1 ਫਰਵਰੀ ਨੂੰ ਹੋਣਗੇ ਇਹ ਵੱਡੇ ਬਦਲਾਅ, ਤੁਹਾਡੀ ਜੇਬ ’ਤੇ ਪਵੇਗਾ ਸਿੱਧਾ ਅਸਰ

Wednesday, Jan 27, 2021 - 05:53 PM (IST)

ਨਵੀਂ ਦਿੱਲੀ: ਇਕ ਫਰਵਰੀ 2021 ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ’ਚੋਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਕ ਫਰਵਰੀ ਨੂੰ ਆਮ ਬਜਟ ਪੇਸ਼ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਸਾਲ 2020-21 ਦਾ ਬਜਟ ਪੇਸ਼ ਕਰੇਗੀ। ਬਜਟ ’ਚ ਕਈ ਵੱਡੀਆਂ ਘੋਸ਼ਣਾਵਾਂ ਹੋਣਗੀਆਂ ਜਿਸ ਦਾ ਸਿੱਧਾ ਅਸਰ ਸਾਡੀ ਜੇਬ ’ਤੇ ਪਵੇਗਾ। ਇਸ ਲਈ ਤੁਹਾਡੇ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ। ਬਜਟ ਤੋਂ ਇਲਾਵਾ ਵੀ ਅਜਿਹੇ ਕਈ ਬਦਲਾਅ ਹਨ ਜੋ 1 ਫਰਵਰੀ ਤੋਂ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਦਲਾਵਾਂ ਦੇ ਬਾਰੇ ’ਚ...

PunjabKesari
ਇਕ ਫਰਵਰੀ ਨੂੰ ਬਦਲੇਗੀ ਸਿਲੰਡਰ ਦੀ ਕੀਮਤ
ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਰਸੋਈ ਗੈਸ ਸਿਲੰਡਰ ਅਤੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਸ ਹਿਸਾਬ ਨਾਲ 1 ਫਰਵਰੀ ਨੂੰ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਹੋਵੇਗਾ। ਹਾਲਾਂਕਿ ਜਨਵਰੀ ’ਚ ਕੰਪਨੀਆਂ ਨੇ ਕੀਮਤਾਂ ਨਹੀਂ ਵਧਾਈਆਂ ਸਨ। ਦੱਸ ਦੇਈਏ ਕਿ ਬੀਤੇ ਸਾਲ ਦਸੰਬਰ ’ਚ 2 ਵਾਰ ਰਸੋਈ ਗੈਸ ਦੀਆਂ ਕੀਮਤਾਂ ਵਧ ਚੁੱਕੀਆਂ ਹਨ।
ਇਸ ਏ.ਟੀ.ਐੱਮ. ’ਚੋਂ ਨਹੀਂ ਕੱਢ ਪਾਓਗੇ ਕੈਸ਼
ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਗਾਹਕ ਹੋ ਤਾਂ ਜਾਣ ਲਓ ਕਿ ਇਕ ਫਰਵਰੀ ਤੋਂ ਪੀ.ਐੱਨ.ਬੀ. ਨੇ ਏ.ਟੀ.ਐੱਮ. ਧੋਖਾਧੜੀ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਜੇਕਰ ਤੁਹਾਡਾ ਵੀ ਪੀ.ਐੱਨ.ਬੀ. ’ਚ ਬੈਂਕ ਖਾਤਾ ਹੈ ਤਾਂ ਤੁਹਾਡੇ ਲਈ ਕੰਮ ਦੀ ਖ਼ਬਰ ਹੈ। 1 ਫਰਵਰੀ ਤੋਂ ਪੀ.ਐੱਨ.ਬੀ. ਗਾਹਕ ਗੈਰ ਈ.ਐੱਮ.ਵੀ. ਏ.ਟੀ.ਐੱਮ. ਮਸ਼ੀਨਾਂ ਤੋਂ ਪੈਸੇ ਨਹੀਂ ਕੱਢ ਪਾਉਣਗੇ।

PunjabKesari
ਸ਼ੁਰੂ ਹੋਣਗੀਆਂ ਇੰਟਰਨੈਸ਼ਨਲ ਉਡਾਣਾਂ
ਏਅਰ ਇੰਡੀਆ ਐਕਸਪ੍ਰੈੱਸ ਨੇ ਨਵੀਂਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਐਕਸਪ੍ਰੈੱਸ ਫਰਵਰੀ ਤੋਂ 27 ਮਾਰਚ 2021 ਦੇ ਦੌਰਾਨ ਤ੍ਰਿਚੀ ਅਤੇ ਸਿੰਗਾਪੁਰ ਦੇ ਵਿਚਕਾਰ ਰੋਜ਼ਾਨਾ ਫਲਾਈਟ ਸ਼ੁਰੂ ਕਰੇਗੀ। ਰੂਟ ’ਚ ਹੋਰ ਵੀ ਕੁਨੈਕਸ਼ਨ ਹੋਣਗੇ ਜਿਵੇਂ ਕੁਵੈਤ ਤੋਂ ਵਿਜੈਵਾੜਾ, ਹੈਦਰਾਬਾਦ, ਮੈਂਗਲੋਰ, ਤ੍ਰਿਚੀ, ਕੋਝੀਕੋਡ ਅਤੇ ਕੋਚੀ ਇਸ ਤੋਂ ਪਹਿਲਾਂ ਵੀ ਏਅਰ ਇੰਡੀਆ ਅਕਸਪ੍ਰੈੱਸ ਕਈ ਫਲਾਈਟਾਂ ਦਾ ਐਲਾਨ ਕਰ ਚੁੱਕੀ ਹੈ ਜੋ ਕਿ ਜਨਵਰੀ ’ਚ ਸ਼ੁਰੂ ਹੋ ਚੁੱਕੀਆਂ ਹਨ। 

