ ਲਗਾਇਆ 31 ਕਰੋੜ ਦਾ ਜੁਰਮਾਨਾ, ਲੱਗੀ ਇਹ ਪਾਬੰਦੀ

'Kisan Suryoday Yojana' - ਸਿੰਚਾਈ ਲਈ ਦਿਨ ਵੇਲੇ ਬਿਜਲੀ ਦੀ ਸਪਲਾਈ ਲਈ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਅਗਵਾਈ ਹੇਠ ਗੁਜਰਾਤ ਸਰਕਾਰ ਨੇ ਹਾਲ ਹੀ ਵਿਚ ਕਿਸਾਨ ਸੂਰਯੋਦਿਆ ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਯੋਜਨਾ ਤਹਿਤ ਕਿਸਾਨ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਬਿਜਲੀ ਪ੍ਰਾਪਤ ਕਰ ਸਕਣਗੇ। ਸੂਬਾ ਸਰਕਾਰ ਨੇ 2023 ਤੱਕ ਇਸ ਸਕੀਮ ਅਧੀਨ ਪ੍ਰਸਾਰਣ ਢਾਂਚਾ ਸਥਾਪਤ ਕਰਨ ਲਈ 3500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਯੋਜਨਾ ਵਿਚ ਦਾਹੋਦ, ਪਟਨ, ਮਾਹੀਸਾਗਰ, ਪੰਚਮਹਿਲ, ਛੋਟਾ ਉਦਪੁਰ, ਖੇੜਾ, ਤਪੀ, ਵਲਸਾਦ, ਆਨੰਦ ਅਤੇ ਗਿਰ-ਸੋਮਨਾਥ 2020-21 ਵਿਚ ਸ਼ਾਮਲ ਹਨ। 2022-23 ਤੱਕ ਬਾਕੀ ਜ਼ਿਲ੍ਹਿਆਂ ਨੂੰ ਪੜਾਅਵਾਰ ਤਰੀਕੇ ਨਾਲ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਇਤਿਹਾਸਕ ਖੋਜ: ਵਿਗਿਆਨੀਆਂ ਨੇ ਮਨੁੱਖੀ ਸਰੀਰ 'ਚ ਕੀਤੀ ਇਕ ਨਵੇਂ ਅੰਗ ਦੀ ਖੋਜ, ਕੈਂਸਰ ਦੇ ਇਲਾਜ ਲਈ ਹੋਵੇਗਾ ਸਹਾਇਕ


author

Harinder Kaur

Content Editor

Related News