PunjabKesari
ਘੱਟ ਹੋ ਸਕਦੀਆਂ ਹਨ ਇਨ੍ਹਾਂ ਪ੍ਰਾਡੈਕਟਾਂ ਦੀਆਂ ਕੀਮਤਾਂ
1 ਫਰਵਰੀ 2021 ਨੂੰ ਮੋਦੀ ਸਰਕਾਰ ਆਪਣਾ ਬਜਟ ਪੇਸ਼ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਕਈ ਵਸਤੂਆਂ ’ਤੇ ਕਸਟਮ ਡਿਊਟੀ ’ਚ ਕਟੌਤੀ ਕਰ ਸਕਦੀ ਹੈ ਜਿਸ ’ਚ ਫਰਨੀਚਰ ਦਾ ਕੱਚਾ ਮਾਲ, ਤਾਂਬਾ, ਕੁਝ ਰਸਾਇਣ, ਦੂਰਸੰਚਾਰ ਉਪਕਰਣ, ਰਬੜ ਉਤਪਾਦ, ਪਾਲਿਸ਼ ਕੀਤੇ ਗਏ ਹੀਰੇ, ਰਬੜ ਦਾ ਸਾਮਾਨ, ਚਮੜੇ ਦੇ ਕੱਪੜੇ, ਦੂਰਸੰਚਾਰ ਉਪਕਰਣ ਅਤੇ ਕਾਲੀਨ ਵਰਗੇ 20 ਤੋਂ ਜ਼ਿਆਦਾ ਉਤਪਾਦਾਂ ’ਤੇ ਆਯਾਤ ਡਿਊਟੀ ’ਚ ਕਟੌਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫਰਨੀਚਰ ਬਣਾਉਣ ’ਚ ਵਰਤੋਂ ਹੋਣ ਵਾਲੀਆਂ ਕੁਝ ਬਿਨਾਂ ਰੰਗੀ ਲਕੜੀਆਂ ਅਤੇ ਹਾਰਡਬੋਰਡ ਆਦਿ ’ਤੇ ਕਸਟਮ ਡਿਊਟੀ ਪੂਰੀ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਕਈ ਪ੍ਰਾਡੈਕਟਸ ਸਸਤੇ ਹੋ ਸਕਦੇ ਹਨ। 

PunjabKesari
ਪੀ.ਐੱਮ.ਸੀ. ਬੈਂਕ ਲਈ ਦੇਣਾ ਹੋਵੇਗਾ ਆਫਰ
ਪੀ.ਐੱਮ.ਸੀ. ਬੈਂਕ ਦੇ ਐਡਮਿਨਿਸਟੇ੍ਰਟਰ ਨੇ ਬੈਂਕ ਨੂੰ ਦੁਬਾਰਾ ਖੜ੍ਹਾ ਕਰਨ ਲਈ ਨਿਵੇਸ਼ਕਾਂ ਨੂੰ ਆਪਣਾ ਆਫਰ ਦੇਣ ਲਈ 1 ਫਰਵਰੀ ਤੋਂ ਆਪਣੇ ਪ੍ਰਸਤਾਵ ਦੇਣ ਦੀ ਡੈੱਡਲਾਈਨ ਤੈਅ ਕੀਤੀ ਹੈ। ਕੁਝ ਨਿਵੇਸ਼ਕਾਂ ਜਿਵੇਂ Centrum Group-BharatPe ਦੇ ਨਾਲ ਮਿਲ ਕੇ ਆਫਰ ਦਿੱਤਾ ਹੈ। ਇਸ ਤੋਂ ਇਲਾਵਾ ਯੂ.ਕੇ ਦੀ ਕੰਪਨੀ Liberty Group ਨੇ ਵੀ ਆਪਣਾ ਆਫਰ ਸੌਂਪਿਆ ਹੈ। 

ਨੋਟ- 1 ਫਰਵਰੀ ਨੂੰ ਹੋਣਗੇ ਇਹ ਵੱਡੇ ਬਦਲਾਅ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


Aarti dhillon

Content Editor

Related News